ਸਿੰਗਲਜ਼ ਨੂੰ ਹੌਂਸਲਾ ਦੇਣ ਲਈ ਨਿਕਲ ਪਿਆ ਲੜਕਾ, ਖਾਸ ਮਕਸਦ ਲਈ ਚੁੱਕਿਆ 'Boyfriend on Rent' ਦਾ ਪੋਸਟਰ
Boyfriend on rent Viral Video: ਅੱਜ ਵੈਲੇਨਟਾਈਨ ਡੇ (Valentine's day) ਹੈ। ਨੌਜਵਾਨ ਇਸ ਨੂੰ ਚਾਅ ਨਾਲ ਮਨਾ ਰਹੇ ਹਨ। ਰਿਲੇਸ਼ਨਸ਼ਿਪ 'ਚ ਰਹਿਣ ਵਾਲਿਆਂ ਲਈ ਇਹ ਦਿਨ ਖਾਸ ਹੋ ਜਾਂਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਜੋ ਸਿੰਗਲ ਹਨ
Boyfriend on rent Viral Video: ਅੱਜ ਵੈਲੇਨਟਾਈਨ ਡੇ (Valentine's day) ਹੈ। ਨੌਜਵਾਨ ਇਸ ਨੂੰ ਚਾਅ ਨਾਲ ਮਨਾ ਰਹੇ ਹਨ। ਰਿਲੇਸ਼ਨਸ਼ਿਪ 'ਚ ਰਹਿਣ ਵਾਲਿਆਂ ਲਈ ਇਹ ਦਿਨ ਖਾਸ ਹੋ ਜਾਂਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਜੋ ਸਿੰਗਲ ਹਨ, ਉਹ ਇਸ ਨੂੰ ਨਹੀਂ ਮਨਾਉਂਦੇ। ਕਈ ਸਿੰਗਲ ਇਸ ਨੂੰ ਵੱਖਰੇ ਤਰੀਕੇ ਨਾਲ ਮਨਾ ਰਹੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ਲੜਕਾ ਇੱਕ ਪੋਸਟਰ ਰਾਹੀਂ ਸਿੰਗਲਜ਼ ਦੇ ਦਰਦ ਨੂੰ ਬਹੁਤ ਵਧੀਆ ਢੰਗ ਨਾਲ ਬਿਆਨ ਕਰ ਰਿਹਾ ਹੈ। ਇੰਨਾ ਹੀ ਨਹੀਂ ਸਿੰਗਲਜ਼ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਉਹ ਕਈ ਹੋਰ ਮੁੱਦੇ ਵੀ ਚੁੱਕਦਾ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਇਹ ਵਾਇਰਲ ਵੀਡੀਓ-
ਵੀਡੀਓ ਵਿੱਚ ਕੀ ਹੈ-
ਇਹ ਵਾਇਰਲ ਵੀਡੀਓ ਬਿਹਾਰ ਦੇ ਦਰਬੰਗਾ ਜ਼ਿਲ੍ਹੇ ਦਾ ਹੈ। ਇਸ ਵਿੱਚ ਇੱਕ ਲੜਕਾ ਹੱਥ ਵਿੱਚ ਇੱਕ ਪੋਸਟਰ ਲੈ ਕੇ ਦਰਭੰਗਾ ਮਹਾਰਾਜ ਦੇ ਕੈਂਪਸ ਵਿੱਚ ਖੜ੍ਹਾ ਹੈ। ਇਸ ਪੋਸਟਰ 'ਤੇ ਬੁਆਏਫ੍ਰੈਂਡ ਆਨ ਰੈਂਟ ਲਿਖਿਆ ਹੋਇਆ ਹੈ। ਲੜਕਾ ਇਸ ਪੋਸਟਰ ਨੂੰ ਲੈ ਕੇ ਕਾਫੀ ਦੇਰ ਤੱਕ ਸੜਕ 'ਤੇ ਖੜ੍ਹਾ ਰਿਹਾ। ਆਉਂਦੇ-ਜਾਂਦੇ ਲੋਕ ਉਸ ਨੂੰ ਦੇਖਦੇ ਰਹਿੰਦੇ ਹਨ।
ਇਹ ਸੀ ਮਕਸਦ
ਲੜਕਾ ਦੱਸਦਾ ਹੈ ਕਿ ਅਜਿਹਾ ਕਰਨ ਪਿੱਛੇ ਉਸਦਾ ਖਾਸ ਮਕਸਦ ਹੈ। ਉਸਨੇ ਦੱਸਿਆ ਕਿ ਵੈਲੇਨਟਾਈਨ ਵੀਕ ਵਿੱਚ ਮੇਰਾ ਮਕਸਦ ਲੋਕਾਂ ਵਿੱਚ ਪਿਆਰ ਸਾਂਝਾ ਕਰਨਾ ਹੈ। ਉਸ ਦਾ ਕਹਿਣਾ ਹੈ ਕਿ ਅੱਜਕੱਲ੍ਹ ਲੋਕ ਬਹੁਤ ਜ਼ਿਆਦਾ ਡਿਪਰੈਸ਼ਨ, ਨਿਰਾਸ਼ਾ ਅਤੇ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਇਹ ਉਨ੍ਹਾਂ ਲਈ ਇੱਕ ਵੱਡੀ ਸਮੱਸਿਆ ਹੈ ਜੋ ਸਿੰਗਲ ਹਨ। ਇਸ ਮਜ਼ੇਦਾਰ ਪੋਸਟਰ ਦੇ ਪਿੱਛੇ ਦਾ ਮਕਸਦ ਅਜਿਹੇ ਸਿੰਗਲ ਲੋਕਾਂ ਨੂੰ ਬੂਸਟ ਕਰਨਾ ਸੀ ਤਾਂ ਜੋ ਉਨ੍ਹਾਂ ਦੀ ਨਿਰਾਸ਼ਾ ਦੂਰ ਕੀਤੀ ਜਾ ਸਕੇ। ਇਸ ਤੋਂ ਇਲਾਵਾ ਇਸ ਦਾ ਮਕਸਦ ਨੌਜਵਾਨਾਂ ਨੂੰ ਸਮਝਾਉਣਾ ਵੀ ਹੈ ਕਿ ਸਿਰਫ ਪ੍ਰੇਮਿਕਾ ਦਾ ਰਿਸ਼ਤਾ ਇਸ ਦੁਨੀਆ 'ਚ ਨਹੀਂ ਹੈ। ਮਾਪਿਆਂ ਨਾਲ ਘਰ ਵਿੱਚ ਵੀ ਪਿਆਰ ਨਿਭਾਇਆ ਜਾ ਸਕਦਾ ਹੈ।
ਨਾਗਰਿਕ ਮੁੱਦੇ ਨੂੰ ਵੀ ਉਠਾਉਣ ਦਾ ਉਦੇਸ਼
ਜਦੋਂ ਲੜਕੇ ਨੂੰ ਪੁੱਛਿਆ ਗਿਆ ਕਿ ਉਹ ਇਸ ਸਥਾਨ 'ਤੇ ਅਜਿਹਾ ਪੋਸਟਰ ਲੈ ਕੇ ਕਿਉਂ ਖੜ੍ਹਾ ਸੀ। ਇਸ 'ਤੇ ਉਸ ਦਾ ਕਹਿਣਾ ਸੀ ਕਿ ਇਸ ਇਲਾਕੇ ਦੀ ਹਾਲਤ ਠੀਕ ਨਹੀਂ ਹੈ। ਦਰਭੰਗਾ ਮਹਾਰਾਜ ਦਾ ਇਹ ਮਹਿਲ ਇਤਿਹਾਸਕ ਹੈ, ਪਰ ਲਗਾਤਾਰ ਖੰਡਰ ਹੁੰਦਾ ਜਾ ਰਿਹਾ ਹੈ। ਇਸ ਸਮੱਸਿਆ ਨੂੰ ਦਰਸਾਉਣਾ ਵੀ ਮਕਸਦ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :