ਚੰਡੀਗੜ੍ਹ: ਕੀ ਤੁਸੀਂ ਕਦੇ ਅਜਿਹਾ ਸੁਣਿਆ ਹੈ ਕਿ ਕਿਸੇ ਜਗ੍ਹਾ ਪੁੱਜਦੇ ਹੀ ਲੋਕ ਅਚਾਨਕ ਸੌਂ ਜਾਂਦੇ ਹੋਣ। ਅਜਿਹੀ ਇੱਕ ਜਗ੍ਹਾ ਹੈ। ਕਜ਼ਾਕਿਸਤਾਨ ਵਿੱਚ ਕਚਾਲੀ ਨਾਮ ਦਾ ਅਜਿਹਾ ਪਿੰਡ ਹੈ ਜਿੱਥੇ ਕਦਮ ਰੱਖਦੇ ਹੀ ਅਚਾਨਕ ਨੀਂਦ ਆਉਣ ਲੱਗਦੀ ਹੈ। ਇਹ ਨੀਂਦ ਕੁਝ ਦਿਨਾਂ ਦੀ, ਕੁਝ ਮਹੀਨਿਆਂ ਦੀ ਜਾਂ ਫਿਰ ਕੁਝ ਸਾਲ ਲੰਮੀ ਵੀ ਹੋ ਸਕਦੀ ਹੈ। ਇਸ ਪਿੰਡ ਵਿੱਚ ਪਿਛਲੇ ਛੇ ਸਾਲ ਤੋਂ ਇਹ ਰਹੱਸਮਈ ਘਟਨਾ ਹੋ ਰਹੀ ਹੋ।


ਪਹਿਲੀ ਵਾਰ ਇਹ ਸਿਲਸਿਲਾ 2010 ਵਿੱਚ ਸ਼ੁਰੂ ਹੋਇਆ, ਜਦੋਂ ਇਸ ਪਿੰਡ ਦੇ ਲੋਕ ਅਚਾਨਕ ਹੀ ਡੂੰਘੀ ਨੀਂਦ ਵਿੱਚ ਸੌਣ ਲੱਗੇ। ਲੋਕਾਂ ਨੂੰ ਕਿਤੇ ਵੀ, ਕਦੇ ਵੀ ਨੀਂਦ ਆਉਣ ਲੱਗੀ। ਉੱਥੇ ਅੱਜ ਵੀ ਇਹ ਰਹੱਸਮਈ ਨੀਂਦ ਕਾਇਮ ਹੈ। ਇਹ ਨੀਂਦ ਕੁਝ ਦਿਨਾਂ ਤੋਂ ਲੈ ਕੇ ਕੁਝ ਮਹੀਨਿਆਂ ਤੱਕ ਚੱਲਦੀ ਹੈ। ਇਹ ਰਹੱਸ ਇੰਨਾ ਉਲਝਿਆ ਕਿ ਕਜ਼ਾਕਿਸਤਾਨ ਦੀ ਸਰਕਾਰ ਨੇ ਲੋਕਾਂ ਨੂੰ ਪਿੰਡ ਛੱਡਣ ਦੀ ਅਪੀਲ ਕੀਤੀ ਹੈ।


ਇੱਥੇ ਨੀਂਦ ਕਿਉਂ ਆਉਂਦੀ ਹੈ, ਇਸ ਦੀ ਵਜ੍ਹਾ ਲੱਭਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ, ਪਰ ਵਜ੍ਹਾ ਨਹੀਂ ਮਿਲ ਸਕੀ। ਇਸ ਪਿੰਡ ਦੀ ਆਬਾਦੀ 810 ਹੈ, ਜਿਸ ਵਿੱਚੋਂ 200 ਤੋਂ ਜ਼ਿਆਦਾ ਲੋਕ ਇਸ ਰਹੱਸਮਈ ਨੀਂਦ ਦਾ ਸ਼ਿਕਾਰ ਹਨ ਤੇ ਹਰ ਦਿਨ ਇਹ ਗਿਣਤੀ ਵਧਦੀ ਜਾ ਰਹੀ ਹੈ ਪਰ ਸਭ ਤੋਂ ਜ਼ਿਆਦਾ ਅਸਰ ਇਸ ਪਿੰਡ ਦੇ ਬੱਚਿਆਂ ਉੱਤੇ ਹੈ।


ਕੁਝ ਵਕਤ ਪਹਿਲਾਂ ਕਈ ਵਿਗਿਆਨੀਆਂ ਨੇ ਇਸ ਰਹੱਸ ਨੂੰ ਸੁਲਝਾਉਣ ਦਾ ਦਾਅਵਾ ਕੀਤਾ। ਇਸ ਰਹੱਸਮਈ ਨੀਂਦ ਦੀ ਵਜ੍ਹਾ ਮੰਨਿਆ ਗਿਆ ਇਸ ਪਿੰਡ ਦੀ ਬਣਾਵਟ ਤੇ ਮੌਸਮ ਨੂੰ। ਅਜਿਹਾ ਕਿਹਾ ਗਿਆ ਕਿ ਇੱਥੋਂ ਨਿਕਲਣ ਵਾਲਾ ਧੂੰਆਂ ਉੱਤੇ ਜਾਣ ਦੇ ਬਜਾਏ ਹੇਠਾਂ ਹੀ ਰਹਿ ਜਾਂਦਾ ਹੈ ਤੇ ਇਹ ਨੀਂਦ ਉਸੇ ਧੂੰਏ ਦਾ ਅਸਰ ਹੈ, ਪਰ ਸਵਾਲ ਇਹ ਸੀ ਕਿ ਜੇਕਰ ਸੱਚ ਵਿੱਚ ਅਜਿਹਾ ਹੈ ਤਾਂ ਇਸ ਰਹੱਸਮਈ ਨੀਂਦ ਦਾ ਸ਼ਿਕਾਰ ਸਿਰਫ ਇਨਸਾਨ ਹੀ ਕਿਉਂ ਹੋਏ, ਜਾਨਵਰ ਕਿਉਂ ਨਹੀਂ।


ਪਿਛਲੇ ਸਾਲ ਵਿਗਿਆਨੀਆਂ ਨੇ ਇੱਥੇ ਫਿਰ ਤੋਂ ਜਾਂਚ ਕੀਤੀ ਤਾਂ ਪਾਇਆ ਕਿ ਇੱਥੇ ਕਾਰਬਨ ਮੋਨੋ ਆਕਸਾਈਡ ਗੈਸ ਦੀ ਮਾਤਰਾ ਆਮ ਨਾਲੋਂ 10 ਗੁਣਾ ਜ਼ਿਆਦਾ ਹੈ। ਸ਼ਾਇਦ ਇਹੀ ਗੈਸ ਪਿੰਡ ਦੀ ਕੁੰਭਕਰਨੀ ਨੀਂਦ ਦੀ ਵਜ੍ਹਾ ਵੀ ਹੈ। ਕਾਰਬਨ ਮੋਨੋ ਆਕਸਾਈਡ ਗੈਸ ਯੂਰੇਨੀਅਮ ਖਾਣਾਂ ਤੋਂ ਨਿਕਲਦੀ ਹੈ, ਜੋ ਇੱਥੋਂ ਕਾਫ਼ੀ ਕਰੀਬ ਹਨ ਪਰ ਇਹ ਥਿਊਰੀ ਵੀ ਇਸ ਦਲੀਲ ਉੱਤੇ ਆ ਕੇ ਫਸ ਗਈ ਕਿ ਇਸ ਗੈਸ ਦਾ ਅਸਰ ਸਿਰਫ ਇਨਸਾਨਾਂ ਉੱਤੇ ਹੀ ਕਿਉਂ ਹੋਇਆ। ਛੇ ਸਾਲ ਬਾਅਦ ਵੀ ਕਚਾਲੀ ਪਿੰਡ ਦਾ ਰਹੱਸ, ਸੱਚ ਤੋਂ ਕਈ ਕਦਮਾਂ ਦੇ ਫ਼ਾਸਲੇ ਉੱਤੇ ਹੈ।



ਇਹ ਵੀ ਪੜ੍ਹੋ: ਕਦੇ ਸੋਚਿਆ ਹੈ ਕਿ ਜੇਕਰ ATM ਮਸ਼ੀਨਾਂ ਨਾ ਹੁੰਦੀਆਂ ਤਾਂ ਕਿਹੋ ਜਿਹਾ ਹੁੰਦਾ ਪੈਸੇ ਕੱਢਵਾਉਣ ਦਾ ਤਰੀਕਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904