(Source: ECI/ABP News)
‘I Love you’ ਬੋਲਣ ‘ਤੇ ਮਿਲੇਗੀ ਮੌਤ ਦੀ ਸਜ਼ਾ....ਜਾਣੋ ਕਿੱਥੇ ਸੁਣਿਆ ਗਿਆ ਹੈ ਇਹ ਤਾਨਾਸ਼ਾਹੀ ਫਰਮਾਨ
‘I Love you’ ਅਜਿਹਾ ਸ਼ਬਦ ਹੈ ਜੋ ਕਿ ਪੂਰੀ ਦੁਨੀਆ ਦੇ ਵਿੱਚ ਬੋਲਿਆ ਜਾਂਦਾ ਹੈ। ਆਪਣੇ ਪਿਆਰ ਦੀਆਂ ਭਾਵਨਾਵਾਂ ਨੂੰ ਬਿਆਨ ਕਰਨ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦਾ ਹੈ।
![‘I Love you’ ਬੋਲਣ ‘ਤੇ ਮਿਲੇਗੀ ਮੌਤ ਦੀ ਸਜ਼ਾ....ਜਾਣੋ ਕਿੱਥੇ ਸੁਣਿਆ ਗਿਆ ਹੈ ਇਹ ਤਾਨਾਸ਼ਾਹੀ ਫਰਮਾਨ Viral News: Death sentence will be given for saying 'I love you' ‘I Love you’ ਬੋਲਣ ‘ਤੇ ਮਿਲੇਗੀ ਮੌਤ ਦੀ ਸਜ਼ਾ....ਜਾਣੋ ਕਿੱਥੇ ਸੁਣਿਆ ਗਿਆ ਹੈ ਇਹ ਤਾਨਾਸ਼ਾਹੀ ਫਰਮਾਨ](https://feeds.abplive.com/onecms/images/uploaded-images/2023/07/01/f6787637af201f44856c38f4b91131701688196853044700_original.jpg?impolicy=abp_cdn&imwidth=1200&height=675)
Viral News: ‘I Love you’ ਅਜਿਹਾ ਸ਼ਬਦ ਹੈ ਜੋ ਕਿ ਪੂਰੀ ਦੁਨੀਆ ਦੇ ਵਿੱਚ ਬੋਲਿਆ ਜਾਂਦਾ ਹੈ। ਆਪਣੇ ਪਿਆਰ ਦੀਆਂ ਭਾਵਨਾਵਾਂ ਨੂੰ ਬਿਆਨ ਕਰਨ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦਾ ਹੈ। ਜਿਸ ਕਰਕੇ ਇਹ ਸ਼ਬਦ ਆਮ ਸੁਣਨ ਨੂੰ ਮਿਲਦਾ ਹੈ। ਪਰਿਵਾਰ ਤੋਂ ਲੈ ਕੇ ਯਾਰੀ-ਦੋਸਤੀ ਤੇ ਰਿਲੇਸ਼ਨਸ਼ਿਪ ਵਿੱਚ ਇਸ ਸ਼ਬਦ ਦੀ ਖੂਬ ਵਰਤੋਂ ਕੀਤੀ ਜਾਂਦਾ ਹੈ। ਪਰ ਇੱਕ ਦੇਸ਼ ਨੇ ਇਸ ਸ਼ਬਦ ਦੀ ਵਰਤੋਂ ਉੱਤੇ ਰੋਕ ਲਗਾ ਦਿੱਤੀ ਹੈ। ਜੀ ਹਾਂ ਇਹ ਪੜ੍ਹਕੇ ਤੁਸੀਂ ਵੀ ਹੈਰਾਨ ਹੋ ਰਹੇ ਹੋਵੇਗਾ, ਪਰ ਇਹ ਸੱਚ ਹੈ।
ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਸਨਕ ਦੀਆਂ ਕਈ ਕਹਾਣੀਆਂ ਅਕਸਰ ਸੁਰਖੀਆਂ ‘ਚ ਰਹਿੰਦੀਆਂ ਹਨ। ਪਰ ਹੁਣ ਇੱਕ ਨਵੇਂ ਫ਼ਰਮਾਨ ਨੇ ਕਮਿਊਨਿਸਟ ਪਾਰਟੀ ਦੀ ਹਕੂਮਤ ਵਾਲੇ ਉੱਤਰੀ ਕੋਰੀਆ ਦੇ ਲੋਕਾਂ ਨੂੰ ਜ਼ੁਬਾਨ ਖੋਲ੍ਹਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਕਿਮ ਜੋਂਗ ਨੇ ਹੁਣ ਦੱਖਣੀ ਕੋਰੀਆ ਵਿੱਚ ਬੋਲੀ ਜਾਣ ਵਾਲੀ ਅਖੌਤੀ ‘ਕਠਪੁਤਲੀ ਭਾਸ਼ਾ’ ਬੋਲਣ ਵਾਲੇ ਲੋਕਾਂ ਖ਼ਿਲਾਫ਼ ਕਾਰਵਾਈ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਇੱਕ ਰਿਪੋਰਟ ਮੁਤਾਬਕ ਉੱਤਰੀ ਕੋਰੀਆ ਦਾ ਕੋਈ ਵੀ ਵਿਅਕਤੀ ਜੋ ਦੱਖਣੀ ਕੋਰੀਆ ਦੇ ਪੂੰਜੀਵਾਦੀ ਸੱਭਿਆਚਾਰ ਦੀ ਬੋਲੀ, ਭਾਸ਼ਾ ਜਾਂ ਸ਼ਬਦਾਂ ਦੀ ਵਰਤੋਂ ਕਰਦਾ ਫੜਿਆ ਜਾਵੇਗਾ, ਉਸ ਨੂੰ ਪਿਓਂਗਯਾਂਗ ਸੱਭਿਆਚਾਰਕ ਭਾਸ਼ਾ ਸੁਰੱਖਿਆ ਐਕਟ ਤਹਿਤ ਸਖ਼ਤ ਸਜ਼ਾ ਦਿੱਤੀ ਜਾਵੇਗੀ।
ਨਵੇਂ ਕਾਨੂੰਨ ਮੁਤਾਬਕ ਉੱਤਰੀ ਕੋਰੀਆ ਦੀਆਂ ਔਰਤਾਂ ਆਪਣੇ ਪਤੀ ਜਾਂ ਬੁਆਏਫ੍ਰੈਂਡ ਨੂੰ ‘ਜਗੀਆ’ ਜਾਂ ‘ਓਪਾ’ ਨਹੀਂ ਕਹਿ ਸਕਦੀਆਂ। ਇਸ ਦੀ ਬਜਾਏ ਉਨ੍ਹਾਂ ਨੂੰ ‘ਡੋਂਗਜੀ’ (ਕਾਮਰੇਡ) ਸ਼ਬਦ ਵਰਤਣਾ ਚਾਹੀਦਾ ਹੈ। ਉੱਤਰੀ ਕੋਰੀਆ ਦੇ ਲੋਕਾਂ ਨੂੰ ਅੰਗਰੇਜ਼ੀ ਵਿੱਚ ਦੱਖਣੀ ਕੋਰੀਆ ਦੇ ਸ਼ਬਦਾਂ ਦੀ ਵਰਤੋਂ ਕਰਨ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈ ਜਿਵੇਂ ਕਿ ‘ਪੇਸਯੇਓਨ’ (ਫੈਸ਼ਨ), ‘ਹੀਸਊਟੇਲ’ (ਹੇਅਰ ਸਟਾਈਲ) ਅਤੇ ‘ਵਾਇਪਿਊ (ਪਤਨੀ) ਦੀ ਵਰਤੋਂ ਕਰਨ ਤੋਂ ਵੀ ਬਚਣਾ ਹੋਵੇਗਾ। ਮੀਡੀਆ ਦੀ ਰਿਪੋਰਟਸ ਵਿੱਚ ਕਿਹਾ ਗਿਆ ਹੈ ਕਿ ਖੁੱਲ੍ਹੇਆਮ ‘ਆਈ ਲਵ ਯੂ’ (I Love You) ਕਹਿਣਾ ਵੀ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਨੇ ਦੱਖਣੀ ਕੋਰੀਆ ਦੀਆਂ ਫਿਲਮਾਂ ਦੇਖੀਆਂ ਹਨ, ਜਿਸ ਕਾਰਨ ਅਜਿਹੀ ਭਾਸ਼ਾ ਆਮ ਹੋ ਗਈ ਹੈ।
ਇਸ ਸਜ਼ਾ ਵਿੱਚ ਜੇਲ੍ਹ ਅਤੇ ਕੈਂਪ ਵਿੱਚ ਸਖ਼ਤ ਕੈਦ ਅਤੇ ਇੱਥੋਂ ਤੱਕ ਕਿ ਮੌਤ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਉੱਤਰੀ ਪਿਓਂਗਯਾਂਗ ਸੂਬੇ ਦੇ ਇੱਕ ਨਿਵਾਸੀ ਨੇ ਰੇਡੀਓ ਨੂੰ ਦੱਸਿਆ ਕਿ ‘ਜੋ ਲੋਕ ਪਹਿਲਾਂ ਹੀ ਦੱਖਣੀ ਕੋਰੀਆਈ ਲਹਿਜ਼ੇ ਵਿੱਚ ਬੋਲਣ ਦੇ ਆਦੀ ਹਨ, ਉਨ੍ਹਾਂ ਨੂੰ ਹੁਣ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨੂੰ ਪਿਓਂਗਯਾਂਗ ਬੋਲੀ ਦਾ ਅਭਿਆਸ ਕਰਨਾ ਪੈ ਰਿਹਾ ਹੈ।’ ਉਨ੍ਹਾਂ ਕਿਹਾ ਕਿ ‘ਉਸ ਨੂੰ ਚਿੰਤਾ ਹੈ ਕਿ ਜੇ ਦੱਖਣੀ ਕੋਰੀਆ ਦੇ ਸ਼ਬਦ ਫਿਸਲ ਜਾਣ, ਅਣਜਾਣੇ ਵਿੱਚ ਜਾਂ ਗਲਤੀ ਨਾਲ ਉਸਦੇ ਮੂੰਹ ਵਿੱਚੋਂ ਨਿਕਲ ਜਾਣ ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।’
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)