ਵਿਅਕਤੀ ਨੇ ਰੈਸਟੋਰੈਂਟ ਤੋਂ ਆਰਡਰ ਕੀਤੇ ਅਨੀਅਨ ਰਿੰਗਜ਼, ਡਿਲੀਵਰੀ `ਚ ਜੋ ਮਿਲਿਆ ਦੇਖ ਹੋ ਜਾਓਗੇ ਹੈਰਾਨ
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਵਿਅਕਤੀ ਨੇ ਅਨੀਅਨ ਰਿੰਗਜ਼ ਆਰਡਰ ਕੀਤੇ ਸੀ, ਪਰ ਉਸ ਦੀ ਜਗ੍ਹਾ ਤੇ ਉਸ ਨੂੰ ਗੋਲ ਆਕਾਰ ਵਿੱਚ ਕੱਟੇ ਹੋਏ ਪਿਆਜ਼ ਦੇ 6 ਟੁਕੜੇ ਮਿਲੇ। ਜਿਸ ਦੀ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ `ਤੇ ਸ਼ੇਅਰ ਕੀਤੀ।
Man Orders Onion Rings But Got This Instead: ਕੀ ਤੁਹਾਡੇ ਨਾਲ ਕਦੇ ਐਵੇਂ ਹੋਇਆ ਹੈ ਕਿ ਤੁਸੀਂ ਆਨਲਾਈਨ ਖਾਣੇ ਦਾ ਆਰਡਰ ਦਿਤਾ ਅਤੇ ਡਿਲੀਵਰੀ `ਚ ਗ਼ਲਤ ਚੀਜ਼ ਮਿਲੀ? ਇਸੇ ਤਰ੍ਹਾਂ ਦਾ ਮਾਮਲਾ ਦਿੱਲੀ ਵਿੱਚ ਸਾਹਮਣੇ ਆਇਆ ਹੈ, ਜਿੱਥੇ ਉਬੈਦੂ ਨਾਂ ਦੇ ਇੱਕ ਸ਼ਖ਼ਸ ਨੇ ਆਨਲਾਈਨ ਅਨੀਅਨ ਰਿੰਗਜ਼ ਦਾ ਆਰਡਰ ਦਿਤਾ। ਪਰ ਜਦੋਂ ਉਸ ਨੂੰ ਆਰਡਰ ਡਿਲੀਵਰ ਹੋਇਆ, ਤਾਂ ਉਸ ਵਿਚੋਂ ਜੋ ਨਿਕਲਿਆ, ਉਸ ਨੂੰ ਦੇਖ ਪਹਿਲਾਂ ਤਾਂ ਉਹ ਹੈਰਾਨ ਹੋ ਗਿਆ, ਬਾਅਦ ਵਿੱਚ ਉਸ ਨੇ ਵੀਡੀਓ ਬਣਾ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ `ਤੇ ਸ਼ੇਅਰ ਕੀਤੀ। ਦੇਖੋ ਵੀਡੀਓ:
View this post on Instagram
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਵਿਅਕਤੀ ਨੇ ਅਨੀਅਨ ਰਿੰਗਜ਼ ਆਰਡਰ ਕੀਤੇ ਸੀ, ਪਰ ਉਸ ਦੀ ਜਗ੍ਹਾ ਤੇ ਉਸ ਨੂੰ ਗੋਲ ਆਕਾਰ ਵਿੱਚ ਕੱਟੇ ਹੋਏ ਪਿਆਜ਼ ਦੇ 6 ਟੁਕੜੇ ਮਿਲੇ। ਜਿਸ ਦੀ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ `ਤੇ ਸ਼ੇਅਰ ਕੀਤੀ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੱਸ ਰਿਹਾ ਹੈ। ਇਹੀ ਨਹੀਂ ਕਮੈਂਟਸ ਵਿੱਚ ਲੋਕ ਹਾਸਿਆਂ ਵਾਲੀ ਇਮੋਜੀਜ਼ ਸੈਂਡ ਕਰ ਰਹੇ ਹਨ। ਇਸ ਦੇ ਨਾਲ ਹੀ ਇਸ ਪੋਸਟ `ਤੇ ਲੋਕਾਂ ਨੇ ਮਜ਼ੇਦਾਰ ਕਮੈਂਟਸ ਕੀਤੇ ਹਨ।
ਉਸ `ਤੇ ਲੋਕਾਂ ਨੇ ਖ਼ੂਬ ਕਮੈਂਟਸ ਕੀਤੇ ਅਤੇ ਮਜ਼ਾਕ ਬਣਾਇਆ। ਇੱਕ ਯੂਜ਼ਰ ਨੇ ਲਿਖਿਆ, "ਇਸੇ ਲਈ ਮੈਨੂੰ ਸੀਰੀਅਸ ਟਰੱਸਟ ਇਸ਼ੂਜ਼ ਨੇ।"
ਇਕ ਹੋਰ ਯੂਜ਼ਰ ਨੇ ਲਿਖਿਆ, "ਰੈਸਟੋਰੈਂਟ ਵਾਲਿਆਂ ਦੀ ਕੋਈ ਗ਼ਲਤੀ ਨਹੀਂ, ਜਦੋਂ ਅਨੀਅਨ ਰਿੰਗਜ਼ ਆਰਡਰ ਕਰੋਗੇ ਤਾਂ ਅਨੀਅਨ ਰਿੰਗਜ਼ ਹੀ ਮਿਲਣਗੇ।"
ਇਕ ਯੂਜ਼ਰ ਨੇ ਲਿਖਿਆ, "ਤੁਹਾਨੂੰ ਆਰਡਰ ਨਾਲ ਇਹ ਨਿਰਦੇਸ਼ ਵੀ ਰੈਸਟੋਰੈਂਟ ਨੂੰ ਦੇਣਾ ਚਾਹੀਦਾ ਹੈ ਕਿ `ਲਿਟਰਲੀ ਨਹੀਂ` ਯਾਨਿ ਅਸਲ ਵਿੱਚ ਨਹੀਂ, ਅਨੀਅਨ ਰਿੰਗ ਰੈਸਪੀ ਦਾ ਨਾਂ ਹੈ, ਇਹ ਵੀ ਨਾਲ ਲਿਖਣਾ ਚਾਹੀਦਾ ਸੀ।"
ਇਕ ਯੂਜ਼ਰ ਨੇ ਲਿਖਿਆ, "ਜੇ ਤੁਹਾਡੀਆਂ ਲੱਤਾਂ ਸਹੀ ਸਲਾਮਤ ਹਨ ਤਾਂ ਖੁਦ ਰੈਸਟੋਰੈਂਟ ਜਾਓ ਤੇ ਖਾਣਾ ਖਾ ਕੇ ਆਓ।"