Viral Video: ਇੱਕੋ ਫਰੇਮ ‘ਚ ਨਜ਼ਰ ਆਈਆਂ 5 ਪੀੜ੍ਹੀਆਂ, ਯੂਜ਼ਰਸ ਕਰ ਰਹੇ ਨੇ ਖੂਬ ਤਾਰੀਫ
5 generations of family Viral Video:ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ 'ਚ 5 ਪੀੜ੍ਹੀਆਂ ਇੱਕੋ ਫਰੇਮ 'ਚ ਨਜ਼ਰ ਆ ਰਹੀਆਂ ਹਨ। ਵੀਡੀਓ ਦੇਖ ਕੇ ਤੁਹਾਡਾ ਦਿਲ ਵੀ ਖੁਸ਼ ਹੋ ਜਾਵੇਗਾ।
Cute Viral Video: ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ ਜੋ ਦਿਲ ਨੂੰ ਛੂਹ ਜਾਂਦੀਆਂ ਹਨ। ਕਈ ਵੀਡੀਓ ਸਾਡੇ ਚਿਹਰੇ 'ਤੇ ਮੁਸਕਰਾਹਟ ਲਿਆ ਦਿੰਦੀਆਂ ਨੇ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ 'ਚ 5 ਪੀੜ੍ਹੀਆਂ ਇੱਕੋ ਫਰੇਮ 'ਚ ਨਜ਼ਰ ਆ ਰਹੀਆਂ ਹਨ। ਵੀਡੀਓ ਦੇਖ ਕੇ ਤੁਹਾਡਾ ਦਿਲ ਵੀ ਖੁਸ਼ ਹੋ ਜਾਵੇਗਾ।
ਇਸ ਵਾਇਰਲ ਵੀਡੀਓ ਵਿੱਚ ਇੱਕੋ ਫਰੇਮ ਵਿੱਚ ਇੱਕ ਪਰਿਵਾਰ ਦੀਆਂ ਪੰਜ ਪੀੜ੍ਹੀਆਂ ਨੂੰ ਦੇਖਣ ਨੂੰ ਮਿਲ ਰਿਹਾ ਹੈ। ਇਸ ਕਲਿੱਪ ਨੂੰ ਇੰਸਟਾਗ੍ਰਾਮ ਯੂਜ਼ਰ ਮੇਘਨਾ ਨਾਹਰ ਨੇ ਸ਼ੇਅਰ ਕੀਤੀ ਹੈ। ਇਹ ਵੀਡੀਓ ਇੰਟਰਨੈੱਟ ਉੱਤੇ ਖੂਬ ਸੁਰਖੀਆਂ ਬਟੋਰ ਰਿਹਾ ਹੈ।
ਵੀਡੀਓ 'ਚ ਇੱਕ ਨਵਜੰਮਿਆ ਬੱਚਾ ਸੋਫੇ 'ਤੇ ਲੇਟਿਆ ਹੋਇਆ ਦਿਖਾਈ ਦੇ ਰਿਹਾ ਹੈ, ਮੇਘਨਾ ਨਾਹਰ ਬੱਚੇ ਦੇ ਕੋਲ ਬੈਠ ਦੀ ਹੈ ਤੇ ਫਿਰ ਉਹ ਆਪਣੀ ਮਾਂ ਨੂੰ ਬੁਲਾਉਂਦੀ ਹੈ। ਫਿਰ ਮਾਂ ਵੀ ਸੋਫੇ ‘ਤੇ ਬੈਠਦੀ ਹੈ ਤੇ ਉਹ ਵੀ ਆਪਣੀ ਮਾਂ ਯਾਨੀਕਿ ਮੇਘਨਾ ਦੀ ਨਾਨੀ ਨੂੰ ਬੁਲਾਉਂਦੀ ਹੈ। ਫਿਰ ਨਾਨੀ ਵੀ ਆਪਣੀ ਮਾਂ ਨੂੰ ਬੁਲਾਉਂਦੀ ਹੈ ਅਤੇ ਇਹ ਉਦੋਂ ਤੱਕ ਚੱਲਦਾ ਹੈ ਜਦੋਂ ਤੱਕ ਪੰਜ ਪੀੜ੍ਹੀਆਂ ਇਕੱਠੀਆਂ ਨਹੀਂ ਹੁੰਦੀਆਂ।
ਇਹ ਵੀਡੀਓ 6 ਮਾਰਚ ਨੂੰ ਸ਼ੇਅਰ ਕੀਤਾ ਗਿਆ ਸੀ। ਪੋਸਟ ਕੀਤੇ ਜਾਣ ਤੋਂ ਬਾਅਦ ਇਸ ਉੱਤੇ ਵੱਡੀ ਗਿਣਤੀ ਵਿੱਚ ਲਾਈਕਸ ਤੇ ਵਿਊਜ਼ ਆ ਚੁੱਕੇ ਹਨ। ਬਹੁਤ ਸਾਰੇ ਲੋਕਾਂ ਨੇ ਪੋਸਟ 'ਤੇ ਟਿੱਪਣੀਆਂ ਕਰਕੇ ਆਪੋ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਸਾਰੇ ਯੂਜ਼ਰਸ ਨੂੰ ਇਹ ਵੀਡੀਓ ਬਹੁਤ ਪਿਆਰਾ ਲੱਗਿਆ।
ਇੱਕ ਵਿਅਕਤੀ ਨੇ ਲਿਖਿਆ, "ਰੱਬ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ।" ਇੱਕ ਹੋਰ ਨੇ ਕਿਹਾ, "ਧੰਨ ਅਤੇ ਖੁਸ਼ਕਿਸਮਤ।" ਇੱਕ ਤੀਜੇ ਨੇ ਕਿਹਾ, "ਮਜ਼ਬੂਤ ਅਤੇ ਦਲੇਰ ਪਰਿਵਾਰ, ਇਸਨੂੰ ਜਾਰੀ ਰੱਖੋ।" ਤੁਹਾਨੂੰ ਇਹ ਵੀਡੀਓ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਣਾ।
View this post on Instagram
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।