(Source: ECI/ABP News/ABP Majha)
ਸਾਧਾਰਨ ਜਿਹੇ ਆਟੋ ਰਿਕਸ਼ਾ ਨੂੰ ਬਣਾ ਦਿੱਤਾ ਪੂਰੀ ਤਰ੍ਹਾਂ 'ਲਗਜ਼ਰੀ ਕਾਰ', ਸਨਰੂਫ ਦਾ ਵੀ ਹੈ ਇੰਤਜ਼ਾਮ
Viral Video: ਸੋਸ਼ਲ ਮੀਡੀਆ ਉੱਤੇ ਇੱਕ ਆਟੋ ਵਾਲੇ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜੋ ਕਿ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।
Viral Video: ਆਟੋ ਰਿਕਸ਼ਾ ਜੋ ਕਿ ਭਾਰਤ ਵਿੱਚ ਇੱਕ ਚੰਗੀ ਜਨਤਕ ਆਵਾਜਾਈ ਸਹੂਲਤ ਹੈ। ਇਹ ਇੱਕ ਸਸਤੀ ਅਤੇ ਆਰਾਮ ਨਾਲ ਮਿਲਣ ਵਾਲਾ ਸਾਧਨ ਹੈ। ਕਈ ਵਾਰ ਤੁਸੀਂ ਦੇਖਿਆ ਹੀ ਹੋਵੇਗਾ ਕਈ ਡਰਾਈਵਰ ਨੇ ਆਪਣੇ ਥ੍ਰੀ-ਵ੍ਹੀਲਰ ਨੂੰ ਵੱਖ-ਵੱਖ ਤਰੀਕਿਆਂ ਨਾਲ ਸਜਾਇਆ ਹੁੰਦਾ ਹੈ। ਸੋਸ਼ਲ ਮੀਡੀਆ ਉੱਤੇ ਇੱਕ ਆਟੋ ਵਾਲੇ ਦਾ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਜੋ ਕਿ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ। ਵੀਡੀਓ 'ਚ ਨਜ਼ਰ ਆ ਰਹੇ ਇਸ ਆਟੋਰਿਕਸ਼ਾ ਨੂੰ ਲਗਜ਼ਰੀ ਵਾਹਨ ਦੇ ਰੂਪ 'ਚ ਡਿਜ਼ਾਈਨ ਕੀਤਾ ਗਿਆ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।
ਦਰਅਸਲ, ਸਾਧਾਰਨ ਦਿੱਖ ਵਾਲੇ ਆਟੋ ਰਿਕਸ਼ਾ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਤੁਸੀਂ ਇਸ ਤੋਂ ਅੱਖਾਂ ਵੀ ਨਹੀਂ ਹਟਾ ਸਕੋਗੇ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵਿਅਕਤੀ ਨੇ ਆਟੋ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮੋਡੀਫਾਈ ਕੀਤਾ ਹੈ, ਜਿਸ 'ਤੇ ਯਾਤਰੀ ਸਫਰ ਕਰਨ ਲਈ ਵਾਧੂ ਪੈਸੇ ਦੇਣ ਲਈ ਵੀ ਤਿਆਰ ਹੋ ਜਾਣਗੇ। ਇਸ ਪਿੰਕ ਆਟੋ ਰਿਕਸ਼ਾ ਦਾ ਇਹ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਵੇਂ ਕਿ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ, ਆਟੋ ਵਿੱਚ ਆਰਾਮਦਾਇਕ ਸੀਟ ਦੇ ਨਾਲ, ਰਾਈਡਰ ਨੂੰ ਸਨਰੂਫ ਦਾ ਆਨੰਦ ਲੈਣ ਦਾ ਮੌਕਾ ਵੀ ਮਿਲ ਸਕਦਾ ਹੈ।
ਇਹ ਹੈਰਾਨੀਜਨਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ autorikshaw_kerala_ ਨਾਮ ਦੇ ਖਾਤੇ ਦੁਆਰਾ ਸ਼ੇਅਰ ਕੀਤਾ ਗਿਆ ਸੀ। ਇਸ ਵੀਡੀਓ ਨੂੰ ਕਾਫੀ ਦੇਖਿਆ ਅਤੇ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਹੁਣ ਤੱਕ 81 ਹਜ਼ਾਰ ਤੋਂ ਵੱਧ ਲਾਈਕਸ ਆ ਚੁੱਕੇ ਹਨ। ਇਸ ਵੀਡੀਓ ਨੂੰ ਦੇਖਣ ਵਾਲੇ ਯੂਜ਼ਰਸ ਇਸ 'ਤੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਇਹ ਆਟੋਜ਼ ਦੀ ਰੋਲਸ ਰਾਇਸ ਹੈ।' ਇਕ ਹੋਰ ਯੂਜ਼ਰ ਨੇ ਲਿਖਿਆ, '10 ਕਿਲੋਮੀਟਰ ਲਈ ਇਸ ਦਾ ਕਿਰਾਇਆ ਵੀ 850 ਰੁਪਏ ਹੋਵੇਗਾ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
View this post on Instagram