Viral Video: ਅਕਸਰ ਸੁਣਦੇ ਹਾਂ ਧਰਤੀ ਘੁੰਮਦੀ ਹੈ...ਪਰ ਅੱਜ ਦੇਖ ਵੀ ਲਓ, ਸਾਹਮਣੇ ਆਇਆ ਅਦਭੁੱਤ ਵੀਡੀਓ
Viral Video: ਸੋਸ਼ਲ ਮੀਡੀਆ ਉੱਤੇ ਅਕਸਰ ਹੀ ਵੀਡੀਓਜ਼ ਵਾਇਰਲ ਹੁੁੰਦੀਆਂ ਰਹਿੰਦੀਆਂ ਹਨ। ਪਰ ਕੁੱਝ ਅਜਿਹੀਆਂ ਕਮਾਲ ਦੀਆਂ ਵੀਡੀਓਜ਼ ਹੁੰਦੀਆਂ ਹਨ, ਜੋ ਕਿ ਦਿਲ ਨੂੰ ਜਿੱਤ ਲੈਂਦੀਆਂ ਹਨ। ਅੱਜ ਤੁਹਾਨੂੰ ਧਰਤੀ ਦੀ ਇੱਕ ਅਲੌਕਿਕ ਵੀਡੀਓ ਦਿਖਾਵਾਂਗੇ...
Earth Rotation Video: ਧਰਤੀ ਨੂੰ ਸਾਡੇ ਦੇਸ਼ ਦੇ ਵਿੱਚ ਪੂਜਿਆ ਜਾਂਦਾ ਹੈ, ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ। ਖਾਣ-ਪੀਣ ਅਤੇ ਰਹਿਣ-ਸਹਿਣ ਦੀਆਂ ਸਾਰੀਆਂ ਚੀਜ਼ਾਂ ਧਰਤੀ ਤੋਂ ਹੀ ਮਿਲਦੀਆਂ ਹਨ, ਇਸ ਲਈ ਮਾਂ ਦੇ ਰੂਪ ਵਿਚ ਵੀ ਇਸ ਦੀ ਪੂਜਾ ਕੀਤੀ ਜਾਂਦੀ ਹੈ। ਵਿਗਿਆਨ ਅਨੁਸਾਰ ਧਰਤੀ ਆਪਣੀ ਧੁਰੀ ਉੱਤੇ ਘੁੰਮਦੀ ਰਹਿੰਦੀ ਹੈ। ਜੀ ਹਾਂ ਅਸੀਂ ਅਕਸਰ ਕਿਤਾਬਾਂ ਦੇ ਵਿੱਚ ਪੜ੍ਹਿਆ ਹੈ ਅਤੇ ਸੁਣਿਆ ਹੈ ਕਿ ਧਰਤੀ ਘੁੰਮਦੀ ਹੈ। ਪਰ ਇਸ ਤੱਤ ਨੂੰ ਅਸੀਂ ਕਦੇ ਦੇਖਿਆ ਨਹੀਂ ਹੈ। ਪਰ ਹੁਣ ਇਸ ਗੱਲ ਦਾ ਸਬੂਤ ਦਿੰਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।
ਸੋਸ਼ਲ ਮੀਡੀਆ ਦੇ ਯੁੱਗ 'ਚ ਅਸੀਂ ਬਹੁਤ ਕੁਝ ਦੇਖਦੇ ਹਾਂ ਪਰ ਕੁਝ ਵੀਡੀਓਜ਼ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਅੱਖਾਂ ਉੱਤੇ ਯਕੀਨ ਹੀ ਨਹੀਂ ਹੁੰਦਾ ਹੈ। ਜੀ ਹਾਂ ਅਜਿਹੀ ਇੱਕ ਹੈਰਾਨ ਕਰਨ ਵਾਲੀ ਵੀਡੀਓ ਜਿਸ ਵਿੱਚ ਧਰਤੀ ਘੁੰਮਦੀ ਨਜ਼ਰ ਆ ਰਹੀ ਹੈ। ਇਹ ਇੱਕ ਟਾਈਮਲੈਪਸ ਵੀਡੀਓ ਹੈ, ਜੋ ਅਦਭੁਤ ਲੱਗ ਰਿਹਾ ਹੈ। ਮਾਰਟਿਨ ਜੀ ਨਾਂ ਦੇ ਵਿਅਕਤੀ ਨੇ ਇਸ ਨੂੰ ਰਿਕਾਰਡ ਕਰਕੇ ਆਪਣੇ ਯੂਟਿਊਬ ਚੈਨਲ 'ਤੇ ਸ਼ੇਅਰ ਕੀਤਾ ਹੈ। ਇਸ ਅਲੌਕਿਕ ਦ੍ਰਿਸ਼ ਨੂੰ ਜੋ ਵੀ ਦੇਖ ਰਿਹਾ ਹੈ ਹੈਰਾਨ ਹੋ ਰਿਹਾ ਹੈ।
ਦੇਖੋ ਧਰਤੀ ਕਿਵੇਂ ਘੁੰਮ ਰਹੀ ਹੈ
ਧਰਤੀ ਦੇ ਘੁੰਮਣ (rotation of earth) ਦਾ ਵੀਡੀਓ ਅਗਸਤ 2022 ਵਿੱਚ ਫਰਾਂਸ ਦੇ ਦੱਖਣ ਵਿੱਚ ਕੋਸਮੋਡਰੋਮ ਆਬਜ਼ਰਵੇਟਰੀ ਵਿੱਚ ਕੈਪਚਰ ਕੀਤਾ ਗਿਆ ਸੀ। ਇਸ ਵਿੱਚ ਇੱਕ ਕੈਮਰੇ ਨਾਲ ਸਟੇਬਲ ਕਰਕੇ ਸਾਰੀ ਘੁੰਮਣਘੇਰੀ ਨੂੰ ਕੈਦ ਕੀਤਾ ਗਿਆ। ਵਿਗਿਆਨ ਅਤੇ ਖਾਸ ਕਰਕੇ ਪੁਲਾੜ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ ਵੀਡੀਓ ਦਿਲਚਸਪ ਹੈ। ਤੁਸੀਂ ਧਰਤੀ ਦੀ ਰੋਸ਼ਨੀ ਕਾਰਨ ਛੁਪਿਆ ਆਕਾਸ਼ ਗੰਗਾ ਦੇਖ ਸਕਦੇ ਹੋ, ਭਾਵੇਂ ਤਾਰੇ ਸਥਿਰ ਹਨ, ਪਰ ਧਰਤੀ ਰੁੱਖਾਂ, ਪੌਦਿਆਂ ਅਤੇ ਖੇਤਾਂ ਦੇ ਨਾਲ-ਨਾਲ ਘੁੰਮਦੀ ਜਾਪਦੀ ਹੈ।
Earth's rotation visualized in a stunning timelapse that follows a fixed point in the sky.
— Wonder of Science (@wonderofscience) July 8, 2024
📽: Martin Giraud pic.twitter.com/JG0IcOxWvO
ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ @wonderofscience ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਇਸ ਦੇ ਨਾਲ ਕੈਪਸ਼ਨ ਦਿੱਤਾ ਗਿਆ ਹੈ- ਤੁਸੀਂ ਇੱਕ ਖੂਬਸੂਰਤ ਟਾਈਮਲੈਪਸ ਵੀਡੀਓ ਵਿੱਚ ਧਰਤੀ ਨੂੰ ਘੁੰਮਦੇ ਹੋਏ ਦੇਖਦੇ ਹੋ। ਵੀਡੀਓ 'ਤੇ ਕਮੈਂਟ ਕਰਦੇ ਹੋਏ ਯੂਜ਼ਰਸ ਨੇ ਕਿਹਾ ਕਿ ਇਹ ਕਿੰਨਾ ਖੂਬਸੂਰਤ ਹੈ, ਜਦਕਿ ਇਕ ਯੂਜ਼ਰ ਨੇ ਲਿਖਿਆ- ਕਿੱਥੇ ਗਏ ਉਹ ਲੋਕ ਜੋ ਕਹਿੰਦੇ ਸਨ ਕਿ ਧਰਤੀ ਚਪਟੀ ਹੈ। ਇਸ ਤਰ੍ਹਾਂ ਯੂਜ਼ਰਸ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।