(Source: ECI/ABP News)
Viral Video: ਪਤੀ ਨੇ ਪਤਨੀ ਨੂੰ ਲੈ ਕੇ ਬਾਈਕ 'ਤੇ ਲਿਖਵਾਇਆ ਕੁਝ ਅਜਿਹਾ ਕਿ ਤੁਸੀਂ ਵੀ ਨਹੀਂ ਰੋਕ ਪਾਓਗੇ ਹਾਸਾ
Viral Video: ਤੁਸੀਂ ਇੰਟਰਨੈੱਟ 'ਤੇ ਪਤੀ-ਪਤਨੀ ਨਾਲ ਜੁੜੇ ਕਈ ਚੁਟਕਲੇ ਪੜ੍ਹੇ ਹੋਣਗੇ। ਵਟਸਐਪ 'ਤੇ ਵੀ ਲੋਕ ਪਤੀ-ਪਤਨੀ ਦੀਆਂ ਕਹਾਣੀਆਂ ਅਤੇ ਚੁਟਕਲੇ ਸ਼ੇਅਰ ਕਰਦੇ ਰਹਿੰਦੇ ਹਨ

Viral Video: ਤੁਸੀਂ ਇੰਟਰਨੈੱਟ 'ਤੇ ਪਤੀ-ਪਤਨੀ ਨਾਲ ਜੁੜੇ ਕਈ ਚੁਟਕਲੇ ਪੜ੍ਹੇ ਹੋਣਗੇ। ਵਟਸਐਪ 'ਤੇ ਵੀ ਲੋਕ ਪਤੀ-ਪਤਨੀ ਦੀਆਂ ਕਹਾਣੀਆਂ ਅਤੇ ਚੁਟਕਲੇ ਸ਼ੇਅਰ ਕਰਦੇ ਰਹਿੰਦੇ ਹਨ (Husband Wife Viral Video) ਇਸ ਦੇ ਨਾਲ ਹੀ ਪਤੀ-ਪਤਨੀ ਦੇ ਕਈ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹਨ। ਇਸ ਕੜੀ 'ਚ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ।
ਇੰਸਟਾਗ੍ਰਾਮ 'ਤੇ ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਉਹਨਾਂ ਦੇ ਗਜਬ ਸੈਂਸ ਆਫ ਹਿਊਮਰ ਦੇਖ ਕੇ ਦੰਗ ਰਹਿ ਜਾਓਗੇ। ਅਸਲ 'ਚ ਵਾਇਰਲ ਹੋ ਰਹੀ ਇਸ ਵੀਡੀਓ 'ਚ ਇਕ ਪਤੀ ਨੇ ਆਪਣੀ ਪਤਨੀ ਨੂੰ ਮਜ਼ਾਕ 'ਚ ਆਪਣੀ ਬਾਈਕ 'ਤੇ ਅਜਿਹੀਆਂ ਲਾਈਨਾਂ ਲਿਖਵਾਈਆਂ, ਜਿਸ ਨੂੰ ਦੇਖ ਕੇ ਤੁਸੀਂ ਹੱਸ-ਹੱਸ ਕਮਲੇ ਹੋ ਜਾਓਗੇ।
ਆਖ਼ਰ ਇਹ ਕੀ ਹੈ ਵੀਡੀਓ ਵਿਚ?
ਇੰਟਰਨੈੱਟ 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਚ ਬਾਈਕ 'ਤੇ ਇਕ ਸ਼ਾਨਦਾਰ ਲਾਈਨ ਲਿਖੀ ਗਈ ਹੈ। ਸਭ ਤੋਂ ਪਹਿਲਾਂ ਵੀਡੀਓ 'ਚ ਇਕ ਵਿਅਕਤੀ ਆਪਣੀ ਪਤਨੀ ਨਾਲ ਬਾਈਕ 'ਤੇ ਬੈਠੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਕੁਝ ਲੋਕਾਂ ਨੇ ਉਸ ਵਿਅਕਤੀ ਨੂੰ ਰੋਕ ਕੇ ਬਾਈਕ 'ਤੇ ਲਿਖੀ ਲਾਈਨ ਬਾਰੇ ਪੁੱਛਿਆ।
View this post on Instagram
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬਾਈਕ 'ਤੇ ਚਿੱਟੇ ਰੰਗ 'ਚ ਕੁਝ ਲਾਈਨਾਂ ਲਿਖੀਆਂ ਹੋਈਆਂ ਹਨ। ਬਾਈਕ 'ਤੇ ਲਿਖਿਆ ਹੈ-'ਪਤਨੀ ਨਾਲ ਬਹਿਸ, ਜ਼ਿੰਦਗੀ ਤਹਿਸ-ਨਹਿਸ।' ਬਾਈਕ 'ਤੇ ਲਿਖੀਆਂ ਇਨ੍ਹਾਂ ਲਾਈਨਾਂ ਨੂੰ ਪੜ੍ਹ ਕੇ ਉਥੇ ਮੌਜੂਦ ਲੋਕ ਉੱਚੀ-ਉੱਚੀ ਹੱਸਣ ਲੱਗੇ। ਬਾਈਕ 'ਤੇ ਬੈਠਾ ਵਿਅਕਤੀ ਵੀ ਮੁਸਕਰਾਉਣ ਲੱਗਦਾ ਹੈ। ਦੱਸ ਦੇਈਏ ਕਿ ਦੋਵੇਂ ਪਤੀ-ਪਤਨੀ ਬਾਈਕ 'ਤੇ ਬੈਠੇ ਨਜ਼ਰ ਆ ਰਹੇ ਹਨ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ sanskari_vichar ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ 'ਤੇ ਹੁਣ ਤੱਕ ਹਜ਼ਾਰਾਂ ਵਿਊਜ਼ ਆ ਚੁੱਕੇ ਹਨ, ਜਦਕਿ ਤਿੰਨ ਹਜ਼ਾਰ ਤੋਂ ਵੱਧ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਯੂਜ਼ਰਸ ਵੀ ਇਸ ਵੀਡੀਓ ਨੂੰ ਦੇਖ ਕੇ ਚੁਟਕਲੇ ਲੈ ਕੇ ਅਜੀਬ ਰਿਐਕਸ਼ਨਜ਼ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ' ਸਹੀ ਤਾਂ ਲਿਖਿਆ ਹੈ ਭਰਾ ਨੇ।'
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
