ਰੌਂਗਟੇ ਖੜ੍ਹੇ ਕਰਨ ਵਾਲਾ ਵੀਡੀਓ, ਲੋਕੋ ਪਾਇਲਟ ਨੇ ਜਾਨ ਜ਼ੋਖ਼ਮ 'ਚ ਪਾ ਰੀਸੈੱਟ ਕੀਤੀ ਰੇਲ ਗੱਡੀ ਦੀ ਅਲਾਰਮ ਚੇਨ
Viral Video: ਸੋਸ਼ਲ ਮੀਡੀਆ 'ਤੇ ਕਈ ਵਾਰ ਅਜਿਹੇ ਵੀਡੀਓ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਦੇਖ ਕੇ ਸਾਡਾ ਸਾਹ ਰੁਕ ਜਾਂਦਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਰੇਲ ਹਾਦਸਿਆਂ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ
Viral Video: ਸੋਸ਼ਲ ਮੀਡੀਆ 'ਤੇ ਕਈ ਵਾਰ ਅਜਿਹੇ ਵੀਡੀਓ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਨੂੰ ਦੇਖ ਕੇ ਸਾਡਾ ਸਾਹ ਰੁਕ ਜਾਂਦਾ ਹੈ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਰੇਲ ਹਾਦਸਿਆਂ ਦੀਆਂ ਕਈ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ਨੂੰ ਦੇਖ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਅਜਿਹਾ ਹੀ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਚੰਗੇ-ਚੰਗਿਆਂ ਦੀ ਹਵਾ ਟਾਈਟ ਹੋ ਗਈ ਹੈ।
ਦਰਅਸਲ, ਰੇਲ ਯਾਤਰਾ ਦੌਰਾਨ ਕਿਸੇ ਵੀ ਐਮਰਜੈਂਸੀ ਵਿੱਚ, ਯਾਤਰੀ ਟ੍ਰੇਨ ਨੂੰ ਰੋਕਣ ਲਈ ਚੇਨ ਪੁਲਿੰਗ ਕਰ ਸਕਦਾ ਹੈ। ਜਿਸ ਕਾਰਨ ਟਰੇਨ ਰੁਕ ਜਾਂਦੀ ਹੈ ਤੇ ਯਾਤਰੀਆਂ ਨੂੰ ਮਦਦ ਦਿੱਤੀ ਜਾਂਦੀ ਹੈ। ਵਰਤਮਾਨ ਵਿੱਚ ਸਾਡੇ ਦੇਸ਼ ਵਿੱਚ ਬਹੁਤ ਸਾਰੇ ਅਰਾਜਕ ਤੱਤ ਅਜਿਹੇ ਹਨ ਜੋ ਆਪਣੇ ਮਨੋਰੰਜਨ ਲਈ ਟ੍ਰੇਨ ਦੀ ਚੇਨ ਖਿੱਚਦੇ ਰਹਿੰਦੇ ਹਨ ਜਿਸ ਕਾਰਨ ਟਰੇਨ ਅਕਸਰ ਲੇਟ ਹੋ ਜਾਂਦੀ ਹੈ।
ਹਾਲ ਹੀ 'ਚ ਇਕ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਚੇਨ ਪੁੱਲਿੰਗ ਕਾਰਨ ਨਦੀ 'ਤੇ ਰੋਕੀ ਗਈ ਟਰੇਨ ਨੂੰ ਮੁੜ ਚਾਲੂ ਕਰਨ ਤੋਂ ਪਹਿਲਾਂ ਲੋਕੋ ਪਾਇਲਟ ਟਰੇਨ ਦਾ ਅਲਾਰਮ ਰੀਸੈਟ ਕਰਦਾ ਦਿਖਾਈ ਦੇ ਰਿਹਾ ਹੈ। ਵੀਡੀਓ 'ਚ ਦਿਖਾਈ ਦੇ ਰਹੀ ਜਗ੍ਹਾ ਇੰਨੀ ਖਤਰਨਾਕ ਹੈ ਕਿ ਕੋਈ ਵੀ ਅਜਿਹੀ ਜਗ੍ਹਾ 'ਤੇ ਖੜ੍ਹੇ ਹੋਣ ਦੀ ਹਿੰਮਤ ਨਹੀਂ ਕਰ ਸਕਦਾ। ਇਸ ਵੀਡੀਓ ਨੂੰ ਕੇਂਦਰੀ ਰੇਲਵੇ ਦੇ ਪਬਲਿਕ ਰਿਲੇਸ਼ਨ ਅਫਸਰ ਨੇ ਸਾਂਝਾ ਕੀਤਾ ਹੈ।
Asssistant Loco Pilot, Satish Kumar taking risk to reset Alarm Chain of train 11059 Godan Express halted over River Bridge between Titwala and Khadavli stations today.
— Shivaji M Sutar (@ShivajiIRTS) May 5, 2022
Passengers are requested not to pull Alarm Chain of the train needlessly, a facility given only for emergency. pic.twitter.com/D5K3qYhYlR
ਵੀਡੀਓ ਦੇਖ ਸੋਸ਼ਲ ਮੀਡੀਆ 'ਤੇ ਯੂਜ਼ਰਸ ਕਾਫੀ ਹੈਰਾਨ ਹੋ ਰਹੇ ਹਨ। ਵੀਡੀਓ ਨੂੰ ਸਾਂਝਾ ਕਰਨ ਦੇ ਨਾਲ, ਕੈਪਸ਼ਨ ਵਿੱਚ ਲਿਖਿਆ ਹੈ ਕਿ 'ਸਹਾਇਕ ਲੋਕੋ ਪਾਇਲਟ ਸਤੀਸ਼ ਕੁਮਾਰ 11059 ਗੋਦਾਨ ਐਕਸਪ੍ਰੈਸ ਰੇਲਗੱਡੀ ਦੀ ਅਲਾਰਮ ਚੇਨ ਨੂੰ ਰੀਸੈਟ ਕਰਨ ਦਾ ਜੋਖਮ ਲੈ ਰਿਹਾ ਹੈ, ਜੋ ਟਿਟਵਾਲਾ ਅਤੇ ਖਡਵਾਲੀ ਸਟੇਸ਼ਨਾਂ ਦੇ ਵਿਚਕਾਰ ਨਦੀ ਦੇ ਪੁਲ 'ਤੇ ਰੁਕੀ ਹੋਈ ਸੀ।' ਇਸ ਦੇ ਨਾਲ ਹੀ ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਟਰੇਨ ਦੀ ਅਲਾਰਮ ਚੇਨ ਨੂੰ ਬਿਨਾਂ ਵਜ੍ਹਾ ਨਾ ਖਿੱਚਣ।