Viral video: ਨੰਨ੍ਹੇ-ਮੁੰਨ੍ਹੇ ਬੱਚਿਆਂ ਦੀ ਇਹ ਦੌੜ ਜਿੱਤ ਲਵੇਗੀ ਤੁਹਾਡਾ ਵੀ ਦਿਲ, ਯੂਜ਼ਰਸ ਲੁੱਟਾ ਰਹੇ ਨੇ ਖੂਬ ਪਿਆਰ
Viral video of babies: ਸੋਸ਼ਲ ਮੀਡੀਆ ਉੱਤੇ ਅਜਿਹੇ ਹੀ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਨੰਨ੍ਹੇ-ਮੁੰਨ੍ਹੇ ਬੱਚੇ ਰੇਂਗ ਕੇ ਇਸ ਰੇਸ ਵਿੱਚ ਹਿੱਸਾ ਲੈਂਦੇ ਹੋਏ ਨਜ਼ਰ ਆ ਰਹੇ ਹਨ
Viral Video:ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਰੋਜ਼ਾਨਾ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਕੁਝ ਵੀਡੀਓਜ਼ ਤਾਂ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕਿਸੇ ਦੇ ਚਿਹਰੇ ਉੱਤੇ ਮੁਸਕਾਨ ਆ ਜਾਂਦੀ ਹੈ। ਸੋਸ਼ਲ ਮੀਡੀਆ ਉੱਤੇ ਅਜਿਹੇ ਹੀ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਨੰਨ੍ਹੇ-ਮੁੰਨ੍ਹੇ ਬੱਚੇ ਰੇਂਗ ਕੇ ਇਸ ਰੇਸ ਵਿੱਚ ਹਿੱਸਾ ਲੈਂਦੇ ਹੋਏ ਨਜ਼ਰ ਆ ਰਹੇ ਹਨ।
ਬੱਚਿਆਂ ਦਾ ਇਹ ਵੀਡੀਓ ਬਹੁਤ ਹੀ ਕਿਊਟ ਹੈ
ਵਿਦੇਸ਼ਾਂ ਵਿੱਚ ਛੋਟੇ ਬੱਚਿਆਂ ਦੀ ਰੇਸ ਕਰਵਾਈ ਜਾਂਦੀ ਹੈ, ਜਿਨ੍ਹਾਂ ਦੇ ਵੀਡੀਓ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੇ ਰਹਿੰਦੇ ਹਨ। ਬੱਚਿਆਂ ਦੀ ਰੇਂਗਣ ਦਾ ਇੱਕ ਮਜ਼ੇਦਾਰ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਆਪਣਾ ਹਾਸਾ ਨਹੀਂ ਰੋਕ ਪਾ ਰਹੇ ਹਨ। ਫਿਨਿਸ਼ਿੰਗ ਲਾਈਨ 'ਤੇ ਜਾ ਰਹੇ ਕੁਝ ਬੱਚੇ ਰੁੱਕ ਜਾਂਦੇ ਹਨ। ਮਾਪੇ ਬੱਚਿਆਂ ਨੂੰ ਇਸ਼ਾਰ ਵੀ ਕਰਦੇ ਨੇ ਕੇ ਅੱਗੇ ਵੱਧੋਂ ਪਰ ਬੱਚੇ ਉੱਤੇ ਹੀ ਬੈਠ ਜਾਂਦੇ ਨੇ। ਇੱਕ ਬੱਚਾ ਦਾ ਫਿਨਿਸ਼ਿੰਗ ਲਾਈਨ ‘ਤੇ ਪਹੁੰਚੇ ਕੇ ਵਾਪਸ ਹੋ ਜਾਂਦਾ ਹੈ।
ਯੂਜ਼ਰਸ ਲੁੱਟਾ ਰਹੇ ਨੇ ਖੂਬ ਪਿਆਰ
ਵਾਇਰਲ ਹੋ ਇਸ ਵੀਡੀਓ ਵਿੱਚ ਬੱਚਿਆਂ ਦੀ ਕਿਊਟਨੈਸ ਹਰ ਕਿਸੇ ਦਾ ਦਿਲ ਜਿੱਤਾ ਰਿਹਾ ਹੈ। ਜਿਸ ਕਰਕੇ ਯੂਜ਼ਰਸ ਖੂਬ ਪਿਆਰ ਲੁੱਟਾ ਰਹੇ ਨੇ। ਇਸ ਮਨਮੋਹਕ ਵੀਡੀਓ ਵਿਚ, ਕੁਝ ਬੱਚਿਆਂ ਨੂੰ ਬਾਸਕਟਬਾਲ ਕੋਰਟ 'ਤੇ ਰੇਂਗਦੇ ਦੇਖਿਆ ਜਾ ਸਕਦਾ ਹੈ ਕਿਉਂਕਿ ਉਹ ਬੱਚਿਆਂ ਦੀ ਦੌੜ ਵਿੱਚ ਹਿੱਸਾ ਲੈਂਦੇ ਹਨ। ਵੀਡੀਓ ਵਿੱਚ, ਉਨ੍ਹਾਂ ਦੇ ਮਾਪੇ ਫਿਨਿਸ਼ ਲਾਈਨ ਦੇ ਕੋਲ ਬੈਠੇ ਹਨ ਅਤੇ ਉਨ੍ਹਾਂ ਨੂੰ ਖਿਡੌਣੇ ਅਤੇ ਕੈਂਡੀ ਦਿਖਾ ਕੇ ਆਉਣ ਲਈ ਇਸ਼ਾਰਾ ਕਰ ਰਹੇ ਹਨ ਤਾਂ ਜੋ ਬੱਚੇ ਫਿਨਿਸ਼ ਲਾਈਨ ਨੂੰ ਪਾਰ ਕਰ ਸਕਣ। ਕੁਝ ਬੱਚਿਆਂ ਨੂੰ ਵਿਚਕਾਰੋਂ ਭਟਕਦੇ ਦੇਖਿਆ ਜਾ ਸਕਦਾ ਹੈ ਅਤੇ ਉਹ ਰੇਸਿੰਗ ਟਰੈਕ 'ਤੇ ਦੂਜਿਆਂ ਨਾਲ ਖੇਡਣਾ ਸ਼ੁਰੂ ਕਰ ਦਿੰਦੇ ਹਨ।
जिन्दगी भी ऐसी हो हैं..
— Hasna Zaroori Hai 🇮🇳 (@HasnaZarooriHai) March 28, 2023
It's not how you *START* but how you *FINISH*.
Laugh your lungs out!
🤣🤣🤣🤣🤣🤣 pic.twitter.com/gQ7iDb6IIP
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।