Viral Video: ਗਰਮੀ ਨੇ ਤੋੜੇ ਰਿਕਾਰਡ, ਮਹਿਲਾ ਨੇ ਕਾਰ ਦੇ ਬੋਨਟ 'ਤੇ ਹੀ ਪਕਾ ਲਈਆਂ ਰੋਟੀਆਂ
ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਦੇ ਕੁਝ ਹਿੱਸਿਆਂ 'ਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਤਕ ਪਹੁੰਚ ਸਕਦਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ 28 ਅਪ੍ਰੈਲ ਤੋਂ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
Viral Video: ਭਾਰਤ ਇਸ ਸਮੇਂ ਭਿਆਨਕ ਗਰਮੀ ਦੀ ਲਪੇਟ 'ਚ ਹੈ। ਦੇਸ਼ ਦੇ ਕਦੀ ਹਿੱਸਿਆਂ 'ਚ ਪਾਰਾ 40 ਡਿਗਰੀ ਸੈਲਸੀਅਸ ਤੋਂ ਪਾਰ ਹੋ ਗਿਆ ਹੈ। ਜ਼ਿਆਦਾਤਰ ਤਾਪਮਾਨ 40 ਡਿਗਰੀ ਦੇ ਪਾਰ ਹੋਣ ਨਾਲ ਓਡੀਸ਼ਾ ਵੀ ਬੇਅੰਤ ਗਰਮੀ ਪੈ ਰਹੀ ਹੈ। ਏਨਾ ਹੀ ਨਹੀਂ ਕੋਈ ਬਿਨਾਂ ਚੁੱਲ੍ਹੇ ਦੇ ਰੋਟੀਆਂ ਵੀ ਸੇਕ ਸਕਦਾ ਹੈ। ਅਜਿਹਾ ਹੀ ਵੀਡੀਓ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਵੀਡੀਓ ਓਡੀਸ਼ਾ ਦੇ ਸੋਨਪੁਰ ਦਾ ਹੈ। ਜਿੱਥੇ ਇਕ ਮਹਿਲਾ ਕਾਰ ਦੇ ਬੋਨਟ 'ਤੇ ਰੋਟੀਆਂ ਸੇਕਦੀ ਦਿਖਾਈ ਦੇ ਰਹੀ ਹੈ। 40 ਡਿਗਰੀ ਦੀ ਭਿਆਨਕ ਗਰਮੀ 'ਚ ਕਾਰ ਦੇ ਬੋਨਟ 'ਤੇ ਮਹਿਲਾ ਨੂੰ ਰੋਟੀਆਂ ਬਣਾਉਂਦੇ ਹੋਏ ਕੈਮਰੇ 'ਚ ਕੈਦ ਕੀਤਾ ਗਿਆ ਹੈ। ਯੂਜ਼ਰ ਨੀਲਾਮਾਢਾਬ ਪਾਂਡਾ ਨੇ ਵੀਡੀਓ ਨੂੰ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਮੇਰੇ ਸ਼ਹਿਰ ਸੋਨਪੁਰ ਦਾ ਦ੍ਰਿਸ਼, ਜਿੱਥੇ ਏਨੀ ਗਰਮੀ ਹੈ ਕਿ ਕੋਈ ਵੀ ਕਾਰ ਦੇ ਬੋਨਟ 'ਤੇ ਰੋਟੀ ਬਣਾ ਸਕਦਾ ਹੈ।
Scenes from my town Sonepur. It’s so hot that one can make roti on the car Bonnet 😓 @NEWS7Odia #heatwaveinindia #Heatwave #Odisha pic.twitter.com/E2nwUwJ1Ub
— NILAMADHAB PANDA ନୀଳମାଧବ ପଣ୍ଡା (@nilamadhabpanda) April 25, 2022
ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਦੇ ਕੁਝ ਹਿੱਸਿਆਂ 'ਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਤਕ ਪਹੁੰਚ ਸਕਦਾ ਹੈ। ਰਾਸ਼ਟਰੀ ਰਾਜਧਾਨੀ ਦਿੱਲੀ 'ਚ 28 ਅਪ੍ਰੈਲ ਤੋਂ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਪਹਿਲਾਂ ਕਿਹਾ ਸੀ ਕਿ ਉੱਤਰ-ਪੱਛਮੀ ਭਾਰਤ ਤੇ ਮੱਧ ਭਾਰਤ ਦੇ ਨਾਲ ਲੱਗਦੇ ਹਿੱਸਿਆਂ 'ਚ ਅਪ੍ਰੈਲ 'ਚ ਵਧੇਰੇ ਤੀਬਰ ਤੇ ਲਗਾਤਾਰ ਗਰਮੀ ਦੇ ਹਾਲਾਤ ਬਣਨ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ 'ਚ ਪਿਛਲੇ 122 ਸਾਲਾਂ 'ਚ ਇਸ ਸਾਲ ਮਾਰਚ ਦਾ ਮਹੀਨਾ ਸਭ ਤੋਂ ਗਰਮ ਰਿਹਾ। ਮਾਰਚ ਦੇ ਮਹੀਨੇ 'ਚ ਦੇਸ਼ ਦੇ ਇਕ ਵੱਡੇ ਹਿੱਸੇ 'ਚ ਭਿਆਨਕ ਗਰਮੀ ਦਾ ਪ੍ਰਕੋਪ ਸੀ।