(Source: ECI/ABP News/ABP Majha)
Viral Video: ਸਕੂਟੀ ਚਲਾਉਂਦੇ ਸਮੇਂ ਮਾਂ ਵਾਂਗ ਸੁੱਤੇ ਹੋਏ ਪੁੱਤ ਨੂੰ ਸੰਭਾਲਦਾ ਨਜ਼ਰ ਆਇਆ ਪਿਤਾ, ਵੀਡੀਓ ਦੇਖ ਕੇ ਖੁਸ਼ ਹੋ ਜਾਵੇਗਾ ਦਿਲ
Trending: ਵੀਡੀਓ 'ਚ ਇੱਕ ਪਿਤਾ ਆਪਣੇ ਬੇਟੇ ਨੂੰ ਸੁਪਰਹੀਰੋ ਦੀ ਤਰ੍ਹਾਂ ਸੰਭਾਲਦੇ ਹੋਏ ਨਜ਼ਰ ਆ ਰਹੇ ਹਨ, ਜਿਸ ਨੂੰ ਦੇਖ ਕੇ ਤੁਹਾਡਾ ਵੀ ਦਿਲ ਹਾਰ ਜਾਵੇਗਾ। ਇਸ ਵੀਡੀਓ ਨੂੰ ਹੁਣ ਤੱਕ ਇੱਕ ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜਦਕਿ 13 ਲੱਖ..
Father Son Viral Video: ਸੋਸ਼ਲ ਮੀਡੀਆ 'ਤੇ ਅਕਸਰ ਹੀ ਦਿਲ ਨੂੰ ਛੂਹ ਲੈਣ ਵਾਲੀਆਂ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਕਾਫੀ ਦੇਖਿਆ ਅਤੇ ਪਸੰਦ ਕੀਤਾ ਜਾਂਦਾ ਹੈ। ਹਾਲ ਹੀ 'ਚ ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਇੱਕ ਪਿਤਾ ਮਾਂ ਵਾਂਗ ਆਪਣੇ ਬੇਟੇ ਦੀ ਦੇਖਭਾਲ ਕਰਦੇ ਨਜ਼ਰ ਆ ਰਹੇ ਹਨ। ਸਾਰਿਆਂ ਨੂੰ ਭਾਵੁਕ ਕਰਨ ਵਾਲੀ ਇਹ ਵੀਡੀਓ ਚੰਡੀਗੜ੍ਹ ਦੀ ਦੱਸੀ ਜਾ ਰਹੀ ਹੈ। ਵੀਡੀਓ 'ਚ ਇੱਕ ਪਿਤਾ ਆਪਣੇ ਬੇਟੇ ਨੂੰ ਸੁਪਰਹੀਰੋ ਦੀ ਤਰ੍ਹਾਂ ਸੰਭਾਲਦੇ ਹੋਏ ਨਜ਼ਰ ਆ ਰਹੇ ਹਨ, ਜਿਸ ਨੂੰ ਦੇਖ ਕੇ ਤੁਹਾਡਾ ਵੀ ਦਿਲ ਹਾਰ ਜਾਵੇਗਾ। ਵੀਡੀਓ 'ਚ ਇੱਕ ਪਿਤਾ ਬਾਈਕ 'ਤੇ ਸਵਾਰ ਨਜ਼ਰ ਆ ਰਿਹਾ ਹੈ, ਜਿਸ ਦੇ ਪਿੱਛੇ ਉਸ ਦਾ ਬੇਟਾ ਸੁੱਤਾ ਨਜ਼ਰ ਆ ਰਿਹਾ ਹੈ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਦੋਪਹੀਆ ਵਾਹਨ ਸਕੂਟੀ 'ਤੇ ਸਵਾਰ ਨਜ਼ਰ ਆ ਰਿਹਾ ਹੈ, ਜਿਸ ਦੀ ਪਿਛਲੀ ਸੀਟ 'ਤੇ ਉਸ ਦਾ ਲਾਡਲਾ ਪੁੱਤਰ ਝਪਕੀ ਲੈਂਦਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਬੱਚਾ ਸੌਂ ਰਿਹਾ ਸੀ, ਜਿਸ ਕਾਰਨ ਉਸ ਦਾ ਸਿਰ ਇੱਕ ਪਾਸੇ ਡਿੱਗ ਰਿਹਾ ਸੀ। ਇਸ ਦੌਰਾਨ ਬੇਟੇ ਨੂੰ ਸੰਭਾਲਦੇ ਹੋਏ ਪਿਤਾ ਉਸ ਨੂੰ ਖੱਬੇ ਹੱਥ ਨਾਲ ਸਹਾਰਾ ਦਿੰਦੇ ਹੋਏ ਅਤੇ ਸੱਜੇ ਹੱਥ ਨਾਲ ਸਕੂਟੀ ਚਲਾਉਂਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਇੰਟਰਨੈੱਟ 'ਤੇ ਕਾਫੀ ਦੇਖਿਆ ਅਤੇ ਪਸੰਦ ਕੀਤਾ ਜਾ ਰਿਹਾ ਹੈ।
ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ 14 ਨਵੰਬਰ ਨੂੰ ਅਭਿਸ਼ੇਕ ਥਾਪਾ ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤੀ ਗਈ ਸੀ। ਇਸ ਵੀਡੀਓ ਨੂੰ ਹੁਣ ਤੱਕ ਇੱਕ ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜਦਕਿ 13 ਲੱਖ ਤੋਂ ਵੱਧ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਮੈਨੂੰ ਉਹ ਦਿਨ ਅਜੇ ਵੀ ਯਾਦ ਹੈ ਜਦੋਂ ਅਸੀਂ ਵਾਪਸ ਜਾ ਰਹੇ ਸੀ ਬਹੁਤ ਬਾਰਿਸ਼ ਹੋ ਰਹੀ ਸੀ ਅਤੇ ਸਾਡੇ ਕੋਲ ਸਿਰਫ ਇੱਕ ਰੇਨਕੋਟ ਸੀ ਅਤੇ ਮੇਰੇ ਪਿਤਾ ਨੇ ਮੈਨੂੰ ਦਿੱਤਾ ਸੀ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਮੇਰੇ ਪਿਤਾ ਮੇਰੀ ਮਨਪਸੰਦ ਚੀਜ਼ ਲੋਨ 'ਤੇ ਲੈ ਕੇ ਆਏ ਹਨ।'
ਇਹ ਵੀ ਪੜ੍ਹੋ: Viral Video: ਰੂਸੀ ਕੁੜੀਆਂ 'ਤੇ ਚੜ੍ਹਿਆ ਪੁਸ਼ਪਾ ਦਾ ਬੁਖਾਰ, 'ਸਾਮੀ-ਸਾਮੀ' 'ਤੇ ਕੀਤਾ ਜ਼ਬਰਦਸਤ ਡਾਂਸ