Watch: ਪਹਾੜਾਂ ਵਿਚਕਾਰ ਫਟਿਆ ਬੱਦਲ, ਕੈਮਰੇ 'ਚ ਕੈਦ ਕੁਦਰਤ ਦਾ ਅਦਭੁਤ ਨਜ਼ਾਰਾ
ਮਾਨਸੂਨ (Monsoon) ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਕੁਦਰਤ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ 'ਚ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਕਈ ਥਾਵਾਂ ਉੱਤੇ ਬੱਦਲ ਫਟਣ ਦੇ ਮਾਮਲੇ ਸਾਹਮਣੇ ਆਏ ਹਨ। ਸੈਂਕੜੇ ਲੋਕ
Viral Video: ਮਾਨਸੂਨ (Monsoon) ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਕੁਦਰਤ ਨੇ ਆਪਣਾ ਭਿਆਨਕ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ 'ਚ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਕਈ ਥਾਵਾਂ ਉੱਤੇ ਬੱਦਲ ਫਟਣ ਦੇ ਮਾਮਲੇ ਸਾਹਮਣੇ ਆਏ ਹਨ। ਸੈਂਕੜੇ ਲੋਕ ਮਾਰੇ ਗਏ ਅਤੇ ਹਜ਼ਾਰਾਂ ਬੇਘਰ ਹੋ ਗਏ। ਮੌਸਮ 'ਚ ਇਹ ਭਿਆਨਕ ਬਦਲਾਅ ਦੁਨੀਆ ਦੇ ਕਈ ਦੇਸ਼ਾਂ 'ਚ ਦੇਖਣ ਨੂੰ ਮਿਲ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਤੁਸੀਂ ਬੱਦਲ ਫਟਦੇ ਲਾਈਵ ਦੇਖ ਸਕਦੇ ਹੋ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਪਹਾੜਾਂ ਦੇ ਵਿਚਕਾਰ ਇੱਕ ਝੀਲ 'ਚ ਬੱਦਲ ਫਟ ਰਿਹਾ ਹੈ। ਕੁਦਰਤ ਦਾ ਇਹ ਅਦਭੁਤ ਨਜ਼ਾਰਾ ਦੇਖ ਕੇ ਲੋਕ ਹੈਰਾਨ ਹਨ। ਸੋਸ਼ਲ ਮੀਡੀਆ ਯੂਜ਼ਰਸ ਵੀ ਵੀਡੀਓ ਬਣਾਉਣ ਵਾਲੇ ਵਿਅਕਤੀ ਦੀ ਤਾਰੀਫ਼ ਕਰ ਰਹੇ ਹਨ।
ਬੱਦਲ ਫਟਣ ਦਾ ਟਾਈਮ ਲੈਪਸ ਵੀਡੀਓ
ਦੱਸ ਦੇਈਏ ਕਿ ਇਹ ਇੱਕ ਟਾਈਮ ਲੈਪਸ ਵੀਡੀਓ (Timelapse Video) ਹੈ। ਇਸ 'ਚ ਪਹਾੜਾਂ ਦੇ ਵਿਚਕਾਰ ਇਕ ਝੀਲ ਦਿਖਾਈ ਦਿੰਦੀ ਹੈ ਅਤੇ ਉਸ 'ਤੇ ਬੱਦਲ ਮੰਡਰਾਉਂਦੇ ਹਨ। ਇਹ ਬੱਦਲ ਹੌਲੀ-ਹੌਲੀ ਅੱਗੇ ਵਧਦਾ ਹੈ ਅਤੇ ਫਿਰ ਅਚਾਨਕ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਹੈ। ਸੋਸ਼ਲ ਮੀਡੀਆ ਦੇ ਲੋਕ ਇਸ ਵੀਡੀਓ ਨੂੰ ਦੇਖ ਕੇ ਹੈਰਾਨ ਰਹਿ ਗਏ ਹਨ।
ਵਾਇਰਲ ਹੋਈ ਵੀਡੀਓ
ਕੁਦਰਤ ਦੇ ਖ਼ੂਬਸੂਰਤ ਅਤੇ ਖ਼ਤਰਨਾਕ ਨਜ਼ਾਰੇ ਨੂੰ ਦਰਸਾਉਂਦੀ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ awesome.photographers ਅਕਾਊਂਟ ਨਾਲ ਸ਼ੇਅਰ ਕੀਤੀ ਗਈ ਹੈ। 2 ਦਿਨ ਪਹਿਲਾਂ ਪੋਸਟ ਕੀਤੀ ਗਈ ਇਸ ਵੀਡੀਓ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ। ਵੀਡੀਓ ਨੂੰ 53 ਹਜ਼ਾਰ ਤੋਂ ਵੱਧ ਯੂਜ਼ਰਸ ਨੇ ਵੀ ਪਸੰਦ ਕੀਤਾ ਹੈ। ਜੇਕਰ ਤੁਸੀਂ ਅਜੇ ਤੱਕ ਇਹ ਵੀਡੀਓ ਨਹੀਂ ਦੇਖੀ ਤਾਂ ਹੁਣੇ ਜ਼ਰੂਰ ਦੇਖੋ।