Watch: ਮੈਕਸੀਕੋ ਵਿੱਚ ਸ਼ਰੇਆਮ ਘੁੰਮ ਰਿਹਾ ਸੀ ਟਾਈਗਰ, ਫਿਰ ਅੱਗੇ ਜੋ ਹੋਇਆ ਦੇਖੋ ਵੀਡੀਓ
Bengal tiger on mexico roads: ਮੈਕਸੀਕੋ ਦੀਆਂ ਸੜਕਾਂ 'ਤੇ ਟਾਈਗਰ ਦੇ ਘੁੰਮਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Bengal tiger on mexico roads: ਮੈਕਸੀਕੋ ਦੀਆਂ ਸੜਕਾਂ 'ਤੇ ਟਾਈਗਰ ਦੇ ਘੁੰਮਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬੰਗਾਲ ਟਾਈਗਰ ਖੁੱਲ੍ਹੇਆਮ ਮੈਕਸੀਕੋ ਦੀਆਂ ਸੜਕਾਂ 'ਤੇ ਘੁੰਮ ਰਿਹਾ ਹੈ। ਟਾਈਗਰ ਦੀ ਇਹ ਵੀਡੀਓ ਮੈਕਸੀਕੋ ਦੇ ਟੇਕੁਆਲਾ ਸੂਬੇ ਦੇ ਨਾਇਰਿਟ 'ਚ ਕੈਪਚਰ ਕੀਤੀ ਗਈ ਹੈ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸੜਕ 'ਤੇ ਘੁੰਮਦਾ ਇਹ ਟਾਈਗਰ ਉਥੋਂ ਆਉਣ ਵਾਲੇ ਲੋਕਾਂ ਨੂੰ ਘੂਰਦਾ ਰਹਿੰਦਾ ਹੈ। ਵੀਡੀਓ 'ਚ ਅੱਗੇ ਦਿਖਾਇਆ ਗਿਆ ਹੈ ਕਿ ਜਿਵੇਂ ਹੀ ਇਕ ਔਰਤ ਅਚਾਨਕ ਇਸ ਬਾਘ ਦੇ ਸਾਹਮਣੇ ਆਉਂਦੀ ਹੈ ਤਾਂ ਉਹ ਡਰ ਕੇ ਚੀਕਾਂ ਮਾਰਨ ਲੱਗ ਜਾਂਦੀ ਹੈ।
ਵੀਡੀਓ ਦੇਖੋ:
A Bengal Tiger roaming around town and then gets taken home without any resistance. This happened in Tecuala, Mexico. pic.twitter.com/TtDwbHAjRT
— ⭐️Amazing Posts (@AmazingPosts_) June 15, 2022
ਵੀਡੀਓ 'ਚ ਅੱਗੇ ਦੇਖਿਆ ਜਾ ਸਕਦਾ ਹੈ ਕਿ ਟਾਈਗਰ ਇਕ ਜਗ੍ਹਾ 'ਤੇ ਇਸ ਤਰ੍ਹਾਂ ਬੈਠਾ ਹੈ ਜਿਵੇਂ ਉਹ ਕਿਸੇ ਦਾ ਇੰਤਜ਼ਾਰ ਕਰ ਰਿਹਾ ਹੋਵੇ। ਥੋੜ੍ਹੀ ਦੇਰ ਬਾਅਦ ਇੱਕ ਆਦਮੀ ਉੱਥੇ ਆਉਂਦਾ ਹੈ ਅਤੇ ਉਸ ਦੇ ਗਲੇ ਵਿੱਚ ਰੱਸੀ ਬੰਨ੍ਹਦਾ ਹੈ ਅਤੇ ਇਸ ਜਾਨਵਰ ਨੂੰ ਘਸੀਟਦਾ ਹੋਇਆ ਦਿਖਾਈ ਦਿੰਦਾ ਹੈ।
ਵੀਡੀਓ ਨੂੰ ਮਿਲੇ ਹਜ਼ਾਰਾਂ ਵਿਊਜ਼
ਮੈਕਸੀਕੋ ਸਿਟੀ 'ਚ ਘੁੰਮਦੇ ਇਸ ਬੰਗਾਲ ਟਾਈਗਰ ਦਾ ਵੀਡੀਓ ਟਵਿਟਰ 'ਤੇ ਸ਼ੇਅਰ ਹੁੰਦੇ ਹੀ ਵਾਇਰਲ ਹੋ ਗਿਆ। ਇਸ ਵੀਡੀਓ ਨੂੰ ਟਵਿੱਟਰ 'ਤੇ ਕਰੀਬ 15000 ਵਾਰ (14.9k ਵਿਊਜ਼) ਦੇਖਿਆ ਜਾ ਚੁੱਕਾ ਹੈ ਅਤੇ ਹੁਣ ਤੱਕ ਇਸ ਨੂੰ 244 ਲਾਈਕਸ ਮਿਲ ਚੁੱਕੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
