Watch : ਠੰਢ ਦੇ ਕਹਿਰ ਤੋਂ ਬਚਣ ਲਈ ਕਾਰ 'ਚ ਲਿਆ ਖ਼ਤਰਨਾਕ ਜੁਗਾੜ, ਦੇਖਣ ਵਾਲੇ ਹੋਏ ਹੈਰਾਨ
ਵਾਇਰਲ ਵੀਡੀਓ 'ਚ ਤੁਸੀਂ ਦੇਖੋਗੇ ਕਿ ਇਕ ਕਾਰ ਰੋਡ 'ਤੇ ਚਲ ਰਹੀ ਹੈ। ਕਾਰ 'ਚ ਅੱਗੇ ਡਰਾਈਵਰ ਤੇ ਉਸ ਦੇ ਦੋਸਤ ਤੋਂ ਇਲਾਵਾ ਪਿੱਛੇ 5 ਹੋਰ ਲੋਕ ਬੈਠੇ ਹਨ। ਇਹ ਸਾਰੇ ਕਾਰ ਦੀ ਡਿੱਗੀ ਵਾਲੇ ਹਿੱਸੇ 'ਚ ਬੈਠੇ ਹਨ।
watch Video : ਪਿਛਲੇ ਕੁਝ ਦਿਨਾਂ ਤੋਂ ਠੰਢ ਨੇ ਉਤਰ ਭਾਰਤ ਦੇ ਲੋਕਾਂ ਨੂੰ ਪਰੇਸ਼ਾਨ ਕਰ ਰੱਖਿਆ ਹੈ । ਇਸ ਤੋਂ ਬਚਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਜੁਗਾੜ ਲਾ ਰਹੇ ਹਨ। ਕੋਈ ਅੱਗ ਦਾ ਸਹਾਰਾ ਲੈ ਰਿਹਾ ਤੇ ਕੋਈ ਹੀਟਰ (Heater) ਦਾ ਪਰ ਇਹ ਸਾਰੇ ਆਪਸ਼ਨ ਘਰ ਲਈ ਹਨ। ਅਸਲੀ ਸਮੱਸਿਆ ਘਰ ਤੋਂ ਬਾਹਰ ਨਿਕਲਣ ਦੌਰਾਨ ਆਉਂਦੀ ਹੈ। ਸਫਰ ਦੌਰਾਨ ਠੰਢ ਜ਼ਿਆਦਾ ਤੰਗ ਕਰਦੀ ਹੈ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਇਸ ਦਾ ਵੀ ਜੁਗਾੜ ਕੱਢ ਲੈਂਦੇ ਹਨ। ਜੁਗਾੜ ਦਾ ਇਕ ਅਜਿਹਾ ਵੀ ਵੀਡੀਓ ਇਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵਾਈਰਲ ਵੀਡੀਓ 'ਚ ਕੁਝ ਲੜਕਿਆਂ ਨੇ ਠੰਢ ਤੋਂ ਬਚਣ ਲਈ ਜੋ ਪ੍ਰਬੰਧ ਕਰ ਰੱਖਿਆ ਹੈ। ਉਸ ਨੂੰ ਦੇਖ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ।
View this post on Instagram
ਕੀ ਹੈ ਵੀਡੀਓ 'ਚ
ਵਾਇਰਲ ਵੀਡੀਓ 'ਚ ਤੁਸੀਂ ਦੇਖੋਗੇ ਕਿ ਇਕ ਕਾਰ ਰੋਡ 'ਤੇ ਚਲ ਰਹੀ ਹੈ। ਕਾਰ 'ਚ ਅੱਗੇ ਡਰਾਈਵਰ ਤੇ ਉਸ ਦੇ ਦੋਸਤ ਤੋਂ ਇਲਾਵਾ ਪਿੱਛੇ 5 ਹੋਰ ਲੋਕ ਬੈਠੇ ਹਨ। ਇਹ ਸਾਰੇ ਕਾਰ ਦੀ ਡਿੱਗੀ ਵਾਲੇ ਹਿੱਸੇ 'ਚ ਬੈਠੇ ਹਨ। ਠੰਢ ਤੋਂ ਬਚਣ ਲਈ ਇਨ੍ਹਾਂ ਨੇ ਚਲਦੀ ਕਾਰ 'ਚ ਅੱਗ ਸੇਕ ਰਹੇ ਹਨ ਤੇ ਸਾਰੇ ਅੱਗ ਸੇਕ ਰਹੇ ਹਨ। ਚਲਦੀ ਕਾਰ 'ਚ ਇਸ ਤਰ੍ਹਾਂ ਦੇ ਖਤਰਨਾਕ ਜੁਗਾੜ ਨੂੰ ਦੇਖ ਕੇ ਲੋਕ ਵੀ ਹੈਰਾਨ ਹੋ ਜਾਂਦੇ ਹਨ। ਦੂਜੇ ਪਾਸੇ ਸੋਸ਼ਲ ਮੀਡੀਆ ਦੇ ਯੂਜ਼ਰ ਇਸ ਵੀਡੀਓ ਨੂੰ ਦੇਖ ਕੇ ਆਪਣਾ ਹਾਸਾ ਨਹੀਂ ਰੋਕ ਪਾ ਰਹੇ।
ਲੋਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਵੀਡੀਓ
ਇਸ ਕੁਝ ਸੈਕਿੰਡ ਦੇ ਵੀਡੀਓ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ। ਹੁਣ ਤਕ ਇਸ ਵੀਡੀਓ ਨੂੰ ਲਗਪਗ 10 ਹਜ਼ਾਰ ਲਾਈਕਸ ਮਿਲ ਚੁੱਕੇ ਹਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਦੂਜੇ ਪਲੇਟਫਾਰਮ 'ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਵੀਡੀਓ 'ਤੇ ਯੂਜ਼ਰਜ਼ ਖੂਬ ਕੁਮੈਂਟ ਕਰ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904