Watch: ਹੀਟ ਸਟ੍ਰੋਕ ਕਾਰਨ ਬੇਹੋਸ਼ ਹੋਈ ਗਿਲਹਰੀ, ਸ਼ਖਸ ਨੇ ਇੰਝ ਬਚਾਈ ਜਾਨ, ਵੇਖੋ ਸ਼ਾਨਦਾਰ ਵੀਡੀਓ
ਇਨ੍ਹੀਂ ਦਿਨੀਂ ਗਰਮੀ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਕਾਰਨ ਕਈ ਲੋਕਾਂ ਨੂੰ ਹੀਟ ਸਟ੍ਰੋਕ ਦਾ ਖ਼ਤਰਾ ਵੱਧ ਗਿਆ ਹੈ। ਗਰਮੀ ਸਿਰਫ਼ ਮਨੁੱਖਾਂ ਲਈ ਹੀ ਘਾਤਕ ਨਹੀਂ ਸਾਬਤ ਹੋ ਰਹੀ ਹੈ।
Trending: ਇਨ੍ਹੀਂ ਦਿਨੀਂ ਗਰਮੀ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਕਾਰਨ ਕਈ ਲੋਕਾਂ ਨੂੰ ਹੀਟ ਸਟ੍ਰੋਕ ਦਾ ਖ਼ਤਰਾ ਵੱਧ ਗਿਆ ਹੈ। ਗਰਮੀ ਸਿਰਫ਼ ਮਨੁੱਖਾਂ ਲਈ ਹੀ ਘਾਤਕ ਨਹੀਂ ਸਾਬਤ ਹੋ ਰਹੀ ਹੈ। ਸਾਡੇ ਆਂਢ-ਗੁਆਂਢ ਵਿੱਚ ਰਹਿਣ ਵਾਲੇ ਜੰਗਲੀ ਜਾਨਵਰ ਅਤੇ ਜੀਵ-ਜੰਤੂ ਵੀ ਵੱਧ ਰਹੀ ਗਰਮੀ ਦਾ ਸ਼ਿਕਾਰ ਹੁੰਦੇ ਨਜ਼ਰ ਆ ਰਹੇ ਹਨ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਦੰਗ ਰਹਿ ਗਏ ਹਨ।
View this post on Instagram
ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਇਕ ਵੀਡੀਓ 'ਚ ਗਰਮੀ ਕਾਰਨ ਇਕ ਗਿਲਹਰੀ ਬੇਹੋਸ਼ ਹੋ ਗਈ।ਜਿਸ ਨੂੰ ਇਕ ਵਿਅਕਤੀ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ, ਜਿਸ ਨੂੰ ਦੇਖ ਕੇ ਯੂਜ਼ਰਸ ਹੈਰਾਨ ਰਹਿ ਗਏ ਹਨ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਕੜਾਕੇ ਦੀ ਗਰਮੀ ਕਾਰਨ ਦਰੱਖਤ 'ਤੇ ਰਹਿਣ ਵਾਲੀ ਗਿਲਹਰੀ ਨੂੰ ਗਰਮੀ ਨਾਲ ਦੌਰਾ ਪੈ ਰਿਹਾ ਹੈ। ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਗਈ।
ਘਰ ਦੇ ਬੈਕਯਾਰਡ 'ਚ ਡਿੱਗੀ ਗਿਲਹਰੀ ਨੂੰ ਦੇਖ ਕੇ ਵਿਅਕਤੀ ਤੇਜ਼ੀ ਨਾਲ ਉਸ ਕੋਲ ਜਾ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਗਿਲਹਰੀ ਨੂੰ ਬਚਾਉਣ ਲਈ ਵਿਅਕਤੀ ਉਸ ਨੂੰ ਪਾਣੀ 'ਚ ਭਿਉਂ ਦਿੰਦਾ ਹੈ। ਇਸ ਤੋਂ ਬਾਅਦ ਵੀ ਜਦੋਂ ਉਸ ਨੂੰ ਹੋਸ਼ ਨਹੀਂ ਆਉਂਦਾ ਤਾਂ ਉਹ ਉਸ ਨੂੰ ਸੀਪੀਆਰ ਦੇ ਕੇ ਬਚਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਵਿਚ ਉਸ ਨੂੰ ਸਫ਼ਲਤਾ ਮਿਲਦੀ ਹੈ।
ਇਸ ਸਮੇਂ ਦਰਖਤ ਤੋਂ ਬੇਹੋਸ਼ ਹੋ ਕੇ ਡਿੱਗਣ ਕਾਰਨ ਗਿਲਹਰੀ ਜ਼ਖਮੀ ਹੋ ਗਈ, ਵੀਡੀਓ 'ਚ ਅੱਗੇ ਦੇਖਿਆ ਜਾ ਰਿਹਾ ਹੈ ਕਿ ਗਿਲਹਰੀ ਡਗਮਗਾਉਂਦੀ ਹੋਈ ਤੁਰਨ ਦੀ ਕੋਸ਼ਿਸ਼ ਕਰਦੀ ਹੈ। ਫਿਲਹਾਲ ਵੀਡੀਓ 'ਚ ਹਰ ਕੋਈ ਗਿਲਹਰੀ ਦੀ ਜਾਨ ਬਚਾਉਣ ਵਾਲੇ ਵਿਅਕਤੀ ਦੀ ਤਾਰੀਫ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵੱਧ ਤੋਂ ਵੱਧ ਲਾਈਕਸ ਮਿਲ ਰਹੇ ਹਨ ਅਤੇ ਬਹੁਤ ਸਾਰੇ ਲੋਕ ਇਸ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਰਹੇ ਹਨ।