Watch : ਟੋਮਾ 'ਚ ਆਇਆ ਭਿਆਨਕ ਤੂਫਾਨ, ਇੰਨੀ ਤਬਾਹੀ ਕਿ ਭਾਰੀ ਟਰੱਕ ਵੀ ਪਲਟ ਗਏ
ਰਾਸ਼ਟਰੀ ਮੌਸਮ ਸੇਵਾ (NWS) ਨੇ ਪੁਸ਼ਟੀ ਕੀਤੀ ਕਿ ਉਸ ਦਿਨ ਟੋਮਾ ਦੇ ਨੇੜੇ ਇੱਕ ਤੂਫ਼ਾਨ ਜ਼ਮੀਨ ਨਾਲ ਟਕਰਾ ਗਿਆ, ਜਿਸ ਵਿੱਚ ਕਿਸੇ ਵੀ ਮਨੁੱਖ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਪਰ ਜਾਇਦਾਦ ਨੂੰ ਕਾਫੀ ਨੁਕਸਾਨ ਹੋਇਆ ਹੈ।
Trending: 15 ਜੂਨ ਨੂੰ ਟੋਮਾ (Tomah, Wisconsin), ਵਿਸਕਾਨਸਿਨ ਦੇ ਨੇੜੇ ਇੱਕ ਤੂਫਾਨ ਆਉਣ ਤੋਂ ਬਾਅਦ ਭਾਰੀ ਨੁਕਸਾਨ ਹੋਇਆ ਹੈ। ਇਸ ਬਵੰਡਰ ਵਿੱਚ ਕਈ ਸੈਮੀ ਟਰੇਲਰ ਟਰੱਕਾਂ ਨੂੰ ਰਸਤੇ ਵਿੱਚ ਪਲਟਦੇ ਦੇਖਿਆ ਗਿਆ ਹੈ।
ਕਾਰ ਚਲਾ ਰਹੀ ਟੌਮਲਿਨਸਨ ਨਾਂ ਦੀ ਔਰਤ ਨੇ ਇਸ ਤਬਾਹੀ ਦੀ ਪੂਰੀ ਵੀਡੀਓ ਰਿਕਾਰਡ ਕੀਤੀ ਹੈ। ਹੌਲੀ-ਹੌਲੀ ਇਕ ਹਾਈਵੇਅ 'ਤੇ ਡਰਾਈਵ ਕਰਦੀ ਟੌਮਲਿਨਸਨ ਦੇ ਰਿਕਾਰਡ ਕੀਤੇ ਗਏ ਫੁਟੇਜ਼ 'ਚ ਕਈ ਫਲਿਪ ਓਵਰ ਟਰੱਕ ਦਿਖਾਈ ਦਿੰਦੇ ਹਨ। ਭਾਵ ਰਸਤੇ 'ਚ ਕਈ ਟਰੱਕਾਂ ਨੂੰ ਸੜਕ 'ਤੇ ਪਲਟਿਆ ਹੋਇਆ ਦੇਖਿਆ ਜਾ ਸਕਦਾ ਹੈ ਜੋ ਭਰੀ ਤਬਾਹੀ ਤੇ ਭਿਆਨਕ ਤੂਫਾਨ ਨੂੰ ਦਰਸਾਉਂਦਾ ਹੈ।
ਵੀਡੀਓ ਦੇਖੋ:
ਟੋਮਾ, ਪੱਛਮੀ ਵਿਸਕਾਨਸਿਨ ਦੇ ਨੇੜੇ ਤੂਫਾਨ ਤੋਂ ਹੋਏ ਨੁਕਸਾਨ 'ਤੇ, ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਕਿ ਵਿਭਾਗ ਨੇ ਪਹਿਲਾਂ ਹੀ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਸੀ। ਇਸ ਤੂਫਾਨ ਦੇ ਆਉਣ ਤੋਂ ਬਾਅਦ ਇਹ ਤੂਫਾਨ ਆਪਣੇ ਪਿੱਛੇ ਕਈ ਟਨ ਮਲਬਾ ਵੀ ਛੱਡ ਗਿਆ ਹੈ। ਰਾਸ਼ਟਰੀ ਮੌਸਮ ਸੇਵਾ (NWS) ਨੇ ਪੁਸ਼ਟੀ ਕੀਤੀ ਕਿ ਉਸ ਦਿਨ ਟੋਮਾ ਦੇ ਨੇੜੇ ਇੱਕ ਤੂਫ਼ਾਨ ਜ਼ਮੀਨ ਨਾਲ ਟਕਰਾ ਗਿਆ, ਜਿਸ ਵਿੱਚ ਕਿਸੇ ਵੀ ਮਨੁੱਖ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਪਰ ਜਾਇਦਾਦ ਨੂੰ ਕਾਫੀ ਨੁਕਸਾਨ ਹੋਇਆ ਹੈ। ਇਕ ਰਿਪੋਰਟ ਮੁਤਾਬਕ ਟੋਮਾ 'ਚ ਦੇਖੇ ਗਏ ਤੂਫਾਨ ਨੂੰ ਵੱਡਾ ਅਤੇ ਬੇਹੱਦ ਖਤਰਨਾਕ ਦੱਸਿਆ ਗਿਆ ਹੈ ਅਤੇ ਮਲਬਾ ਰਾਡਾਰ 'ਤੇ ਉੱਛਲਦਾ ਦੇਖਿਆ ਗਿਆ ਹੈ।
ਹਾਈ ਸਪੀਡ ਤੂਫਾਨ
ਤੂਫਾਨ ਨੂੰ ਮੋਸਟਨ ਦੇ ਉੱਤਰ-ਪੂਰਬ ਵਿੱਚ 7 ਮੀਲ (11.27 ਕਿਲੋਮੀਟਰ) ਵੀ ਦੇਖਿਆ ਗਿਆ ਸੀ। ਇਸ ਝੱਖੜ ਨਾਲ ਆਏ ਭਾਰੀ ਮੀਂਹ ਕਾਰਨ ਇਸ ਨੂੰ ਠੀਕ ਤਰ੍ਹਾਂ ਦੇਖਣਾ ਮੁਸ਼ਕਿਲ ਹੋ ਗਿਆ।
ਇਹ ਦ੍ਰਿਸ਼ ਡਰਾਉਣਾ ਹੈ
ਟੌਮਲਿਨਸਨ ਦਾ ਇੱਕ ਰਿਕਾਰਡ ਕੀਤਾ ਵੀਡੀਓ ਯੂਟਿਊਬ ਪੇਜ ਸਟੋਰੀਫੁਲ ਵਾਇਰਲ 'ਤੇ ਅਪਲੋਡ ਕੀਤਾ ਗਿਆ ਹੈ। ਵੀਡੀਓ ਰਿਕਾਰਡ ਕਰਨ ਤੋਂ ਬਾਅਦ, ਟੌਮਲਿਨਸਨ ਨੇ ਸਟੋਰੀਫੁੱਲ ਨੂੰ ਕਿਹਾ ਕਿ ਇਹ ਇੱਕ ਦ੍ਰਿਸ਼ ਅਤੇ ਸਥਿਤੀ ਸੀ ਜੋ ਮੈਨੂੰ ਉਮੀਦ ਹੈ ਕਿ ਮੇਰੇ ਜੀਵਨ ਕਾਲ ਵਿੱਚ ਦੁਬਾਰਾ ਅਜਿਹਾ ਨਹੀਂ ਹੋਵੇਗਾ।