Watch: ਤੇਜ਼ ਮੀਂਹ 'ਚ ਕੁਰਸੀ ਨੂੰ ਢਾਲ ਬਣਾ ਕੇ ਇੱਕ ਹੱਥ ਨਾਲ ਖਾਧਾ ਖਾਣਾ, ਵੀਡੀਓ ਦੇਖ ਕੇ ਤੁਹਾਡਾ ਹਾਸਾ ਨਹੀਂ ਰੁਕਣਾ
ਵੀਡੀਓ ਇੰਨੇ ਹੈਰਾਨ ਕਰਨ (Shocking) ਵਾਲੇ ਹੁੰਦੇ ਹਨ ਕਿ ਉਨ੍ਹਾਂ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਅਜਿਹਾ ਹੀ ਇੱਕ ਸ਼ਾਨਦਾਰ ਅਤੇ ਮਜ਼ਾਕੀਆ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Trending Video: ਸੋਸ਼ਲ ਮੀਡੀਆ (Social Media) 'ਤੇ ਰੋਜ਼ਾਨਾ ਹੀ ਨਵੇਂ ਵੀਡੀਓ ਵਾਇਰਲ (Viral Video) ਹੁੰਦੇ ਰਹਿੰਦੇ ਹਨ। ਕਈ ਵਾਰ ਵੀਡੀਓ ਇੰਨੇ ਹੈਰਾਨ ਕਰਨ (Shocking) ਵਾਲੇ ਹੁੰਦੇ ਹਨ ਕਿ ਉਨ੍ਹਾਂ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਅਜਿਹਾ ਹੀ ਇੱਕ ਸ਼ਾਨਦਾਰ ਅਤੇ ਮਜ਼ਾਕੀਆ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਨ੍ਹੀਂ ਦਿਨੀਂ ਇੰਟਰਨੈੱਟ 'ਤੇ ਖਾਣ-ਪੀਣ ਦੀਆਂ ਸਾਰੀਆਂ ਵੀਡੀਓਜ਼ (Food Videos) ਹਰ ਰੋਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਵੀਡੀਓ ਦਿਖਾਉਣ ਜਾ ਰਹੇ ਹਾਂ, ਜਿਸ ਨੂੰ ਦੇਖ ਕੇ ਤੁਸੀਂ ਜ਼ਰੂਰ ਆਖੋਗੇ ਕਿ ਖਾਣ ਦੀ ਦੀਵਾਨਗੀ ਤਾਂ ਅਜਿਹੀ ਹੋਵੇ। ਵਾਇਰਲ ਵੀਡੀਓ ਵਿੱਚ ਤੁਸੀਂ ਜਿਨ੍ਹਾਂ ਲੋਕਾਂ ਨੂੰ ਦੇਖੋਗੇ, ਤੁਸੀਂ ਇਹਨਾਂ ਨੂੰ ਖਾਣ ਦੇ ਸ਼ੌਕੀਨ ਜਾਂ ਜਾਂ ਫੇਰ ਕਹਿ ਸਕਦੇ ਹੋ ਕਿ ਇਨ੍ਹਾਂ ਦੀ ਭੁੱਖ ਤੋਂ ਵੱਡੀ ਕੋਈ ਚੀਜ਼ ਨਹੀਂ ਹੈ।
ਮੀਂਹ ਵਿੱਚ ਭਿੱਜ ਕੇ ਖਾਣ ਦਾ ਮਜ਼ਾ ਲਿਆ
ਸੋਸ਼ਲ ਮੀਡੀਆ (Social Media) 'ਤੇ ਵਾਇਰਲ ਹੋ ਰਿਹਾ ਇਹ ਵੀਡੀਓ ਇੱਕ ਵਿਆਹ ਸਮਾਗਮ (Marriage Function) ਦਾ ਹੈ। ਵਿਆਹ ਦੌਰਾਨ ਭਾਰੀ ਮੀਂਹ ਪੈਣ ਲੱਗਦਾ ਹੈ ਅਤੇ ਸਾਰੀ ਮਸਤੀ ਖਰਾਬ ਹੋ ਜਾਂਦੀ ਹੈ। ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਮੀਂਹ, ਹਨੇਰੀ ਤੇ ਝੱਖੜ ਦਾ ਵੀ ਕੋਈ ਫ਼ਿਕਰ ਨਹੀਂ ਹੁੰਦੀ। ਜੀ ਹਾਂ, ਇਸ ਵਿਆਹ 'ਚ ਕੁਝ ਲੋਕ ਮੀਂਹ ਦੇ ਵਿਚਕਾਰ ਭੋਜਨ ਦਾ ਆਨੰਦ ਲੈਂਦੇ ਨਜ਼ਰ ਆਏ।
ਖਾਣ ਦੇ ਸ਼ੌਕੀਨ ਜਾਂ ਭੁੱਖ?
ਵਾਇਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਬਗੀਚਾ ਲਗਭਗ ਖਾਲੀ ਹੈ, ਪਰ ਲੰਬੇ ਸਮੇਂ ਤੋਂ 7-8 ਲੋਕ ਮੀਂਹ ਵਿੱਚ ਭਿੱਜ ਕੇ ਬੈਠ ਕੇ ਭੋਜਨ ਦਾ ਆਨੰਦ ਲੈ ਰਹੇ ਹਨ। ਮੀਂਹ ਤੋਂ ਬਚਣ ਲਈ ਉਨ੍ਹਾਂ ਇੱਕ ਹੱਥ ਨਾਲ ਕੁਰਸੀ ਵੀ ਫੜੀ ਹੋਈ ਹੈ। ਵੀਡੀਓ ਦੇਖ ਕੇ ਤੁਸੀਂ ਹੱਸ-ਹੱਸ ਕਮਲੇ ਹੋ ਜਾਓਗੇ। ਭੋਜਨ ਲਈ ਅਜਿਹਾ ਜਨੂੰਨ ਤੁਸੀਂ ਪਹਿਲਾਂ ਸ਼ਾਇਦ ਹੀ ਦੇਖਿਆ ਹੋਵੇਗਾ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ mr_90s_kidd_ ਨਾਮ ਦੇ ਅਕਾਊਂਟ ਨਾਲ ਪੋਸਟ ਕੀਤਾ ਗਿਆ ਹੈ। ਵੀਡੀਓ 'ਤੇ ਨੇਟੀਜ਼ਨ ਮਜ਼ਾਕੀਆ ਟਿੱਪਣੀਆਂ ਵੀ ਕਰ ਰਹੇ ਹਨ। ਇੱਕ ਯੂਜ਼ਰ ਨੇ ਕਿਹਾ, 'ਜੇਕਰ ਤੁਹਾਨੂੰ ਖਾਣੇ ਦਾ ਸ਼ੌਕ ਹੈ ਤਾਂ ਇਹ ਇਸ ਤਰ੍ਹਾਂ ਹੈ।' ਇਸ ਦੇ ਨਾਲ ਹੀ ਇਕ ਹੋਰ ਯੂਜ਼ਰ ਨੇ ਲਿਖਿਆ, 'ਭੁੱਖ ਇਨਸਾਨ ਤੋਂ ਕੁਝ ਵੀ ਕਰ ਸਕਦੀ ਹੈ।'