Watch: ਹਾਦਸੇ ਤੋਂ ਬਾਅਦ ਇਨਸਾਨੀਅਤ ਹੋਈ ਸ਼ਰਮਸਾਰ, ਡਰਾਈਵਰ ਨੂੰ ਬਚਾਉਣ ਦੀ ਬਜਾਏ ਲੋਕ ਬੋਰੀਆਂ ਚੁੱਕਦੇ ਆਏ ਨਜ਼ਰ
ਇਨ੍ਹੀਂ ਦਿਨੀਂ ਕਈ ਅਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਯੂਜ਼ਰਸ ਦੇ ਮਨਾਂ 'ਚ ਇਨਸਾਨੀਅਤ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਸਮਾਜ 'ਚ ਪਾਜ਼ੀਟਿਵ ਮੈਸੇਜ਼ ਜਾਂਦਾ ਹੈ।
Trending News: ਇਨ੍ਹੀਂ ਦਿਨੀਂ ਕਈ ਅਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਯੂਜ਼ਰਸ ਦੇ ਮਨਾਂ 'ਚ ਇਨਸਾਨੀਅਤ ਦੀ ਭਾਵਨਾ ਪੈਦਾ ਹੁੰਦੀ ਹੈ ਤੇ ਸਮਾਜ 'ਚ ਪਾਜ਼ੀਟਿਵ ਮੈਸੇਜ਼ ਜਾਂਦਾ ਹੈ। ਉੱਥੇ ਹੀ ਸਮਾਜ ਦੇ ਜ਼ਿਆਦਾਤਰ ਲੋਕ ਅਜਿਹੇ ਨਹੀਂ ਹਨ, ਅਜਿਹੇ ਲੋਕਾਂ ਨੂੰ ਦੇਖ ਕੇ ਇਨਸਾਨੀਅਤ ਵੀ ਸ਼ਰਮਸਾਰ ਹੋ ਜਾਂਦੀ ਹੈ। ਅਜਿਹੀਆਂ ਵੀਡੀਓਵੀ ਸਮੇਂ-ਸਮੇਂ 'ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਕ ਵੀਡੀਓ ਸਾਹਮਣੇ ਆਈ ਹੈ। ਇਸ 'ਚ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਇੱਕ ਟਰੱਕ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹਾਦਸੇ 'ਚ ਜ਼ਖ਼ਮੀ ਹੋਏ ਟਰੱਕ ਡਰਾਈਵਰ ਨੂੰ ਬਚਾਉਣ ਦੀ ਬਜਾਏ ਮੌਕੇ 'ਤੇ ਮੌਜੂਦ ਲੋਕ ਟਰੱਕ 'ਚ ਰੱਖੇ ਸਾਮਾਨ ਨੂੰ ਲੁੱਟਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਹੁਣ ਤਕ ਜਿਸ ਨੇ ਵੀ ਦੇਖਿਆ, ਉਹ ਹੈਰਾਨ ਰਹਿ ਗਿਆ।
#WATCH | Chhattisgarh | People stole gram (Chana) sacks from a truck after it met with an accident with another truck in Bilaspur pic.twitter.com/VM3w8kV3Xb
— ANI MP/CG/Rajasthan (@ANI_MP_CG_RJ) May 27, 2022
ਸੜਕ ਹਾਦਸਿਆਂ ਦੌਰਾਨ ਲੋਕ ਅਕਸਰ ਇੱਕ-ਦੂਜੇ ਦੀ ਮਦਦ ਕਰਦੇ ਦੇਖੇ ਜਾਂਦੇ ਹਨ। ਇਸ ਦੇ ਨਾਲ ਹੀ ਸੜਕ ਹਾਦਸੇ ਤੋਂ ਬਾਅਦ ਜ਼ਖ਼ਮੀ ਡਰਾਈਵਰ ਨੂੰ ਬਚਾਉਣ ਦੀ ਬਜਾਏ ਲੋਕ ਟਰੱਕ 'ਚ ਭਰੀਆਂ ਛੋਲਿਆਂ ਦੀਆਂ ਬੋਰੀਆਂ ਨੂੰ ਲੁੱਟਦੇ ਦੇਖੇ ਗਏ। ਇਸ ਦੌਰਾਨ ਕੁਝ ਭਲੇ ਲੋਕਾਂ ਨੇ ਡਰਾਈਵਰ ਨੂੰ ਸਮੇਂ ਸਿਰ ਹਸਪਤਾਲ ਪਹੁੰਚਾ ਕੇ ਉਸ ਦੀ ਜਾਨ ਬਚਾਈ। ਇਹ ਮਾਮਲਾ ਛੱਤੀਸਗੜ੍ਹ ਦੇ ਬਿਲਾਸਪੁਰ ਦਾ ਦੱਸਿਆ ਜਾ ਰਿਹਾ ਹੈ।
ਇੱਕ ਰਿਪੋਰਟ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਟਰੱਕ 'ਚ 982 ਬੋਰੀਆਂ ਲਿਜਾਈਆਂ ਜਾ ਰਹੀਆਂ ਸਨ। ਫਿਰ ਟਰੱਕ ਦੇ ਹਾਦਸੇ ਦਾ ਪਤਾ ਲੱਗਦਿਆਂ ਹੀ ਉੱਥੇ ਕੁਝ ਲੋਕ ਇਕੱਠੇ ਹੋ ਗਏ ਅਤੇ ਫਿਰ ਇਕ-ਇਕ ਕਰਕੇ ਛੋਲਿਆਂ ਦੀਆਂ ਬੋਰੀਆਂ ਨੂੰ ਚੁੱਕ ਕੇ ਲਿਜਾਣ ਲੱਗੇ। ਫਿਲਹਾਲ ਇਸ ਦਾ ਵੀਡੀਓ ਨਿਊਜ਼ ਏਜੰਸੀ ਏਐਨਆਈ ਨੇ ਟਵਿਟਰ 'ਤੇ ਸ਼ੇਅਰ ਕੀਤਾ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।