Weird News: ਕਿੰਨੇ ਸਾਲ ਜੀਓਗੇ ਤੁਸੀਂ ? ਇਹ ਕੰਪਿਊਟਰ ਦੱਸਦਾ !
ਇਹ ਕੰਪਿਊਟਰ ਟੈੱਸਟ ਆਪਣੇ ਵਿਸ਼ਾਲ ਅੰਕੜਿਆਂ ਦੇ ਆਧਾਰ, ਆਪਣੀ ਮੌਤ ਦਾ ਦਿਨ, ਜਾਣਨ ਵਾਲੇ ਵਿਅਕਤੀ ਨੂੰ ਦੱਸ ਦੇਵੇਗਾ, ਕਿ ਕਦੋਂ ਉਸ ਦੇ ਦਿਨ ਪੂਰੇ ਹੋਣ ਵਾਲੇ ਹਨ।
ਚੰਡੀਗੜ੍ਹ: ਭਲੇ ਹੀ ਸੁਣਨ ਵਿੱਚ ਅਜੀਬ ਲੱਗੇ, ਪਰੰਤੂ ਆਉਣ ਵਾਲੇ ਸਮੇਂ ਵਿੱਚ ਇੱਕ ਅਜਿਹਾ ਕੰਪਿਊਟਰ ਆ ਰਿਹਾ ਹੈ, ਜਿਹੜਾ ਕਿਸੇ ਵੀ ਵਿਅਕਤੀ ਦੀ ਮੌਤ ਦੀ ਤਾਰੀਖ ਦੱਸ ਦੇਵੇਗਾ। ਇਹ ਕੋਈ ਵਿਸ਼ੇਸ਼ ਨਹੀਂ, ਬਲਕਿ ਇੱਕ ਸਾਧਾਰਨ ਜਿਹਾ ਕੰਪਿਊਟਰ ਟੈੱਸਟ ਹੋਵੇਗਾ, ਜਿਹੜਾ ਕਿਸੇ ਵੀ ਵਿਅਕਤੀ ਦੇ ਬਾਰੇ ਇਹ ਦੱਸ ਦੇਵੇਗਾ ਕਿ ਹੁਣ ਉਹ ਕਿੰਨੇ ਸਮੇਂ ਤੱਕ ਜ਼ਿੰਦਾ ਰਹਿਣ ਵਾਲਾ ਹੈ। ਇਸ ਮਹੱਤਵਪੂਰਨ ਯੋਜਨਾ ’ਤੇ ਬਿ੍ਟੇਨ ਵਿੱਚ ਖੋਜਕਰਤਾ ਕੰਮ ਕਰ ਰਹੇ ਹਨ। ਇਹ ਕੰਪਿਊਟਰ ਟੈੱਸਟ ਆਪਣੇ ਵਿਸ਼ਾਲ ਅੰਕੜਿਆਂ ਦੇ ਆਧਾਰ, ਆਪਣੀ ਮੌਤ ਦਾ ਦਿਨ, ਜਾਣਨ ਵਾਲੇ ਵਿਅਕਤੀ ਨੂੰ ਦੱਸ ਦੇਵੇਗਾ, ਕਿ ਕਦੋਂ ਉਸ ਦੇ ਦਿਨ ਪੂਰੇ ਹੋਣ ਵਾਲੇ ਹਨ।
ਲਗਾਇਆ ਜਾ ਸਕੇਗਾ ਉਮਰ ਦਾ ਅੰਦਾਜ਼ਾ
ਬਿ੍ਟੇਨ ਦੀ ਈਸਟ ਅੰਜੇਲੀਆ ਯੂਨੀਵਰਸਿਟੀ ਦੀ ਟੀਮ ਸਿਹਤ ਨਾਲ ਜੁੜੇ ਅੰਕੜਿਆਂ ਦੇ ਆਧਾਰ ’ਤੇ ਇਹ ਤਰੀਕਾ ਵਿਕਸਿਤ ਕਰਨ ਦੇ ਲਈ ਕੰਮ ਕਰ ਰਹੀ ਹੈ, ਜਿਸ ਨਾਲ ਲੋਕਾਂ ਦੀ ਉਮਰ ਦੇ ਬਾਰੇ ਅੰਦਾਜ਼ਾ ਲਗਾਇਆ ਜਾ ਸਕੇਗਾ। ਇਸ ਦਾ ਫਾਇਦਾ ਇਹ ਹੋਵੇਗਾ ਕਿ ਲੋਕ ਆਪਣੇ ਬਚੇ ਹੋਏ ਦਿਨਾਂ ਦੇ ਬਾਰੇ ਜਾਣ ਕੇ ਆਪਣਾ ਸਮਾਂ ਅਤੇ ਪੈਸਾ ਜ਼ਿਆਦਾ ਸਮਝਦਾਰੀ ਨਾਲ ਖ਼ਰਚ ਕਰ ਸਕਣਗੇ। ਇਹ ਖੋਜ ਪ੍ਰਾਜੈਕਟ 4 ਸਾਲ ਤੱਕ ਚੱਲੇਗਾ ਅਤੇ ਇਸ ਦੇ ਤਹਿਤ ਖੋਜਕਰਤਾਵਾਂ ਦੀ ਟੀਮ ਜੀਵਨਸ਼ੈਲੀ ਅਤੇ ਬਿਮਾਰੀਆਂ ਨਾਲ ਜੁੜੇ ਅੰਕੜਿਆਂ ਨੂੰ ਵੱਡੇ ਪੈਮਾਨੇ ’ਤੇ ਇਕੱਠਾ ਕਰੇਗੀ। ਖੋਜਕਰਤਾਵਾਂ ਦਾ ਮਕਸਦ ਅਜਿਹਾ ਮਾਡਲ ਬਣਾਉਣ ਦਾ ਹੈ, ਜਿਹੜਾ ਕਿਸੇ ਦੀ ਉਮਰ ਦੇ ਬਾਰੇ ਦੱਸੇਗਾ।
ਅੰਕੜਿਆਂ ਦੇ ਜ਼ਰੀਏ ਹੋਵੇਗੀ ਭਵਿੱਖਵਾਣੀ
ਇਸ ਖੋਜ ਟੀਮ ਦੇ ਮੁੱਖ ਪ੍ਰੋਫੈਸਰ ਅਲੈਨਾ ਕੁਸਕਾਇਆ ਦਾ ਕਹਿਣਾ ਹੈ ਕਿ ਅਜਿਹੇ ਸਾਫਟਵੇਅਰ ਟੂਲਜ਼ ਵਿਕਸਿਤ ਕਰਨਾ ਚਾਹੁੰਦੇ ਹਾਂ, ਜਿਹੜਾ ਵੱਡੇ ਅੰਕੜਿਆਂ ਦੇ ਜ਼ਰੀਏ ਕਿਸੇ ਦੀ ਉਮਰ ਦੇ ਬਾਰੇ ਦੱਸ ਸਕਣ। ਉਨਾਂ ਦਾ ਕਹਿਣਾ ਹੈ ਕਿ ਜਦੋਂ ਵੱਡੇ ਅੰਕੜਿਆਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਸ ਦਾ ਮਤਲਬ ਅਜਿਹੇ ਅੰਕੜਿਆਂ ਨਾਲ ਹੈ, ਜੋ ਵਿਸ਼ਲੇਸ਼ਣ ਕਰਨ ਦੇ ਲਿਹਾਜ਼ ਨਾਲ ਬੇਹੱਦ ਵਿਸ਼ਾਲ, ਜਟਿਲ ਅਤੇ ਮੁਸ਼ਕਿਲ ਹੋਵੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin