![ABP Premium](https://cdn.abplive.com/imagebank/Premium-ad-Icon.png)
ਸੋਸ਼ਲ ਮੀਡੀਆ ‘ਤੇ Milk Crate Challenge ਦੀਆਂ ਧੂਮਾਂ, ਜਾਣੋ ਕੀ ਹੈ ਤੇ ਕਿਵੇਂ ਹੋਈ ਸ਼ੁਰੂਆਤ
ਇਸ ਚੁਣੌਤੀ ਲਈ ਦੁੱਧ ਦੇ ਇੱਕ ਪਲਾਸਟਿਕ ਕਰੇਟ ਦੀ ਵਰਤੋਂ ਕੀਤੀ ਜਾਂਦੀ ਹੈ। ਇਸ 'ਚ ਇੱਕ ਪਲਾਸਟਿਕ ਦੇ ਕਰੇਟ ਦੀ ਵਰਤੋਂ ਕਰਕੇ ਇੱਕ ਉੱਚਾ ਪਿਰਾਮਿਡ ਬਣਾਇਆ ਜਾਂਦਾ ਹੈ, ਵਿਅਕਤੀ ਨੂੰ ਇੱਕ ਪਾਸੇ ਤੋਂ ਚੜ੍ਹ ਕੇ ਸਿਖਰ 'ਤੇ ਪਹੁੰਚਣਾ ਪੈਂਦਾ ਹੈ।
![ਸੋਸ਼ਲ ਮੀਡੀਆ ‘ਤੇ Milk Crate Challenge ਦੀਆਂ ਧੂਮਾਂ, ਜਾਣੋ ਕੀ ਹੈ ਤੇ ਕਿਵੇਂ ਹੋਈ ਸ਼ੁਰੂਆਤ What is 'Milk Crate Challenge?' Know more about the viral 'balancing act' that took over the internet ਸੋਸ਼ਲ ਮੀਡੀਆ ‘ਤੇ Milk Crate Challenge ਦੀਆਂ ਧੂਮਾਂ, ਜਾਣੋ ਕੀ ਹੈ ਤੇ ਕਿਵੇਂ ਹੋਈ ਸ਼ੁਰੂਆਤ](https://feeds.abplive.com/onecms/images/uploaded-images/2021/08/25/6a72cedd7e732d15aea55bb768afc2c2_original.jpg?impolicy=abp_cdn&imwidth=1200&height=675)
Milk Crate Challenge: ਇੰਟਰਨੈੱਟ ਉੱਤੇ ਰੋਜ਼ਾਨਾ ਅਜੀਬ ਤਰ੍ਹਾਂ ਦੀ ਚੁਣੌਤੀਆਂ ਆਉਂਦੀਆਂ ਰਹਿੰਦੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਛਾ ਜਾਂਦੀਆਂ ਹਨ। ਇਸ ਤਰ੍ਹਾਂ ਦਾ ਰੁਝਾਨ ਇਸ ਵੇਲੇ ਪੂਰੀ ਦੁਨੀਆ ਵਿੱਚ ਪ੍ਰਚਲਤ ਹੈ। ਇਸ ਰੁਝਾਨ ਦਾ ਨਾਮ ਮਿਲਕ ਕ੍ਰੇਟ ਚੈਲੇਂਜ (#MilkCrateChallenge) ਹੈ। ਇਸ ਚੁਣੌਤੀ ਨੇ ਸਾਰੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਇਸ ਚੁਣੌਤੀ ਨੂੰ ਪੂਰਾ ਕਰਨ ਲਈ, ਬਹੁਤ ਸਾਰੇ ਲੋਕਾਂ ਨੇ ਆਪਣੀਆਂ ਹੱਡੀਆਂ ਵੀ ਤੁੜਵਾ ਲਈਆਂ ਹਨ, ਪਰ ਫਿਰ ਵੀ ਲੋਕ ਇਸ ਚੁਣੌਤੀ ਨੂੰ ਕਰਨ ਤੋਂ ਨਹੀਂ ਹਟ ਰਹੇ। ਆਓ ਜਾਣਦੇ ਹਾਂ ਮਿਲਕ ਕਰੇਟ ਚੈਲੇਂਜ ਕੀ ਹੈ।
ਕੀ ਹੈ ਮਿਲਕ ਕ੍ਰੇਟ ਚੈਲਿੰਜ
ਇਸ ਚੁਣੌਤੀ ਲਈ ਦੁੱਧ ਦੇ ਇੱਕ ਪਲਾਸਟਿਕ ਕਰੇਟ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਇੱਕ ਪਲਾਸਟਿਕ ਦੇ ਕਰੇਟ ਦੀ ਵਰਤੋਂ ਕਰਕੇ ਇੱਕ ਉੱਚਾ ਪਿਰਾਮਿਡ ਬਣਾਇਆ ਜਾਂਦਾ ਹੈ, ਵਿਅਕਤੀ ਨੂੰ ਇੱਕ ਪਾਸੇ ਤੋਂ ਬਣੀਆਂ ਪੌੜੀਆਂ ਚੜ੍ਹ ਕੇ ਸਿਖਰ ਉਤੇ ਪਹੁੰਚਣਾ ਪੈਂਦਾ ਹੈ ਅਤੇ ਫਿਰ ਉਸਨੂੰ ਦੂਜੇ ਪਾਸੇ ਪੌੜੀਆਂ ਰਾਹੀਂ ਉੱਪਰ ਤੋਂ ਹੇਠਾਂ ਆਉਣਾ ਪੈਂਦਾ ਹੈ। ਸੁਣਨ ਤੇ ਪੜ੍ਹਨ ਵਿੱਚ ਜਿੰਨਾ ਸੌਖਾ ਲਗਦਾ ਹੈ, ਪਰ ਅਸਲ ਵਿੱਚ ਇਹ ਬਹੁਤ ਖਤਰਨਾਕ ਹੈ, ਇਸ ਚੁਣੌਤੀ ਨੂੰ ਪੂਰਾ ਕਰਨ ਵਿੱਚ ਹੁਣ ਤੱਕ ਬਹੁਤ ਸਾਰੇ ਲੋਕਾਂ ਨੂੰ ਸੱਟ ਲੱਗ ਚੁੱਕੀ ਹੈ। ਹੁਣ ਤੱਕ ਸਿਰਫ ਕੁਝ ਲੋਕ ਹਨ ਜਿਨ੍ਹਾਂ ਨੇ ਇਸ ਚੁਣੌਤੀ ਨੂੰ ਪੂਰਾ ਕੀਤਾ ਹੈ।
ਇਹ ਕਿਵੇਂ ਸ਼ੁਰੂ ਹੋਇਆ
Milk Crate Challenge ਇਸ ਮਹੀਨੇ ਸ਼ੁਰੂ ਹੋਇਆ ਸੀ ਜਦੋਂ ਕੇਨੇਥ ਵੈਡਲ ਨਾਂ ਦੇ ਇੱਕ ਆਦਮੀ ਨੇ ਪਲਾਸਟਿਕ ਦੀ ਟੋਕਰੀ ਦੀ ਪੌੜੀ ਬਣਾਈ ਅਤੇ ਚੜ੍ਹਾਈ ਕੀਤੀ। ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਹ ਇਕ ਚੁਣੌਤੀ ਬਣ ਗਈ ਅਤੇ ਲੋਕਾਂ ਨੇ ਇਸ ਚੁਣੌਤੀ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ। ਇਸ ਸਮੇਂ, ਇਹ ਚੁਣੌਤੀ ਸੋਸ਼ਲ ਮੀਡੀਆ ਦੇ ਹਰ ਪਲੇਟਫਾਰਮ 'ਤੇ ਬਹੁਤ ਧੂਮਾਂ ਮਚਾ ਰਹੀ ਹੈ।
ਡਾਕਟਰਾਂ ਨੇ ਖਤਰਨਾਕ ਦੱਸਿਆ
ਡਾਕਟਰਾਂ ਨੇ ਇਸ ਚੁਣੌਤੀ ਨੂੰ ਬਹੁਤ ਖਤਰਨਾਕ ਤੇ ਘਾਤਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਸ ਚੁਣੌਤੀ ਕਾਰਨ ਕਈ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਕਈਆਂ ਦੀਆਂ ਹੱਡੀਆਂ ਟੁੱਟ ਗਈਆਂ ਹਨ। ਅਜਿਹੇ ਵਿੱਚ ਲੋਕਾਂ ਨੂੰ ਇਸ ਖਤਰਨਾਕ ਚੁਣੌਤੀ ਤੋਂ ਦੂਰ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ: Punjab Congress: ਪਰਨੀਤ ਕੌਰ ਦਾ ਵੱਡਾ ਦਾਅਵਾ, ਤਖਤਾ ਪਲਟਾਉਣ ਦੀ ਸਾਜਿਸ਼ ਪਿੱਛੇ ਸਿੱਧੂ ਦਾ ਹੱਥ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)