Power Cut in Punjab: ਪੰਜਾਬ 'ਚ ਫਿਰ ਲੱਗੇਗਾ ਬਿਜਲੀ ਕੱਟ, ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੱਤੀ ਰਹੇਗੀ ਗੁੱਲ, ਜਾਣੋ ਕਿਹੜੇ ਇਲਾਕੇ ਸ਼ਾਮਿਲ ?
Power Cut in Punjab: ਪੰਜਾਬ ਦੇ ਸ਼ਹਿਰ ਵਿੱਚ ਬਿਜਲੀ ਦਾ ਲੰਬਾ ਕੱਟ ਲੱਗਣ ਜਾ ਰਿਹਾ ਹੈ। ਜਿਸ ਨਾਲ ਫਿਰ ਤੋਂ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਫ਼ਿਰੋਜ਼ਪੁਰ ਵਿੱਚ ਬਿਜਲੀ
Power Cut in Punjab: ਪੰਜਾਬ ਦੇ ਸ਼ਹਿਰ ਵਿੱਚ ਬਿਜਲੀ ਦਾ ਲੰਬਾ ਕੱਟ ਲੱਗਣ ਜਾ ਰਿਹਾ ਹੈ। ਜਿਸ ਨਾਲ ਫਿਰ ਤੋਂ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਫ਼ਿਰੋਜ਼ਪੁਰ ਵਿੱਚ ਬਿਜਲੀ ਦਾ ਲੰਬਾ ਕੱਟ ਲੱਗਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ 66 ਕੇ.ਵੀ ਪਾਵਰ ਹਾਊਸ ਦੇ ਜ਼ਰੂਰੀ ਰੱਖ-ਰਖਾਅ ਲਈ ਫ਼ਿਰੋਜ਼ਪੁਰ ਸ਼ਹਿਰ ਦੇ ਕਈ ਇਲਾਕਿਆਂ ਦੀ ਬਿਜਲੀ ਸਪਲਾਈ 9 ਦਸੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। 9 ਦਸੰਬਰ ਨੂੰ 66 ਕੇਵੀ ਪਾਵਰ ਹਾਊਸ ਦੇ ਜ਼ਰੂਰੀ ਰੱਖ-ਰਖਾਅ ਲਈ ਬਿਜਲੀ ਸਪਲਾਈ ਦੇ ਚੱਲਦਿਆਂ ਬਿਜਲੀ ਦਾ ਇਹ ਕੱਟ ਲਗਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਐੱਸ.ਡੀ.ਓ. ਪਾਵਰਕੌਮ ਸਿਟੀ ਫਿਰੋਜ਼ਪੁਰ ਦੇ ਇੰਜਨੀਅਰ ਅਮਨਦੀਪ ਸਿੰਘ ਨੇ ਦੱਸਿਆ ਕਿ 11 ਕੇਵੀ ਫੀਡਰ ਕਾਰਨ ਫਿਰੋਜ਼ਪੁਰ ਸ਼ਹਿਰ ਦੇ ਦਿੱਲੀ ਗੇਟ, ਧਵਨ ਕਲੋਨੀ, ਜ਼ਿਲ੍ਹਾ ਪ੍ਰੀਸ਼ਦ, ਕੇਂਦਰੀ ਜੇਲ੍ਹ, ਬਗਦਾਦੀ ਗੇਟ, ਮਾਲ ਰੋਡ, ਸ਼ਹੀਦ ਊਧਮ ਸਿੰਘ ਚੌਕ, ਮੱਲਵਾਲ ਰੋਡ, ਰੇਲਵੇ ਅਤੇ ਕੇਂਦਰੀ ਜੇਲ੍ਹ ਨੂੰ ਸਪਲਾਈ ਬੰਦ ਰਹੇਗੀ।