Who Expresses Love First: ਪਿਆਰ ਦਾ ਇਜ਼ਹਾਰ ਸਭ ਤੋਂ ਪਹਿਲਾਂ ਕੌਣ ਕਰਦੈ ਲੜਕੀ ਜਾਂ ਲੜਕਾ?, ਜਾਣੋ ਕੀ ਕਹਿੰਦੀ ਹੈ ਰਿਸਰਚ
ਸਵਾਲ ਪੈਦਾ ਹੁੰਦਾ ਹੈ ਕਿ ਪਿਆਰ ਦਾ ਇਜ਼ਹਾਰ ਕਰਨ ਵਿੱਚ ਸਭ ਤੋਂ ਅੱਗੇ ਕੌਣ ਹੈ? ਕੀ ਕੁੜੀਆਂ ਸਭ ਤੋਂ ਪਹਿਲਾਂ ਪਿਆਰ ਦਾ ਇਜ਼ਹਾਰ ਕਰਦੀਆਂ ਹਨ ਜਾਂ ਲੜਕੇ? ਆਓ ਜਾਣਦੇ ਹਾਂ ਇਸ ਬਾਰੇ ਖੋਜ ਕੀ ਕਹਿੰਦੀ ਹੈ।
Who Expresses Love First: ਪਿਆਰ ਕਰਨਾ ਜਿਨ੍ਹਾਂ ਆਸਾਨ ਹੁੰਦਾ ਹੈ, ਉਨਾਂ ਹੀ ਮੁਸ਼ਕਿਲ ਹੁੰਦਾ ਹੈ ਉਸ ਪਿਆਰ ਦਾ ਇਜ਼ਹਾਰ ਕਰਨਾ। ਜਦੋਂ ਗੱਲ ਇਜ਼ਹਾਰ ਕਰਨ ਦੀ ਆਉਂਦੀ ਹੈ ਤਾਂ ਜ਼ਿਆਦਾ ਲੋਕ ਸਾਹਮਣੇ ਵਾਲੇ ਦੇ Reactions ਦੇ ਬਾਰੇ ਵਿੱਚ ਸੋਚ-ਸੋਚ ਕੇ ਘਬਰਾਉਣ ਲਗਦੇ ਹਨ ਕਿ ਕਿਤੇ ਉਸ ਨੂੰ ਬੁਰਾ ਨਾ ਲੱਗ ਜਾਵੇ ਜਾਂ ਕਿਤੇ ਉਹ ਗੱਲ ਕਰਨਾ ਨਾ ਛੱਡ ਦੇਵੇ ਜਾਂ ਕਿਤੇ ਉਹ ਗ਼ਲਤ ਮਤਲਬ ਨਾ ਕੱਢ ਲਵੇ। ਪਿਆਰ ਦੀ ਭਾਵਨਾ ਤਾਂ ਕਦੇ ਨਾ ਕਦੇ ਹਰ ਕਿਸੇ ਦੇ ਮਨ ਵਿੱਚ ਹੁੰਦੀ ਹੀ ਹੈ। ਪਰ ਹਰ ਕੋਈ ਇਸ ਦਾ ਇਜ਼ਹਾਰ ਨਹੀਂ ਕਰ ਪਾਉਂਦਾ। ਹੁਣ ਸਵਾਲ ਇਹ ਉਠਦਾ ਹੈ ਕਿ ਪਿਆਰ ਦਾ ਇਜ਼ਹਾਰ ਕਰਨ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਕੌਣ ਹੈ? ਕੀ ਕੁੜੀਆਂ ਸਭ ਤੋਂ ਪਹਿਲਾਂ ਪਿਆਰ ਦਾ ਇਜ਼ਹਾਰ ਕਰਦੀਆਂ ਹਨ ਜਾਂ ਮੁੰਡੇ? ਆਓ ਜਾਣਦੇ ਹਾਂ ਇਸ ਬਾਰੇ...
ਆਸਟਿਨ ਵਿੱਚ ਇੱਕ ਮਨੋਵਿਗਿਆਨੀ ਆਰਟ ਮਾਰਕਮੈਨ (Art Markman)ਦਾ ਕਹਿਣਾ ਹੈ ਕਿ 'ਆਈ ਲਵ ਯੂ' ਕਹਿਣ ਤੋਂ ਬਾਅਦ ਜ਼ਿਆਦਾਤਰ ਲੋਕ ਸਾਹਮਣੇ ਵਾਲੇ ਵਿਅਕਤੀ ਤੋਂ ਸਕਾਰਾਤਮਕ ਜਵਾਬ ਨਾ ਮਿਲਣ ਦੇ ਡਰੋਂ ਪਿੱਛੇ ਹਟ ਜਾਂਦੇ ਹਨ। ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਕੁੜੀਆਂ ਸਭ ਤੋਂ ਪਹਿਲਾਂ ਆਪਣੇ ਪਿਆਰ ਦਾ ਇਜ਼ਹਾਰ ਕਰਦੀਆਂ ਹਨ। ਹਾਲਾਂਕਿ, ਕੁਝ ਅਧਿਐਨਾਂ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਪੁਰਸ਼ ਲੰਬੇ ਸਮੇਂ ਤੱਕ ਪਹਿਲਾਂ ਪਿਆਰ ਦਾ ਪ੍ਰਗਟਾਵਾ ਕਰਦੇ ਹਨ। ਇਸ ਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਲੜਕਿਆਂ ਨੂੰ ਪਹਿਲਾਂ ਪਿਆਰ ਅਹਿਸਾਸ ਹੁੰਦਾ ਹੈ।
ਕੀ ਕਹਿੰਦੀ ਹੈ ਰਿਸਰਚ?
ਸਾਲ 2011 ਵਿੱਚ ਦਿ ਜਰਨਲ ਆਫ ਸੋਸ਼ਲ ਸਾਈਕੌਲਾਜੀ (The Journal of Social Psychology) ਵਿੱਚ ਛਾਪੀ ਇੱਕ ਰਿਸਰਚ ਅਨੁਸਾਰ , ਕਿਸੇ ਔਰਤ ਦੇ ਨਾਲ ਕੁੱਝ ਹਫ਼ਤੇ ਦੀ ਗੁਜ਼ਾਰਨ ਤੋਂ ਬਾਅਦ ਲੜਕਿਆਂ ਵਿੱਚ ਪਿਆਰ ਦੀ ਭਾਵਨਾ ਵਿਕਸਿਤ ਹੋਣ ਲਗਦੀ ਹੈ। ਜਦਕਿ ਔਰਤਾਂ ਦੇ ਨਾਲ ਅਜਿਹਾ ਨਹੀਂ ਹੁੰਦਾ। ਉਹਨਾਂ ਨੂੰ ਪਿਆਰ ਦੀ ਸੱਚਾਈ ਪਤਾ ਲੱਗਣ ਵਿੱਚ ਥੋੜ੍ਹਾ ਜ਼ਿਆਦਾ ਸਮਾਂ ਲੱਗਦਾ ਹੈ। 2011 ਵਿੱਚ Journal of Personality and Social Psychology ਵਿੱਚ ਛਾਪੀ ਇੱਕ ਸਟਡੀ ਵਿੱਚ ਕਿਹਾ ਗਿਆ ਹੈ ਕਿ ਜੇ ਲੜਕੇ ਸਰੀਰਕ ਸਬੰਧ ਬਣਾਉਣ ਤੋਂ ਪਹਿਲਾਂ ਲੜਕੀ ਨੂੰ ਆਈ ਲਵ ਯੂ ਬੋਲਦੇ ਹਨ ਤਾਂ ਇਸ ਦਾ ਮਤਬਲ ਹੈ ਕਿ ਉਹ ਆਪਣੀ ਮਹਿਲਾ ਦੋਸਤ ਦਾ ਵਿਸ਼ਵਾਸ ਹਾਸਲ ਕਰਨਾ ਚਾਹੁੰਦੇ ਹਨ, ਤਾਂ ਕਿ ਸਰੀਰਕ ਸਬੰਧ ਬਣਾ ਸਕਣ। ਕਈ ਵਾਰ ਲੜਕਿਆਂ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਹੁੰਦਾ ਹੈ ਕਿ ਉਹਨਾਂ ਦੇ ਮਨ ਵਿੱਚ ਕੀ ਚੱਲ ਰਿਹਾ ਹੈ ਪਿਆਰ ਦੀ ਫੀਲਿੰਗ ਦੇ ਪਿੱਛੇ ਸਰੀਰਕ ਸਬੰਧ ਬਣਾਉਣ ਦੀ ਇੱਛਾ ਹੈ।
ਲੜਕਿਆਂ ਦੀ ਜਲਦਬਾਜ਼ੀ, ਲੜਕੀਆਂ ਵਿੱਚ ਪੈਦਾ ਕਰਦੀ ਹੈ ਡਰ
ਜਦੋਂ ਲੜਕੀ ਕਿਸੇ ਲੜਕੇ ਨਾਲ ਰਿਸ਼ਤੇ ਦੀ ਸ਼ੁਰੂਆਤ ਵਿੱਚ ਹੀ ਆਈ ਲਵ ਯੂ ਕਹਿ ਹੁੰਦੀਆਂ ਹਨ ਕਾਂ ਉਹਨਾਂ ਨੂੰ ਲਗਦਾ ਹੈ ਕਿ ਲੜਕੇ ਦੇ ਮਨ ਵਿੱਚ ਪਿਆਰ ਦੀ ਭਾਵਨਾ ਸਿਰਫ਼ ਸਰੀਰਕ ਸਬੰਧ ਬਣਾਉਣ ਦੀ ਇੱਛਾ ਨਾਲ ਹੈ। ਜਦੋਂ ਕੋਈ ਮਰਦ ਆਪਣੀ ਮਹਿਲਾ ਦੋਸਤ ਨੂੰ ਮੇਲ-ਜੋਲ ਕਰਨ ਤੋਂ ਬਾਅਦ ਵੀ ਪਿਆਰ ਦਾ ਇਜ਼ਹਾਰ ਕਰਦਾ ਰਹਿੰਦਾ ਹੈ ਤਾਂ ਔਰਤਾਂ ਇਸ ਤੋਂ ਸਭ ਤੋਂ ਵੱਧ ਖੁਸ਼ ਹੁੰਦੀਆਂ ਹਨ। ਸੰਭੋਗ ਤੋਂ ਪਹਿਲਾਂ 'ਆਈ ਲਵ ਯੂ' ਸੁਣਦੇ ਹੋਏ, ਉਨ੍ਹਾਂ ਨੂੰ ਇਹ ਥੋੜ੍ਹਾ ਅਜੀਬ ਲੱਗਦਾ ਹੈ, ਖਾਸ ਤੌਰ 'ਤੇ ਜਦੋਂ ਪੁਰਸ਼ ਇਹ ਬੋਲਣ ਵਿੱਚ ਜਲਦਬਾਜ਼ੀ ਕਰਦੇ ਹਨ।