(Source: ECI/ABP News/ABP Majha)
Unique Village : ਕਿਉਂ ਨਹੀ ਬਣਾਉਂਦੇ ਪਿੰਡ ਵਾਸੀ ਪੱਕੀ ਛੱਤ ਦਾ ਘਰ, ਜਾਣੋ ਕੀ ਹੈ ਪੂਰਾ ਮਾਮਲਾ?
Mp news ਇਹ ਮਾਮਲਾ ਮੱਧ ਪ੍ਰਦੇਸ਼ ਦੇ ਵਿਦਿਸ਼ਾ ਜਿਲ੍ਹੇ 'ਚ ਸਥਿਤ ਕਾਫ਼ ਨਾਮ ਦੇ ਇੱਕ ਪਿੰਡ ਦਾ ਹੈ,ਜਿੱਥੇ ਘਰ ਪੱਕੀ ਛੱਤਾਂ ਦੇ ਨਹੀਂ ਬਣੇ ਹੁੰਦੇ ਕਿਉਂਕਿ ਇੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਕੋਈ ਵਿਅਕਤੀ ਆਪਣੇ ਘਰ 'ਤੇ...
ਇਹ ਮਾਮਲਾ ਮੱਧ ਪ੍ਰਦੇਸ਼ ਦੇ ਵਿਦਿਸ਼ਾ ਜਿਲ੍ਹੇ 'ਚ ਸਥਿਤ ਕਾਫ਼ ਨਾਮ ਦੇ ਇੱਕ ਪਿੰਡ ਦਾ ਹੈ,ਜਿੱਥੇ ਘਰ ਪੱਕੀ ਛੱਤਾਂ ਦੇ ਨਹੀਂ ਬਣੇ ਹੁੰਦੇ ਕਿਉਂਕਿ ਇੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਕੋਈ ਵਿਅਕਤੀ ਆਪਣੇ ਘਰ 'ਤੇ ਪੱਕੀ ਛੱਤ ਬਣਾਉਂਦਾ ਹੈ ਤਾਂ ਉਹ ਵਿਅਕਤੀ ਕਿਸੇ ਹੋਰ ਮੁਸੀਬਤ ਵਿੱਚ ਰਹੇਗਾ । ਇਸ ਕਰਕੇ ਇਸ ਪਿੰਡ ਵਿੱਚ ਸਿਰਫ਼ ਇੱਕ ਸਰਕਾਰੀ ਸਕੂਲ ਹੈ ਜਿਸ ਦੀ ਛੱਤ ਪੱਕੀ ਹੈ। ਨਹੀਂ ਤਾਂ 300 ਤੋਂ 400 ਘਰਾਂ ਵਾਲੇ ਇਸ ਪਿੰਡ ਵਿੱਚ ਕਿਤੇ ਵੀ ਪੱਕੀ ਛੱਤ ਨਜ਼ਰ ਨਹੀਂ ਆਉਂਦੀ।
ਦੱਸ ਦਈਏ ਕਿ ਜਦੋਂ ਪਿੰਡ ਵਾਸੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਦੇ ਕਿਸੇ ਸੰਨਿਆਸੀ ਨੇ ਪਿੰਡ ਵਾਸੀਆਂ ਨੂੰ ਮਕਾਨ ਪੱਕੀ ਛੱਤ ਦੇ ਨਾ ਪਾਉਣ ਲਈ ਕਿਹਾ ਸੀ ਤਾਂ ਜੋ ਲੋਕ ਅਣਸੁਖਾਵੀਂ ਘਟਨਾ ਤੋਂ ਬਚ ਸਕਣ। ਇਸ ਤੋਂ ਇਲਾਵਾ ਇੱਕ ਹੋਰ ਮਾਨਤਾ ਵੀ ਪ੍ਰਚਲਿਤ ਹੈ। ਜਿਸ ਵਿੱਚ ਜਦੋਂ ਕੋਈ ਵੀ ਵਿਅਕਤੀ ਆਪਣਾ ਨਵਾਂ ਘਰ ਬਣਵਾਉਂਦਾ ਹੈ ਤਾਂ ਉਹ ਕੱਚੀ ਛੱਤ ਅਤੇ ਪੱਕੀ ਛੱਤ ਲਈ ਮੰਦਿਰ ਨੂੰ ਪੱਤਰ ਲਿਖ ਕੇ ਪ੍ਰਮਾਤਮਾ ਪਾਸੋਂ ਇਨ੍ਹਾਂ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਬਣਾਉਣ ਦੀ ਆਗਿਆ ਮੰਗਦਾ ਹੈ। ਜਿਸ ਵਿੱਚ ਜ਼ਿਆਦਾਤਰ ਪਰਚੀਆਂ ਵਿੱਚ ਕੱਚੀ ਛੱਤ ਬਾਰੇ ਹੀ ਲਿਖਿਆ ਹੁੰਦਾ ਹੈ।
ਪਿੰਡ ਦੇ ਲੋਕਾਂ ਨੇ ਇਹ ਵੀ ਦੱਸਿਆ ਕਿ ਜੇਕਰ ਕੋਈ ਵਿਅਕਤੀ ਪ੍ਰਮਾਤਮਾ ਦੀ ਮਰਜ਼ੀ ਦੇ ਵਿਰੁੱਧ ਜਾਂਦਾ ਹੈ ਤਾਂ ਉਸ ਨਾਲ ਕੋਈ ਘਟਨਾ ਵਾਪਰਦੀ ਹੈ। ਜਿਵੇਂ ਕਿ ਨੰਦਕਿਸ਼ੋਰ ਨਾਂ ਦੇ ਵਿਅਕਤੀ ਨੇ ਭਗਵਾਨ ਦੀ ਇੱਛਾ ਦੇ ਵਿਰੁੱਧ ਇਕ ਕੰਕਰੀਟ ਦੀ ਛੱਤ ਬਣਾਈ ਸੀ, ਜਿਸ ਤੋਂ ਬਾਅਦ ਉਸ ਦਾ ਪੂਰਾ ਪਰਿਵਾਰ ਤਬਾਹ ਹੋ ਗਿਆ ਅਤੇ ਉਹ ਵਿਅਕਤੀ ਅੰਤ ਵਿਚ ਪੂਰੀ ਤਰ੍ਹਾਂ ਪਾਗਲ ਹੋ ਗਿਆ।
ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਇਸ ਪਿੰਡ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕਈ ਪੱਕੇ ਮਕਾਨ ਬਣਾਏ ਗਏ ਸਨ ਪਰ ਇਹਨਾਂ ਦੀ ਛੱਤ ਪੱਕੀ ਨਹੀਂ ਬਣਾਈ ਗਈ ਹੈ ਅਤੇ ਜਦੋਂ ਅਧਿਕਾਰੀਆਂ ਨੇ ਸੀਮਿੰਟ ਦੀ ਛੱਤ ਪਾਉਣ ਦੀ ਗੱਲ ਕੀਤੀ ਤਾਂ ਲੋਕਾਂ ਨੇ ਇਸ ਸਕੀਮ ਦਾ ਲਾਭ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ।