ਆਖ਼ਰ ਕਿਉਂ ਇਸ ਚੀਜ਼ ਤੋਂ ਸੱਪ ਵੀ ਥਰਥਰ ਕੰਬਦੇ, ਭੱਜਣ ਨੂੰ ਨਹੀਂ ਲੱਭਦਾ ਰਾਹ...
How to get rid of snakes: ਸੱਪ ਦਾ ਨਾਮ ਸੁਣਦੇ ਹੀ ਹਰ ਕੋਈ ਕੰਬ ਜਾਂਦਾ ਹੈ ਪਰ, ਇੱਥੇ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਇਨਸਾਨਾਂ ਦੇ ਨਾਲ-ਨਾਲ ਸੱਪ ਵੀ ਕੁਝ ਚੀਜ਼ਾਂ ਤੋਂ ਡਰਦੇ ਹਨ।
How to get rid of snakes: ਸੱਪ ਦਾ ਨਾਮ ਸੁਣਦੇ ਹੀ ਹਰ ਕੋਈ ਕੰਬ ਜਾਂਦਾ ਹੈ। ਸੱਪ ਨਜ਼ਰ ਆ ਜਾਵੇ ਤਾਂ ਜਾਨ ਬਚਾ ਕੇ ਭੱਜਣ ਨੂੰ ਰਾਹ ਨਹੀਂ ਲੱਭਦਾ ਪਰ, ਇੱਥੇ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਲੋਕ ਸੱਪਾਂ ਤੋਂ ਵੀ ਓਨੇ ਹੀ ਡਰਦੇ ਹਨ ਜਿੰਨਾ ਉਹ ਮਨੁੱਖਾਂ ਤੋਂ। ਇਨਸਾਨਾਂ ਦੇ ਨਾਲ-ਨਾਲ ਸੱਪ ਵੀ ਕੁਝ ਚੀਜ਼ਾਂ ਤੋਂ ਡਰਦੇ ਹਨ।
ਕਿਹਾ ਜਾਂਦਾ ਹੈ ਕਿ ਸੱਪ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਪਰ ਜੇ ਇਹ ਖ਼ਤਰਾ ਮਹਿਸੂਸ ਕਰਨ, ਤਾਂ ਇਹ ਆਪਣੇ ਆਪ ਨੂੰ ਬਚਾਉਣ ਲਈ ਜ਼ਹਿਰ ਦੀ ਵਰਤੋਂ ਕਰ ਸਕਦਾ ਹੈ। ਅਜਿਹੇ 'ਚ ਸੱਪ ਖਤਰਨਾਕ ਸਾਬਤ ਹੋ ਸਕਦੇ ਹਨ। ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਨੂੰ ਸੁੰਘਣ 'ਤੇ ਸੱਪ ਤੁਰੰਤ ਭੱਜ ਜਾਂਦੇ ਹਨ। ਇਹ ਸਾਰੀਆਂ ਚੀਜ਼ਾਂ ਤੁਹਾਡੀ ਰਸੋਈ ਵਿੱਚ ਹੀ ਮੌਜੂਦ ਹੋ ਸਕਦੀਆਂ ਹਨ।
ਇਨ੍ਹਾਂ ਚੀਜ਼ਾਂ ਤੋਂ ਡਰਦੇ ਸੱਪ
ਸੱਪ ਉੱਚੀ ਆਵਾਜ਼ ਤੋਂ ਬਹੁਤ ਡਰਦੇ ਹਨ। ਇਕ ਖੋਜ ਮੁਤਾਬਕ ਸੱਪ ਆਪਣੀ ਸੁਣਨ ਸ਼ਕਤੀ ਦਾ ਇਸਤੇਮਾਲ ਕਰਕੇ ਭੋਜਨ ਦੀ ਖੋਜ ਕਰਦੇ ਹਨ। ਸ਼ਿਕਾਰੀਆਂ ਤੋਂ ਦੂਰੀ ਬਣਾ ਕੇ ਰੱਖਦੇ ਹਨ। ਅਜਿਹੇ 'ਚ ਜੇਕਰ ਅਚਾਨਕ ਉਨ੍ਹਾਂ ਦੇ ਆਲੇ-ਦੁਆਲੇ ਕੋਈ ਉੱਚੀ ਆਵਾਜ਼ ਆਉਂਦੀ ਹੈ ਤਾਂ ਉਹ ਸੁਰੱਖਿਅਤ ਜਗ੍ਹਾ ਦੀ ਤਲਾਸ਼ 'ਚ ਭੱਜਣ ਲੱਗ ਪੈਂਦੇ ਹਨ। ਇੰਨਾ ਹੀ ਨਹੀਂ, ਉੱਚੀ ਆਵਾਜ਼ ਉਨ੍ਹਾਂ ਦੇ ਕੰਨਾਂ ਨੂੰ ਨੁਕਸਾਨ ਵੀ ਪਹੁੰਚਾਉਂਦੀ ਹੈ। ਇਸ ਤੋਂ ਇਲਾਵਾ ਸੱਪ ਤੇਜ਼ ਗੰਧ ਤੋਂ ਬਹੁਤ ਡਰਦੇ ਹਨ। ਸੱਪ ਵਿਸ਼ੇਸ਼ ਤੌਰ 'ਤੇ ਮਿੱਟੀ ਦੇ ਤੇਲ, ਲਸਣ, ਨਿੰਬੂ, ਦਾਲਚੀਨੀ ਅਤੇ ਪੁਦੀਨੇ ਦੀ ਬਦਬੂ ਤੋਂ ਡਰਦੇ ਹਨ। ਇਨ੍ਹਾਂ ਹੀ ਨਹੀਂ ਸੱਪ ਤਾਪਮਾਨ ਦੇ ਬਦਲਾਅ ਤੋਂ ਵੀ ਬਹੁਤ ਡਰਦੇ ਹਨ। ਸੱਪ ਧੂੰਏਂ ਤੋਂ ਵੀ ਦੂਰ ਰਹਿੰਦੇ ਹਨ। ਜੇਕਰ ਸੱਪ ਘਰ ਵਿੱਚ ਵੜ ਜਾਵੇ ਤਾਂ ਧੂੰਏਂ ਨਾਲ ਭਜ ਜਾਂਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।