ਆਖਰ ਕਿਉਂ ਬੰਦ ਕੀਤੀਆਂ ਜਾਂਦੀਆਂ ਜਹਾਜ਼ ਦੀਆਂ ਚੜ੍ਹਨ ਤੇ ਉੱਤਰਣ ਵੇਲੇ ਲਾਈਟਾਂ?
ਜਹਾਜ਼ 'ਚ ਬੈਠਦੇ ਸਮੇਂ ਤੁਸੀਂ ਜ਼ਰੂਰ ਨੋਟ ਕੀਤਾ ਹੋਵੇਗਾ ਕਿ ਬਹੁਤ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਸਦੇ ਨਾਲ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਜਹਾਜ਼ 'ਚ ਹੁੰਦੀਆਂ ਹਨ, ਜਿਸ ਬਾਰੇ ਤੁਹਾਨੂੰ ਨਹੀਂ ਦੱਸਿਆ ਜਾਂਦਾ।
ਨਵੀਂ ਦਿੱਲੀ: ਜਹਾਜ਼ 'ਚ ਬੈਠਦੇ ਸਮੇਂ ਤੁਸੀਂ ਜ਼ਰੂਰ ਨੋਟ ਕੀਤਾ ਹੋਵੇਗਾ ਕਿ ਬਹੁਤ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਇਸਦੇ ਨਾਲ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਜਹਾਜ਼ 'ਚ ਹੁੰਦੀਆਂ ਹਨ, ਜਿਸ ਬਾਰੇ ਤੁਹਾਨੂੰ ਨਹੀਂ ਦੱਸਿਆ ਜਾਂਦਾ। ਉਦਾਹਰਨ ਵਜੋਂ ਟੇਕਆਫ ਤੇ ਲੈਂਡਿੰਗ ਦੌਰਾਨ ਲਾਈਟਾਂ ਕਿਉਂ ਬੰਦ ਕੀਤੀਆਂ ਜਾਂਦੀਆਂ ਹਨ? ਹੁਣ ਜਾਣੋ ਇਸ ਦਾ ਜਵਾਬ: 'ਦ ਟੇਲੀਗ੍ਰਾਫ' ਨੂੰ ਕਾਕਪਿੱਟ ਕਾਨਫੀਡੈਂਸ਼ੀਅਲ ਦੇ ਲੇਖਕ ਤੇ ਪਾਇਲਟ ਪੈਟਰਿਕ ਸਮਿੱਥ ਨੇ ਦੱਸਿਆ ਕਿ ਟੇਕਆਫ ਤੇ ਜਹਾਜ਼ ਦੇ ਉਤਰਨ ਦੌਰਾਨ ਲਾਈਟਾਂ ਬੰਦ ਕਰਨ ਦੇ ਇੱਕ ਨਹੀਂ, ਬਲਕਿ ਤਿੰਨ ਕਾਰਨ ਹਨ।
1. ਹਨੇਰੇ ਵਿੱਚ ਐਡਜਸਟ ਹੋ ਸਕੋ: ਜੀ ਹਾਂ, ਸਾਡੀਆਂ ਅੱਖਾਂ ਹਨੇਰੇ 'ਚ ਐਡਜਸਟ ਹੋਣ ਲਈ 10 ਤੋਂ 30 ਮਿੰਟ ਲੈਂਦੀਆਂ ਹਨ। ਜੇ ਜਹਾਜ਼ 'ਚ ਅਚਾਨਕ ਕੁਝ ਵਾਪਰਦਾ ਹੈ ਜਾਂ ਹਵਾਈ ਜਹਾਜ਼ 'ਚ ਪਾਵਰ ਕੱਟ ਦਿੱਤੀ ਜਾਂਦੀ ਹੈ ਤੇ ਯਾਤਰੀ ਪ੍ਰੇਸ਼ਾਨ ਨਹੀਂ ਹੁੰਦੇ। ਇਸ ਲਈ ਲੈਂਡਿੰਗ ਤੇ ਟੇਕਆਫ ਤੋਂ ਬਹੁਤ ਪਹਿਲਾਂ ਲਾਈਟਾਂ ਬੁੱਝ ਜਾਂਦੀਆਂ ਹਨ।
2. ਐਮਰਜੈਂਸੀ ਲਾਈਟਾਂ: ਲੈਂਡ ਤੇ ਟੇਕਆਫ ਦੌਰਾਨ ਲਾਈਟਾਂ ਬੁਝਾਉਣ ਦਾ ਇੱਕ ਕਾਰਨ ਇਹ ਹੈ ਕਿ ਇਸ ਨਾਲ ਐਮਰਜੈਂਸੀ ਲਾਈਟਾਂ ਸਾਫ਼ ਦਿਖਾਈ ਦਿੰਦੀਆਂ ਹਨ। ਇਹ ਐਮਰਜੈਂਸੀ ਲਾਈਟਾਂ ਤੁਹਾਡੀ ਸੀਟ ਉੱਪਰ ਲਾਲ ਤੇ ਪੀਲੀਆਂ ਹੁੰਦੀਆਂ ਹਨ, ਜੋ ਤੁਹਾਨੂੰ ਹਰ ਕੰਮ ਲਈ ਸੰਕੇਤ ਦਿੰਦੀਆਂ ਹਨ।
3. ਲੈਂਡ ਤੇ ਟੇਕਆਫ ਸਮੇਂ ਵਧੇਰੇ ਹੁੰਦੇ ਹਾਦਸੇ: ਜਹਾਜ਼ 'ਚ ਲਾਈਟਾਂ ਬੰਦ ਕਰਨ ਦਾ ਇੱਕ ਹੋਰ ਕਾਰਨ ਇਹ ਹੈ ਕਿ ਜ਼ਿਆਦਾਤਰ ਹਾਦਸੇ ਲੈਂਡਿੰਗ ਤੇ ਟੇਕਆਫ ਦੌਰਾਨ ਵਾਪਰਦੇ ਹਨ। ਇਸ ਲਈ ਹੁਣ ਏਅਰਲਾਇੰਸ ਜਹਾਜ਼ 'ਤੇ ਉਤਰਨ ਤੋਂ ਪਹਿਲਾਂ ਲਾਈਟਾਂ ਬੰਦ ਰੱਖਦੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin