(Source: ECI/ABP News/ABP Majha)
ਸੋਨੇ ਦੇ ਇੱਕ ਕਿੱਲੋ ਵਜ਼ਨੀ ਹਾਰ ਨਾਲ ਦਿੱਸੀ ਔਰਤ, ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਦਾ ਐਕਸ਼ਨ
ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਪਰਿਵਾਰਕ ਸਮਾਰੋਹ ਦੌਰਾਨ ਇੱਕ ਔਰਤ ਆਪਣੇ ਗੋਡਿਆਂ ਤੱਕ ਲੰਮੇ ਭਾਰੀ ਹਾਰ ਨਾਲ ਦਿਸੀ ਸੀ।
ਨਵੀਂ ਦਿੱਲੀ: ਪਿੱਛੇ ਜਿਹੇ ਇੱਕ ਵਿਡੀਓ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਪਰਿਵਾਰਕ ਸਮਾਰੋਹ ਦੌਰਾਨ ਇੱਕ ਔਰਤ ਆਪਣੇ ਗੋਡਿਆਂ ਤੱਕ ਲੰਮੇ ਭਾਰੀ ਹਾਰ ਨਾਲ ਦਿਸੀ ਸੀ। ਫ਼ੇਸਬੁੱਕ ਅਤੇ ਵ੍ਹਟਸਐਪ ਸਮੇਤ ਸੋਸ਼ਲ ਮੀਡੀਆ ਦੇ ਕਈ ਮੰਚਾਂ ਉੱਤੇ ਇਹ ਵੀਡੀਓ ਸ਼ੇਅਰ ਕੀਤੀ ਗਈ ਸੀ। ਇਸ ਵੀਡੀਓ ਨੇ ਹਰੇਕ ਨੂੰ ਹੈਰਾਨ ਕਰ ਦਿੱਤਾ ਸੀ। ਸਭ ਦੇ ਮਨ ’ਚ ਇਹੋ ਸੁਆਲ ਸੀ ਕਿ ਕੀ ਇਹ ਹਾਰ ਅਸਲੀ ਸੋਨੇ ਦਾ ਹੈ। ਭਾਵੇਂ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਇਸ ਗੱਲ ਤੋਂ ਪਰਦਾ ਉੱਠ ਗਿਆ ਹੈ।
ਦਰਅਸਲ, ਕਲਿਆਣ ਦੇ ਕੋਗਾਓਂ ਦੇ ਰਹਿਣ ਵਾਲੇ ਬਾਲੂ ਕੋਲੀ ਇਸ ਵਿਡੀਓ ’ਚ ਆਪਣੀ ਪਤਨੀ ਨਾਲ ਵਿਆਹ ਦੀ ਵਰ੍ਹੇਗੰਢ ਮਨਾਉਂਦੇ ਦਿਸ ਰਹੇ ਹਨ। ਕੇਕ ਕੱਟਣ ਤੋਂ ਬਾਅਦ ਉਹ ਆਪਣੀ ਪਤਨੀ ਲਈ ਗੀਤ ਵੀ ਗਾਉਂਦੇ ਹਨ ਪਰ ਇਸ ਵਿਡੀਓ ਦੀ ਖ਼ਾਸੀਅਤ ਉਨ੍ਹਾਂ ਦੀ ਪਤਨੀ ਵੱਲੋਂ ਪਹਿਨਿਆ ਗਿਆ ਗੋਡਿਆਂ ਤੱਕ ਲੰਮਾ ਹਾਰ ਹੈ।
ਸੋਸ਼ਲ ਮੀਡੀਆ ’ਚ ਵਾਇਰਸ ਇਸ ਵਿਡੀਓ ਉੱਤੇ ਜਦੋਂ ਪੁਲਿਸ ਦੀ ਨਜ਼ਰ ਪਈ, ਤਾਂ ਉਸ ਨੇ ਪੁੱਛਗਿੱਛ ਲਈ ਕੋਲੀ ਨੂੰ ਥਾਣੇ ਸੱਦ ਲਿਆ। ਕੋਗਾਓਂ ਦੇ ਸੀਨੀਅਰ ਪੁਲਿਸ ਇੰਸਪੈਕਟਰ ਗਣਪਤ ਪਿੰਗਲੇ ਅਨੁਸਾਰ, ਅਸੀਂ ਵਿਡੀਓ ਵੇਖਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਬਾਲੂ ਕੋਲੀ ਨੂੰ ਪੁੱਛਗਿੱਛ ਲਈ ਪੁਲਿਸ ਥਾਣੇ ਸੱਦਿਆ ਸੀ। ਉਸ ਨੇ ਦੱਸਿਆ ਹੈ ਕਿ ਵੀਡੀਓ ’ਚ ਉਸ ਦੀ ਪਤਨੀ ਨੇ ਜੋ ਹਾਰ ਪਹਿਨਿਆ ਹੈ, ਉਹ ਅਸਲ ਸੋਨੇ ਦਾ ਨਹੀਂ ਹੈ। ਉਸ ਨੇ ਇਹ ਹਾਰ ਕਲਿਆਣ ’ਚ ਜਿਸ ਜਿਊਲਰਜ਼ ਤੋਂ ਬਣਵਾਇਆ ਸੀ, ਉਸ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਰ ਅਸਲ ਸੋਨੇ ਦਾ ਨਹੀਂ ਬਣਿਆ।
38,000 ਰੁਪਏ ’ਚ ਬਣਵਾਇਆ ਸੀ ਹਾਰ
ਬਾਲੂ ਕੋਲੀ ਨੇ ਦੱਸਿਆ ਕਿ ਵੀਡੀਓ ਵਿੱਚ ਮੇਰੀ ਪਤਨੀ ਨੇ ਜੋ ਹਾਰ ਪਹਿਨਿਆ ਹੈ, ਉਹ ਅਸਲ ਸੋਨੇ ਦਾ ਨਹੀਂ ਹੈ। ਮੈਂ ਆਪਣੀ ਪਤਨੀ ਨੂੰ ਇੱਕ ਵੱਡਾ ਹਾਰ ਦੇਣ ਬਾਰੇ ਸੋਚਿਆ ਸੀ। ਇਸੇ ਲਈ ਮੈਂ ਬਹੁਤ ਸਮਾਂ ਪਹਿਲਾਂ 38,000 ਰੁਪਏ ’ਚ ਇੱਕ ਕਿਲੋਗ੍ਰਾਮ ਵਜ਼ਨ ਦਾ ਇਹ ਨਕਲੀ ਹਾਰ ਬਣਵਾਇਆ ਸੀ। ਮੇਰੀ ਪਤਨੀ ਨੇ ਸਾਡੇ ਵਿਆਹ ਦੀ ਵਰ੍ਹੇਗੰਢ ਮੌਕੇ ਇਸ ਨੂੰ ਪਹਿਨਿਆ ਸੀ। ਸੋਸ਼ਲ ਮੀਡੀਆ ਉੱਤੇ ਵਿਡੀਓ ਵੇਖਣ ਤੋਂ ਬਾਅਦ ਪੁਲਿਸ ਨੇ ਮੈਨੂੰ ਪੁੱਛਗਿੱਛ ਲਈ ਸੱਦਿਆ ਸੀ। ਮੈਂ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ: Farmers Protest: ਹੁਣ ਸ਼ੁਰੂ ਹੋਵੇਗਾ ਕਿਸਾਨਾਂ ਦਾ ‘ਗੁਰੀਲਾ’ ਅੰਦੋਲਨ, ਬੀਜੇਪੀ ਲੀਡਰਾਂ ਲਈ ਮੁਸੀਬਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin