ਅਣਮੁੱਲੇ ਹੀਰੇ ਨੂੰ ਸਾਲਾਂ ਤੋਂ ਨਕਲੀ ਸਮਝ ਰਹੀ ਸੀ ਔਰਤ, ਆਖਰ ਕੀਮਤ ਸੁਣ ਕੇ ਉੱਡ ਗਏ ਹੋਸ਼!
Viral News: ਦੱਸ ਦੇਈਏ ਕਿ ਔਰਤ ਇਸ ਅੰਗੂਠੀ ਨੂੰ ਵੇਚਣ ਲਈ ਇੰਗਲੈਂਡ ਵਿੱਚ ਇੱਕ ਨਿਲਾਮੀ ਵਿੱਚ ਗਈ ਸੀ। ਉੱਥੇ ਉਸ ਦੀ ਅੰਗੂਠੀ ਦੀ ਕੀਮਤ 20 ਲੱਖ ਪੌਂਡ ਯਾਨੀ 20,45,28,800 ਰੁਪਏ ਰੱਖੀ ਗਈ ਸੀ।
Women Throw Away 20 Crore Diamond: ਅੱਜ-ਕੱਲ੍ਹ ਬਾਜ਼ਾਰ 'ਚ ਇੰਨੀਆਂ ਨਕਲੀ ਚੀਜ਼ਾਂ ਆਉਣ ਲੱਗ ਪਈਆਂ ਹਨ ਕਿ ਇਸ ਕਾਰਨ ਅਸਲੀ ਤੇ ਨਕਲੀ 'ਚ ਫਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਅਸੀਂ ਅਸਲੀ ਚੀਜ਼ ਨੂੰ ਨਕਲੀ ਤੇ ਨਕਲੀ ਚੀਜ਼ ਨੂੰ ਅਸਲੀ ਸਮਝਣ ਲੱਗ ਜਾਂਦੇ ਹਾਂ।
ਕੁਝ ਅਜਿਹੀ ਹੀ ਦਿਲਚਸਪ ਘਟਨਾ ਇੰਗਲੈਂਡ 'ਚ ਵਾਪਰੀ, ਜਿੱਥੇ ਇੱਕ ਔਰਤ ਕਈ ਸਾਲਾਂ ਤੋਂ ਕੀਮਤੀ ਹੀਰੇ ਦੀ ਅੰਗੂਠੀ ਨੂੰ ਨਕਲੀ ਸਮਝ ਕੇ ਉਸ ਦੀ ਕਦਰ ਨਹੀਂ ਕਰ ਰਹੀ ਸੀ ਪਰ ਬਾਅਦ 'ਚ ਉਸ ਨੂੰ ਪਤਾ ਲੱਗਾ ਕਿ ਇਹ ਅੰਗੂਠੀ 1-2 ਕਰੋੜ ਦੀ ਨਹੀਂ, ਸਗੋਂ ਪੂਰੇ 20 ਕਰੋੜ ਰੁਪਏ ਦੀ ਹੈ।
ਦੱਸ ਦਈਏ ਕਿ ਔਰਤ ਇਸ ਅੰਗੂਠੀ ਨੂੰ ਵੇਚਣ ਲਈ ਇੰਗਲੈਂਡ 'ਚ ਇਕ ਨਿਲਾਮੀ 'ਚ ਗਈ ਸੀ। ਉੱਥੇ ਉਸ ਦੀ ਅੰਗੂਠੀ ਦੀ ਕੀਮਤ 20 ਲੱਖ ਪੌਂਡ ਮਤਲਬ 20,45,28,800 ਰੁਪਏ ਰੱਖੀ ਗਈ। ਔਰਤ ਲਈ ਇਹ ਗੱਲ ਬੜੀ ਹੈਰਾਨ ਕਰਨ ਵਾਲੀ ਸੀ ਜਿਸ ਨੂੰ ਉਹ ਨਕਲੀ ਹੀਰਾ ਸਮਝ ਕੇ ਸਸਤੇ ਭਾਅ 'ਤੇ ਬਾਜ਼ਾਰ 'ਚ ਵੇਚਣ ਆਈ ਸੀ, ਉਸ ਦੀ ਕੀਮਤ 20 ਕਰੋੜ ਤੋਂ ਵੱਧ ਨਿਕਲੀ।
ਔਰਤ ਆਪਣੇ ਬੈਗ 'ਚ ਪੁਰਾਣੇ ਗਹਿਣੇ ਵੇਚਣ ਲਈ ਲੈ ਕੇ ਆਈ ਸੀ। ਉਸੇ ਬੈਗ 'ਚ ਉਸ ਦੀ 20 ਕਰੋੜ ਦੀ ਅੰਗੂਠੀ ਸੀ। ਉਹ ਹੁਣ ਤਕ ਇਸ ਕੀਮਤੀ ਹੀਰੇ ਨੂੰ ਨਕਲੀ ਸਮਝ ਕੇ ਵੇਚਣ ਲਈ ਆਈ ਸੀ।ਇਸ ਹੀਰੇ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਇਹ ਪੂਰੇ 34 ਕੈਰੇਟ ਦਾ ਹੈ। ਇਸ ਹੀਰੇ ਦੀ ਜਾਂਚ ਕਰਨ ਤੋਂ ਬਾਅਦ ਔਰਤ ਦੀ ਖੁਸ਼ੀ ਦੀ ਕੋਈ ਟਿਕਾਣਾ ਨਾ ਰਿਹਾ।
ਔਰਤ ਨੇ ਹੀਰੇ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਹੋਏ ਕਿਹਾ, "ਮੈਂ ਇਸ ਹੀਰੇ ਨੂੰ ਕਈ ਸਾਲਾਂ ਤੋਂ ਨਕਲੀ ਅਤੇ ਬੇਕਾਰ ਸਮਝ ਰਹੀ ਸੀ। ਇਸ ਨੂੰ ਮੈਂ ਸਿੰਥੈਟਿਕ ਸਮਝ ਰਹੀ ਸੀ ਪਰ ਇਹ ਪੂਰੇ 20 ਕਰੋੜ ਰੁਪਏ ਦੀ ਨਿਕਲੀ। ਦੱਸ ਦੇਈਏ ਕਿ ਹੁਣ ਇਸ ਹੀਰੇ ਦੀ ਨਿਲਾਮੀ 30 ਨਵੰਬਰ 2021 ਨੂੰ ਹੋਵੇਗੀ। ਬੀਬੀਸੀ ਦੀ ਰਿਪੋਰਟ ਮੁਤਾਬਕ ਹੀਰੇ ਦੇ ਮਾਲਕ ਨੂੰ ਇਹ ਯਾਦ ਨਹੀਂ ਹੈ ਕਿ ਉਸ ਨੂੰ ਇਹ ਹੀਰਾ ਕਦੋਂ ਤੇ ਕਿਵੇਂ ਮਿਲਿਆ।
ਇਹ ਵੀ ਪੜ੍ਹੋ: Punjab Congress: ਕਾਂਗਰਸ ਦਾ ਨਵਾਂ ਡਰਾਮਾ! ਚੰਨੀ ਤੇ ਸਿੱਧੂ ਇਕੱਟੇ ਕੇਦਾਰਨਾਥ ਰਵਾਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: