ਪੜਚੋਲ ਕਰੋ

Pig Kidney Transplant: ਸੂਅਰ ਦੀ ਕਿਡਨੀ ਹੁਣ ਮਨੁੱਖਾਂ ਲਈ ਉਪਯੋਗੀ, ਅਮਰੀਕਾ ਵਿੱਚ ਹੋਇਆ ਸਫਲ ਕਿਡਨੀ ਟ੍ਰਾਂਸਪਲਾਂਟ

ਸੂਅਰ ਦੇ ਸੈੱਲਾਂ 'ਚ ਮੌਜੂਦ ਸ਼ੂਗਰ ਮਨੁੱਖੀ ਸਰੀਰ ਵਲੋਂ ਸਵੀਕਾਰ ਨਹੀਂ ਕੀਤਾ ਜਾਂਦਾ। ਇਸੇ ਕਰਕੇ ਪਹਿਲਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਗਈਆਂ ਸੀ, ਇਸ ਲਈ ਇਸ ਵਾਰ ਡਾਕਟਰਾਂ ਨੇ ਵਿਸ਼ੇਸ਼ ਸੋਧੇ ਹੋਏ ਜੀਨਾਂ ਦੇ ਨਾਲ ਸੂਅਰਾਂ ਦੀ ਵਰਤੋਂ ਕੀਤੀ।

ਵਾਸ਼ਿੰਗਟਨ: ਦੁਨੀਆ ਵਿੱਚ ਪਹਿਲੀ ਵਾਰ ਅਮਰੀਕਾ ਵਿੱਚ ਸੂਅਰ ਦੀ ਕਿਡਨੀ ਨੂੰ ਮਨੁੱਖੀ ਸਰੀਰ ਵਿੱਚ ਟ੍ਰਾਂਸਪਲਾਂਟ ਕੀਤਾ ਗਿਆ। ਇਹ ਕਾਰਨਾਮਾ ਨਿਊਯਾਰਕ ਸਿਟੀ ਦੇ ਐਨਵਾਈਯੂ ਲੈਂਗੋਨ ਹੈਲਥ ਮੈਡੀਕਲ ਸੈਂਟਰ ਦੇ ਸਰਜਨਾਂ ਵਲੋਂ ਕੀਤਾ ਗਿਆ। ਵੱਡੀ ਗੱਲ ਇਹ ਹੈ ਕਿ ਸੂਅਰ ਦੀ ਕਿਡਨੀ ਵੀ ਮਨੁੱਖੀ ਸਰੀਰ ਵਿੱਚ ਸਫਲਤਾਪੂਰਵਕ ਕੰਮ ਕਰ ਰਹੀ ਹੈ। ਇਸ ਸਫਲ ਟ੍ਰਾਂਸਪਲਾਂਟ ਦੇ ਨਾਲ, ਆਉਣ ਵਾਲੇ ਦਿਨਾਂ ਵਿੱਚ ਮਨੁੱਖੀ ਅੰਗਾਂ ਦੀ ਕਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਅੰਗਾਂ ਦੀ ਕਮੀ ਨੂੰ ਦੂਰ ਕਰਨ ਲਈ, ਸੂਅਰਾਂ 'ਤੇ ਲੰਮੇ ਸਮੇਂ ਤੋਂ ਖੋਜ ਕੀਤੀ ਜਾ ਰਹੀ ਸੀ।

ਸੂਅਰ ਦੇ ਸੈੱਲਾਂ ਵਿੱਚ ਮੌਜੂਦ ਸ਼ੂਗਰ ਮਨੁੱਖੀ ਸਰੀਰ ਵਲੋਂ ਸਵੀਕਾਰ ਨਹੀਂ ਕੀਤੀ ਜਾਂਦੀ। ਇਸ ਕਰਕੇ, ਪਹਿਲਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ ਸੀ, ਇਸ ਲਈ ਇਸ ਵਾਰ ਡਾਕਟਰਾਂ ਨੇ ਵਿਸ਼ੇਸ਼ ਸੋਧੇ ਹੋਏ ਜੀਨਾਂ ਦੇ ਨਾਲ ਸੂਅਰਾਂ ਦੀ ਵਰਤੋਂ ਕੀਤੀ। ਇਸ ਵਿੱਚ ਸੂਅਰ ਦੇ ਸੈੱਲ ਵਿੱਚ ਮੌਜੂਦ ਸ਼ੂਗਰ ਨੂੰ ਖਤਮ ਕਰਨ ਅਤੇ ਇਮਿਊਨ ਸਿਸਟਮ ਦੇ ਹਮਲੇ ਤੋਂ ਬਚਣ ਲਈ ਕੁਝ ਜੈਨੇਟਿਕ ਬਦਲਾਅ ਕੀਤੇ ਗਏ ਸੀ।

ਸਰਜਨਾਂ ਨੇ ਖੁਲਾਸਾ ਕੀਤਾ ਕਿ ਜਿਸ ਮਰੀਜ਼ ਵਿੱਚ ਇਹ ਕਿਡਨੀ ਟ੍ਰਾਂਸਪਲਾਂਟ ਕੀਤਾ ਗਿਆ ਸੀ ਉਹ ਦਿਮਾਗੀ ਤੌਰ 'ਤੇ ਮਰਿਆ ਹੋਇਆ ਮਰੀਜ਼ ਸੀ। ਉਸ ਦੀ ਕਿਡਨੀ ਲਗਪਗ ਫੇਲ੍ਹ ਹੋ ਚੁੱਕੀ ਸੀ। ਮਰੀਜ਼ ਨੂੰ ਲਾਈਫ ਸਪੋਰਟ ਸਿਸਟਮ ਤੋਂ ਹਟਾਉਣ ਲਈ ਉਸਦੇ ਪਰਿਵਾਰ ਤੋਂ ਉਚਿਤ ਪ੍ਰਵਾਨਗੀ ਲਈ ਗਈ ਸੀ। ਟੀਮ ਨੇ ਸੂਅਰ ਕਿਡਨੀ ਨੂੰ ਦੋ ਤੋਂ ਤਿੰਨ ਦਿਨਾਂ ਦੀ ਨਿਗਰਾਨੀ ਵਿੱਚ ਮਰੀਜ਼ ਦੇ ਸਰੀਰ ਦੇ ਬਾਹਰ ਇੱਕ ਵੱਡੀ ਧਮਣੀ ਨਾਲ ਜੋੜਿਆ, ਜਿਸ ਨਾਲ ਇਸ ਨੂੰ ਖੂਨ ਅਤੇ ਆਕਸੀਜਨ ਮਿਲਦੀ ਰਹੇ।

ਹੈਰਾਨੀ ਦੀ ਗੱਲ ਹੈ ਕਿ ਕਿਡਨੀ ਨੇ ਬਗੈਰ ਰਿਜੇਕਸ਼ਨ ਕੀਤੇ ਕੂੜੇ ਨੂੰ ਫਿਲਟਰ ਕੀਤਾ ਅਤੇ ਪਿਸ਼ਾਬ ਦਾ ਪ੍ਰੋਡਕਸ਼ਨ ਕੀਤਾ। ਇਸ ਟ੍ਰਾਂਸਪਲਾਂਟ ਦੇ ਹੈੱਡ ਸਰਜਨ ਡਾ: ਰੌਬਰਟ ਮੌਂਟਗੋਮੇਰੀ ਨੇ ਕਿਹਾ ਕਿ ਟ੍ਰਾਂਸਪਲਾਂਟਡ ਕਿਡਨੀ ਦੇ ਕੰਮਕਾਜ ਨਾਲ ਜੁੜੇ ਸਾਰੇ ਟੈਸਟ ਦੇ ਨਤੀਜੇ ਬਹੁਤ ਸਧਾਰਨ ਦਿਖਾਈ ਦਿੰਦੇ ਹਨ। ਇਸ ਕਿਡਨੀ ਨੇ ਮਰੀਜ਼ ਦੇ ਸਰੀਰ ਵਿੱਚ ਓਨੀ ਹੀ ਮਾਤਰਾ ਵਿੱਚ ਪਿਸ਼ਾਬ ਬਣਾਇਆ ਜਿੰਨਾ ਅਸੀਂ ਮਨੁੱਖੀ ਕਿਡਨੀ ਤੋਂ ਆਸ ਕਰ ਸਕਦੇ ਹਾਂ। ਅਜਿਹੀ ਸਥਿਤੀ ਵਿੱਚ ਸਾਨੂੰ ਸਰੀਰ ਤੋਂ ਇਸ ਨੂੰ ਰੱਦ ਕਰਨ ਦੇ ਕੋਈ ਸੰਕੇਤ ਨਹੀਂ ਮਿਲੇ ਹਨ।

ਇਹ ਵੀ ਪੜ੍ਹੋ: Worlds Biggest Pumpkin: ਕਿਸਾਨ ਨੇ ਕੀਤਾ ਕਮਾਲ,ਖੇਤ ਵਿੱਚ ਉਗਾਇਆ 'ਵਿਸ਼ਵ ਦਾ ਸਭ ਤੋਂ ਵੱਡਾ ਕੱਦੂ', ਭਾਰ 10 ਕੁਇੰਟਲ

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/

https://apps.apple.com/in/app/811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?
IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
Punjab News: ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
Advertisement
ABP Premium

ਵੀਡੀਓਜ਼

Jagjit Singh Dhallewal | ਖਨੌਰੀ ਬਾਰਡਰ ਤੋਂ ਕਿਸਾਨਾਂ ਦਾ ਵੱਡਾ ਐਲਾਨJagjit Singh Dhallewal ਨਾਲ ਮੁਲਾਕਾਤ ਤੋਂ ਬਾਅਦ ਪੁਲਸ ਅਫ਼ਸਰਾਂ ਨੇ ਕੀ ਕਿਹਾ?ਅਗਲੇ 3 ਤਿੰਨ ਦਿਨ ਰੋਡਵੇਜ਼ ਦਾ ਸਫ਼ਰ ਨਹੀਂ ਕਰ ਸਕਣਗੇ ਪੰਜਾਬੀਅਮਰੀਕਾ 'ਚ ਪੰਜਾਬੀ ਦਾ ਗੋਲੀਆਂ ਮਾਰਕੇ ਕਤਲ, ਕਾਰਣ ਜਾਣ ਤੁਸੀਂ ਵੀ ਹੋ ਜਾਉਗੇ ਹੈਰਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
ਖਾਣਾ ਪਕਾਉਣ 'ਚ ਇਸ ਤੇਲ ਦੀ ਵਰਤੋਂ ਨਾ ਕਰੋ, ਨਹੀਂ ਤਾਂ ਹੋ ਸਕਦਾ ਕੈਂਸਰ
IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?
IND vs AUS: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਖਿਡਾਰੀ, ਜਾਣੋ ਕੀ ਮਾਰਿਆ ਮਾਰਕਾ ?
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
ਕੈਨੇਡਾ ਨੇ ਹੁਣ ਦਿੱਤਾ ਤਕੜਾ ਝਟਕਾ ! ਬੱਚਿਆਂ ਦੇ ਨਾਲ ਰਹਿਣ ਲਈ ਮਾਪਿਆਂ ਨੂੰ ਨਹੀਂ ਮਿਲੇਗੀ PR, PGP ਪ੍ਰੋਗਰਾਮ 'ਤੇ ਵੀ ਲਾਈ ਪਾਬੰਦੀ
Punjab News: ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
ਪੰਜਾਬ ਦੇ ਪੈਨਸ਼ਨ ਧਾਰਕਾਂ ਲਈ ਵੱਡੀ ਖਬਰ, ਜਾਣੋ ਕਿੰਨਾ ਲੋਕਾਂ ਦੀ ਵਧੇਗੀ ਮੁਸੀਬਤ ? ਸਰਕਾਰ ਨੇ ਲਿਆ ਇਹ ਫੈਸਲਾ
New Virus Spread: ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
ਕੋਵਿਡ ਤੋਂ ਵੱਧ ਘਾਤਕ ਬੀਮਾਰੀ ਦੇ ਡਰ ਨਾਲ ਕੰਬਿਆ ਦੇਸ਼, ਐਮਰਜੈਂਸੀ ਦੇ ਹਾਲਾਤ; ਜਾਣੋ ਕਿਵੇਂ ਬਣਾ ਰਿਹਾ ਸ਼ਿਕਾਰ ?
Punjab News: ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
ਪੰਜਾਬ ਵਾਸੀ ਰਹਿਣ ਸਾਵਧਾਨ! ਇਸ ਕੰਮ ਲਈ 10 ਹਜ਼ਾਰ ਤੋਂ 15 ਲੱਖ ਤੱਕ ਦਾ ਲੱਗੇਗਾ ਜੁਰਮਾਨਾ; ਦੋਸ਼ੀ ਨੂੰ ਫੜਨ 'ਤੇ ਇਨਾਮ ਮਿਲੇਗਾ
Punjab News: ਪੰਜਾਬ 'ਚ ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਮੁਕੰਮਲ ਪਾਬੰਦੀ, ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ...
ਪੰਜਾਬ 'ਚ ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਇਨ੍ਹਾਂ ਚੀਜ਼ਾਂ 'ਤੇ ਮੁਕੰਮਲ ਪਾਬੰਦੀ, ਸਰਕਾਰ ਵੱਲੋਂ ਸਖ਼ਤ ਹੁਕਮ ਜਾਰੀ...
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Punjab News: ਪੰਜਾਬ 'ਚ ਬਣਾਈ ਜਾਣ ਵਾਲੀ ਨਵੀਂ ਸਿਆਸੀ ਪਾਰਟੀ ਦੇ ਨਾਂਅ ਦਾ ਹੋਇਆ ਐਲਾਨ, MP ਸਰਬਜੀਤ ਸਿੰਘ ਖ਼ਾਲਸਾ ਨੇ ਕੀਤਾ ਖ਼ੁਲਾਸਾ
Embed widget