Worlds Shortest Flight: ਦੁਨੀਆ ਦੀ ਸਭ ਤੋਂ ਛੋਟੀ ਉਡਾਣ! ਜਹਾਜ਼ ਟੇਕਆਫ ਹੁੰਦੇ ਹੀ ਹੋ ਜਾਂਦਾ ਲੈਂਡ, ਟਿਕਟ ਲਈ ਸਰਕਾਰ ਨੂੰ ਦੇਣੀ ਪੈਂਦੀ ਸਬਸਿਡੀ
Worlds Shortest Flight: ਅੱਜ-ਕੱਲ੍ਹ ਦੁਨੀਆ ਭਰ ਦੇ ਲੋਕ ਆਪਣਾ ਸਮਾਂ ਬਚਾਉਣ ਲਈ ਫਲਾਈਟ ਰਾਹੀਂ ਸਫ਼ਰ ਕਰਨਾ ਪਸੰਦ ਕਰਦੇ ਹਨ। ਇਸ 'ਚ ਉਨ੍ਹਾਂ ਨੂੰ ਕੁਝ ਜ਼ਿਆਦਾ ਪੈਸੇ ਦੇਣੇ ਪੈਂਦੇ ਹਨ ਪਰ ਉਹ ਸਮੇਂ ਤੋਂ ਪਹਿਲਾਂ ਹੀ
Worlds Shortest Flight: ਅੱਜ-ਕੱਲ੍ਹ ਦੁਨੀਆ ਭਰ ਦੇ ਲੋਕ ਆਪਣਾ ਸਮਾਂ ਬਚਾਉਣ ਲਈ ਫਲਾਈਟ ਰਾਹੀਂ ਸਫ਼ਰ ਕਰਨਾ ਪਸੰਦ ਕਰਦੇ ਹਨ। ਇਸ 'ਚ ਉਨ੍ਹਾਂ ਨੂੰ ਕੁਝ ਜ਼ਿਆਦਾ ਪੈਸੇ ਦੇਣੇ ਪੈਂਦੇ ਹਨ ਪਰ ਉਹ ਸਮੇਂ ਤੋਂ ਪਹਿਲਾਂ ਹੀ ਆਪਣੀ ਮੰਜ਼ਿਲ 'ਤੇ ਪਹੁੰਚ ਜਾਂਗੇ ਹਨ। ਫਲਾਈਟ ਰਾਹੀਂ ਵਿਅਕਤੀ ਨਾ ਸਿਰਫ਼ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਸਗੋਂ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਵੀ ਆਸਾਨੀ ਨਾਲ ਸਫ਼ਰ ਕਰ ਸਕਦਾ ਹੈ।
ਦਰਅਸਲ ਕਿਸੇ ਵੀ ਦੇਸ਼ ਦੇ ਅੰਦਰ ਹੀ ਉਡਾਣ ਲਈ ਪਾਸਪੋਰਟ ਦੀ ਲੋੜ ਨਹੀਂ ਪੈਂਦੀ ਜਦੋਂਕਿ ਵਿਦੇਸ਼ੀ ਉਡਾਣਾਂ ਲਈ ਪਾਸਪੋਰਟ ਲਾਜ਼ਮੀ ਹੈ। ਤੁਸੀਂ ਲੰਬੀ ਦੂਰੀ ਲਈ ਫਲਾਈਟ ਰਾਹੀਂ ਸਫ਼ਰ ਕਰਨ ਬਾਰੇ ਤਾਂ ਅਕਸਰ ਹੀ ਸੁਣਿਆ ਹੋਵੇਗਾ। ਅੱਜ ਅਸੀਂ ਤੁਹਾਨੂੰ ਦੁਨੀਆ ਦੀ ਸਭ ਤੋਂ ਛੋਟੀ ਫਲਾਈਟ ਦੇ ਸਫਰ ਬਾਰੇ ਦੱਸਾਂਗੇ ਜੋ ਉਡਾਣ ਭਰਦੇ ਹੀ ਲੈਂਡ ਹੋ ਜਾਂਦੀ ਹੈ।
ਫਲਾਈਟ 80 ਸਕਿੰਟਾਂ ਵਿੱਚ ਲੈਂਡ ਕਰਦੀ
ਦੁਨੀਆ ਦੀ ਸਭ ਤੋਂ ਘੱਟ ਦੂਰੀ ਦੀ ਉਡਾਣ ਬਾਰੇ ਪੁੱਛੇ ਜਾਣ 'ਤੇ ਆਮ ਪਾਠਕ ਦੇ ਦਿਮਾਗ 'ਚ ਕਈ ਗੱਲਾਂ ਆਉਣ ਲੱਗਦੀਆਂ ਹਨ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਸਭ ਤੋਂ ਘੱਟ ਦੂਰੀ ਦੀ ਫਲਾਈਟ ਸਿਰਫ 2.7 ਕਿਲੋਮੀਟਰ ਤੱਕ ਹੀ ਉੱਡਦੀ ਹੈ। ਇਹ ਸਕਾਟਲੈਂਡ ਦੇ ਦੋ ਟਾਪੂਆਂ ਵਿਚਕਾਰ ਸੰਪਰਕ ਸਥਾਪਤ ਕਰਨ ਲਈ ਉਡਾਣ ਭਰੀ ਜਾਂਦੀ ਹੈ। ਇਨ੍ਹਾਂ ਦੋ ਟਾਪੂਆਂ ਦੇ ਨਾਂ ਵੈਸਟਰੇ ਤੇ ਪਾਪਾ ਵੈਸਟਰੇ ਹਨ। ਇਸ ਦੂਰੀ ਨੂੰ ਪੂਰਾ ਕਰਨ ਲਈ ਜਹਾਜ਼ ਨੂੰ 80 ਸਕਿੰਟ ਦਾ ਸਮਾਂ ਲੱਗਦਾ ਹੈ। ਜੇਕਰ ਤੁਸੀਂ ਮਿੰਟਾਂ 'ਚ ਇਸ ਦਾ ਹਿਸਾਬ ਲਗਾਓ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਹ ਫਲਾਈਟ 2 ਮਿੰਟ ਤੋਂ ਵੀ ਘੱਟ ਸਮੇਂ 'ਚ ਲੈਂਡ ਹੋ ਜਾਂਦੀ ਹੈ।
ਇਸ ਕਾਰਨ ਲੋਕ ਯਾਤਰਾ ਕਰਦੇ
ਇਸ ਛੋਟੀ ਦੂਰੀ ਲਈ ਹਵਾਈ ਸੇਵਾ ਸ਼ੁਰੂ ਕਰਨ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਨ੍ਹਾਂ ਦੋਵਾਂ ਟਾਪੂਆਂ ਵਿਚਕਾਰ ਕੋਈ ਪੁਲ ਨਹੀਂ। ਇਸ ਲਈ ਲੋਕ ਹਵਾਈ ਜਹਾਜ਼ ਰਾਹੀਂ ਸਫ਼ਰ ਕਰਦੇ ਹਨ। ਉੱਥੋਂ ਦੀ ਸਰਕਾਰ ਇਸ ਯਾਤਰਾ ਲਈ ਹਵਾਈ ਟਿਕਟਾਂ 'ਤੇ ਸਬਸਿਡੀ ਦਿੰਦੀ ਹੈ ਤਾਂ ਜੋ ਕਿਰਾਏ ਦਾ ਬੋਝ ਯਾਤਰੀਆਂ 'ਤੇ ਨਾ ਪਵੇ।
ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਟਾਪੂਆਂ ਦੇ ਵਿਚਕਾਰ ਕੋਈ ਵੀ ਵੱਡਾ ਹਵਾਈ ਜਹਾਜ਼ ਨਹੀਂ ਉਡਾਇਆ ਜਾਂਦਾ। ਸਰਕਾਰ ਨੇ ਸਿਰਫ ਛੋਟੇ ਜਹਾਜ਼ਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਹੈ। ਇਸ ਵਿੱਚ 8 ਲੋਕਾਂ ਦੇ ਬੈਠਣ ਦੀ ਜਗ੍ਹਾ ਹੈ। ਉੱਥੇ ਕੰਮ ਕਰਨ ਵਾਲੀ ਕੰਪਨੀ ਦਾ ਨਾਂ ਲੋਗਨ ਏਅਰ ਹੈ ਤੇ ਇਹ 50 ਸਾਲਾਂ ਤੋਂ ਆਪਣੀ ਸੇਵਾ ਦੇ ਰਹੀ ਹੈ।