ਪੜਚੋਲ ਕਰੋ
(Source: ECI/ABP News)
Viral News: ਕਿਸੇ ਨੂੰ ਗੰਜਾ ਕਹਿਣ 'ਤੇ ਜਾਣਾ ਪਏਗਾ ਜੇਲ੍ਹ! ਕਰਮਚਾਰੀ ਦੀ ਸ਼ਿਕਾਇਤ 'ਤੇ ਅਦਾਲਤ ਨੇ ਬੌਸ ਨੂੰ ਝਿੜਕਿਆ
Viral News: ਵਿਅਕਤੀ ਨੇ 2021 'ਚ ਆਪਣੇ ਬੌਸ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਅਤੇ ਅਦਾਲਤ ਤੱਕ ਚਲਾ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਗੰਜਾ ਕਹਿ ਕੇ ਬੁਲਾਉ ਨਾ ਸਿਰਫ ਅਪਮਾਨ ਹੈ, ਸਗੋਂ ਇਹ ਯੌਨ ਸ਼ੋਸ਼ਣ ਦੀ ਸ਼੍ਰੇਣੀ 'ਚ ਵੀ ਆਉਂਦਾ ਹੈ।

Bald man
1/5

ਕਈ ਲੋਕ ਆਮ ਗੱਲਬਾਤ ਅਤੇ ਮਜ਼ਾਕ ਮਸਤੀ ਵਿੱਚ ਘੱਟ ਵਾਲਾਂ ਵਾਲੇ ਲੋਕਾਂ ਨੂੰ ਗੰਜਾ ਕਹਿ ਕੇ ਬੁਲਾਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕਿਸੇ ਵਿਅਕਤੀ ਨੂੰ ਗੰਜਾ ਕਹਿਣਾ ਮਹਿੰਗਾ ਸਾਬਤ ਹੋਇਆ ਜਦੋਂ ਉਸ ਨੂੰ ਅਦਾਲਤ ਨੇ ਫਟਕਾਰ ਲਗਾਈ।
2/5

ਮਾਮਲਾ ਬ੍ਰਿਟੇਨ ਦਾ ਹੈ, ਜਿੱਥੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਇਕ ਵਿਅਕਤੀ ਨੇ ਆਪਣੇ ਬੌਸ ਖਿਲਾਫ ਸ਼ਿਕਾਇਤ ਦਰਜ ਕਰਵਾਈ, ਜਿਸ ਨੇ ਉਸ ਨੂੰ ਗੰਜਾ ਕਹਿ ਕੇ ਬੇਇੱਜ਼ਤ ਕੀਤਾ ਅਤੇ ਨੌਕਰੀ ਤੋਂ ਕੱਢ ਦਿੱਤਾ। ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਨੂੰ ਜਾਣ ਕੇ ਹਰ ਕੋਈ ਹੈਰਾਨ ਹੈ।
3/5

ਕੰਪਨੀ ਵਿੱਚ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਨ ਵਾਲੇ ਕਰਮਚਾਰੀ ਨੇ ਦਾਅਵਾ ਕੀਤਾ ਕਿ ਉਹ ਸ਼ੋਸ਼ਣ ਦਾ ਸ਼ਿਕਾਰ ਹੋਇਆ। ਕਿਉਂਕਿ ਬਹਿਸ ਦੌਰਾਨ ਸੁਪਰਵਾਈਜ਼ਰ ਜੈਮੀ ਕਿੰਗ ਵੱਲੋਂ ਉਸ ਨੂੰ 'ਗੰਜਾ ਆਦਮੀ' ਕਹਿ ਕੇ ਬੁਲਾਇਆ ਗਿਆ। ਵਿਅਕਤੀ ਨੇ 2021 'ਚ ਆਪਣੇ ਬੌਸ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਅਤੇ ਅਦਾਲਤ 'ਚ ਚਲਾ ਗਿਆ, ਜਿਸ ਤੋਂ ਬਾਅਦ ਅਦਾਲਤ ਨੇ ਕਿਹਾ ਕਿ ਉਸ ਨੂੰ ਗੰਜਾ ਕਹਿਣਾ ਨਾ ਸਿਰਫ ਅਪਮਾਨ ਹੈ, ਸਗੋਂ ਇਹ ਯੌਨ ਸ਼ੋਸ਼ਣ ਦੀ ਸ਼੍ਰੇਣੀ 'ਚ ਵੀ ਆਉਂਦਾ ਹੈ।
4/5

ਅਦਾਲਤ ਨੇ ਕਿਹਾ ਕਿ ਮਰਦਾਂ ਦੇ ਵਾਲਾਂ ਦੀ ਕਮੀ 'ਤੇ ਕਿਸੇ ਵੀ ਤਰ੍ਹਾਂ ਦਾ ਤੰਜ ਕੱਸਣਾ ਉਸ ਤਰ੍ਹਾਂ ਹੀ ਹੈ ਜਿਵੇਂ ਔਰਤਾਂ ਦੀ ਛਾਤੀ ਬਾਰੇ ਕੁਝ ਕਹਿਣਾ। ਆਦਮੀ ਗੰਜਾ ਸੀ ਇਸ ਲਈ ਉਸਨੂੰ ਗੰਜਾ ਕਿਹਾ ਜਾਂਦਾ ਸੀ, ਇਸ ਲਈ ਇਹ ਜਿਨਸੀ ਸ਼ੋਸ਼ਣ ਦਾ ਮਾਮਲਾ ਹੈ।
5/5

ਬਚਾਅ ਪੱਖ ਲਈ ਵਕੀਲ ਨੇ ਕਿਹਾ ਕਿ ਔਰਤਾਂ ਵੀ ਗੰਜੀਆਂ ਹੁੰਦੀਆਂ ਹਨ, ਕੁਝ ਬੀਮਾਰੀ ਕਾਰਨ ਹੁੰਦੀਆਂ ਹਨ ਅਤੇ ਕੁਝ ਜਾਣਬੁੱਝ ਕੇ ਹੁੰਦੀਆਂ ਹਨ। ਅਜਿਹੇ 'ਚ ਇਸ ਨੂੰ ਲਿੰਗ ਨਾਲ ਜੋੜਨਾ ਉਚਿਤ ਨਹੀਂ ਹੈ ਪਰ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਦੇ ਇਸ ਦਾਅਵੇ ਨੂੰ ਰੱਦ ਕਰ ਦਿੱਤਾ।
Published at : 15 Oct 2024 10:00 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਪੰਜਾਬ
ਦੇਸ਼
ਧਰਮ
Advertisement
ਟ੍ਰੈਂਡਿੰਗ ਟੌਪਿਕ
