ਪੜਚੋਲ ਕਰੋ
ਮੌਤ ਤੋਂ ਬਾਅਦ ਡ੍ਰਾਈਵਿੰਗ ਲਾਇਸੈਂਸ ਰੀਨਿਊ ਕਰਵਾਉਣ ਪਹੁੰਚੀ ਮਹਿਲਾ, ਆਪਣਾ Death Certificate ਦੇਖ ਕਰਨ ਲੱਗ ਪਈ ਅਜਿਹੀਆਂ ਹਰਕਤਾਂ
ਇਸ ਤੋਂ ਬਾਅਦ, ਪੌਲੀਨੋ ਅਤੇ ਉਸ ਦੇ ਤਿੰਨ ਬੱਚਿਆਂ ਦਾ ਜੀਵਨ ਬੀਮਾ ਰੱਦ ਕਰ ਦਿੱਤਾ ਗਿਆ, ਤਾਂ ਉਨ੍ਹਾਂ 'ਤੇ ਮੈਡੀਕਲ ਬਿੱਲਾਂ ਦਾ ਬੋਝ ਪੈ ਗਿਆ, ਜਿਸ ਕਰਕੇ ਉਹ ਆਪਣੇ ਦਮੇ ਲਈ ਜ਼ਰੂਰੀ ਇਨਹੇਲਰ ਵੀ ਨਹੀਂ ਖਰੀਦ ਸਕੀ।

death
1/6

ਮੌਤ ਇੱਕ ਦਿਨ ਆਉਣੀ ਹੀ ਹੈ, ਅਸੀਂ ਵੀ ਇਸ ਨੂੰ ਸਵੀਕਾਰ ਕੀਤਾ ਹੋਇਆ ਹੈ। ਪਰ ਕੋਈ ਨਹੀਂ ਜਾਣਦਾ ਕਿ ਇਹ ਕਦੋਂ ਆਵੇਗੀ ਅਤੇ ਕਿਵੇਂ ਆਵੇਗੀ। ਅਜਿਹੀ ਸਥਿਤੀ ਵਿੱਚ, ਜੇਕਰ ਤੁਹਾਡੀ ਮੌਤ ਕਾਗਜ਼ਾਂ 'ਚ ਹੋ ਜਾਵੇ ਅਤੇ ਤੁਹਾਨੂੰ ਇਸ ਬਾਰੇ ਪਤਾ ਵੀ ਨਾ ਹੋਵੇ ਤਾਂ ਤੁਹਾਡਾ ਕੀ ਰਿਐਕਸ਼ਨ ਹੋਵੇਗਾ? ਅਜਿਹਾ ਹੀ ਕੁਝ ਮੈਰੀਲੈਂਡ 'ਚ ਰਹਿਣ ਵਾਲੀ ਇੱਕ ਔਰਤ ਨਾਲ ਹੋਇਆ, ਜਿਸ ਨੂੰ ਸਰਕਾਰੀ ਦਸਤਾਵੇਜ਼ਾਂ ਵਿੱਚ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਅਤੇ ਉਸ ਨੂੰ ਇਸ ਬਾਰੇ ਉਦੋਂ ਪਤਾ ਲੱਗਿਆ ਜਦੋਂ ਉਹ ਆਪਣਾ ਡਰਾਈਵਿੰਗ ਲਾਇਸੈਂਸ ਰੀਨਿਊ ਕਰਵਾਉਣ ਲਈ ਸਰਕਾਰੀ ਦਫ਼ਤਰ ਪਹੁੰਚੀ।
2/6

ਔਰਤ ਨੇ ਕਿਹਾ ਕਿ ਉਹ "ਡਰ ਗਈ ਅਤੇ ਹੈਰਾਨ" ਹੋ ਗਈ ਜਦੋਂ ਉਸਨੂੰ ਮੈਰੀਲੈਂਡ ਮੋਟਰ ਵਹੀਕਲ ਐਡਮਿਨਿਸਟ੍ਰੇਸ਼ਨ ਦੇ ਸਿਸਟਮ 'ਤੇ ਇੱਕ ਸੁਨੇਹਾ ਮਿਲਿਆ ਜਿਸ ਵਿੱਚ ਉਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਉਸ ਦੀ ਅਧਿਕਾਰਤ ਤੌਰ 'ਤੇ ਮੌਤ ਹੋ ਗਈ ਹੈ।
3/6

ਔਰਤ ਨੇ ਸਕਾਈ ਨਿਊਜ਼ ਦੇ ਅਮਰੀਕੀ ਸਹਿਯੋਗੀ ਨੈੱਟਵਰਕ NBC4 ਵਾਸ਼ਿੰਗਟਨ ਨੂੰ ਦੱਸਿਆ, ਅਜਿਹਾ ਲੱਗਦਾ ਹੈ ਕਿ ਮੈਂ ਮਰ ਗਈ ਹਾਂ,"ਮੈਂ ਥੋੜ੍ਹੀ ਡਰੀ ਹੋਈ ਸੀ, ਮੈਂ ਝੂਠ ਨਹੀਂ ਬੋਲਾਂਗੀ ਅਤੇ ਹੈਰਾਨ ਵੀ ਹਾਂ, ਕਿਉਂਕਿ ਮੈਂ ਜ਼ਿੰਦਾ ਹਾਂ, ਮੈਂ ਇੱਥੇ ਹਾਂ।"
4/6

ਦਰਅਸਲ, ਪੌਲਿਨੋ ਨਾਮ ਦੀ ਇਸ ਔਰਤ ਨੂੰ ਦੱਸਿਆ ਗਿਆ ਸੀ ਕਿ ਉਸ ਦਾ ਲਾਇਸੈਂਸ ਰੀਨਿਊ ਨਹੀਂ ਕੀਤਾ ਜਾ ਸਕਦਾ। ਫਿਰ ਉਸ ਨੂੰ ਯੂਐਸ ਇੰਟਰਨਲ ਰੈਵੇਨਿਊ ਸਰਵਿਸ ਤੋਂ ਇੱਕ ਪੱਤਰ ਮਿਲਦਾ ਹੈ, ਜਿਸ ਵਿੱਚ ਉਸਨੂੰ "ਮ੍ਰਿਤਕ ਟੈਕਸਦਾਤਾ" ਦੱਸਿਆ ਗਿਆ ਹੈ।
5/6

ਇਸ ਤੋਂ ਬਾਅਦ, ਪੌਲੀਨੋ ਅਤੇ ਉਸਦੇ ਤਿੰਨ ਬੱਚਿਆਂ ਦਾ ਜੀਵਨ ਬੀਮਾ ਰੱਦ ਕਰ ਦਿੱਤਾ ਗਿਆ, ਜਿਸ ਨਾਲ ਉਸ 'ਤੇ ਡਾਕਟਰੀ ਬਿੱਲਾਂ ਦਾ ਬੋਝ ਪੈ ਗਿਆ ਜਿਸ ਕਾਰਨ ਉਹ ਆਪਣੇ ਦਮੇ ਲਈ ਇਨਹੇਲਰ ਵੀ ਨਹੀਂ ਖਰੀਦ ਸਕੀ।
6/6

ਪੌਲੀਨੋ ਨੇ ਕਿਹਾ, "ਇਸ ਨਾਲ ਮੇਰੀ ਜ਼ਿੰਦਗੀ ਅਸਲ ਵਿੱਚ ਖਰਾਬ ਹੋ ਗਈ ਹੈ ਅਤੇ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ।
Published at : 20 Jan 2025 12:44 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
