Astrology: ਇਸ ਰਾਸ਼ੀ ਦੇ ਲੋਕ ਹੁੰਦੇ ਖੁਸ਼ਮਿਜਾਜ਼ ਤੇ ਚੰਚਲ, ਕਿਸੇ ਨੂੰ ਵੀ ਦੇ ਦਿੰਦੇ ਆਪਣਾ 'ਦਿਲ'
Astrology: ਜੋਤਿਸ਼ ਵਿੱਚ ਪਿਆਰ ਬਾਰੇ ਦੱਸਿਆ ਗਿਆ ਹੈ। ਕੁੰਡਲੀ ਦੇ ਪੰਜਵੇਂ ਘਰ ਨੂੰ ਜੋਤਿਸ਼ ਸ਼ਾਸਤਰ ਵਿੱਚ ਪਿਆਰ ਦਾ ਘਰ ਮੰਨਿਆ ਜਾਂਦਾ ਹੈ। ਜਦੋਂ ਇਸ ਘਰ ਵਿੱਚ ਕੋਈ ਸ਼ੁਭ ਤੇ ਸੌਮਿਆ ਗ੍ਰਹਿ ਦਾ ਪ੍ਰਭਾਵ ਹੁੰਦਾ ਹੈ
Astrology: ਜੋਤਿਸ਼ ਵਿੱਚ ਪਿਆਰ ਬਾਰੇ ਦੱਸਿਆ ਗਿਆ ਹੈ। ਕੁੰਡਲੀ ਦੇ ਪੰਜਵੇਂ ਘਰ ਨੂੰ ਜੋਤਿਸ਼ ਸ਼ਾਸਤਰ ਵਿੱਚ ਪਿਆਰ ਦਾ ਘਰ ਮੰਨਿਆ ਜਾਂਦਾ ਹੈ। ਜਦੋਂ ਇਸ ਘਰ ਵਿੱਚ ਕੋਈ ਸ਼ੁਭ ਤੇ ਸੌਮਿਆ ਗ੍ਰਹਿ ਦਾ ਪ੍ਰਭਾਵ ਹੁੰਦਾ ਹੈ, ਤਾਂ ਵਿਅਕਤੀ ਪਿਆਰ ਦੇ ਮਾਮਲੇ ਵਿੱਚ ਖੁਸ਼ਕਿਸਮਤ ਮੰਨਿਆ ਜਾਂਦਾ ਹੈ। ਰਾਸ਼ੀ ਦੇ ਗੁਣਾਂ ਦੇ ਆਧਾਰ 'ਤੇ ਇਹ ਵੀ ਕਿਹਾ ਜਾਂਦਾ ਹੈ ਕਿ ਅਜਿਹੇ ਲੋਕਾਂ ਨੂੰ ਪਿਆਰ 'ਚ ਸਫਲਤਾ ਮਿਲਦੀ ਹੈ। ਇਹ ਰਾਸ਼ੀਆਂ ਨੂੰ ਪਿਆਰ ਦੇ ਮਾਮਲੇ 'ਚ ਖੁਸ਼ਕਿਸਮਤ ਮੰਨਿਆ ਜਾਂਦਾ ਹੈ।
ਮਿਥੁਨ (Gemini)- ਇਸ ਰਾਸ਼ੀ ਦੇ ਲੋਕ ਬਹੁਤ ਆਸਾਨੀ ਨਾਲ ਇੰਪ੍ਰੈੱਸ ਹੋ ਜਾਂਦੇ ਹਨ ਤੇ ਇਸ ਨੂੰ ਪਿਆਰ ਸਮਝਣ ਦੀ ਭੁੱਲ ਕਰ ਬੈਠਦੇ ਹਨ ਤੇ ਇਸ ਲਈ ਉਹ ਕਿਸੇ ਨਾਲ ਜ਼ਿਆਦਾ ਦੇਰ ਤੱਕ ਜੁੜੇ ਨਹੀਂ ਰਹਿੰਦੇ ਪਰ ਜੇਕਰ ਉਹ ਕਿਸੇ ਲਈ ਸੀਰੀਅਸ ਹੋ ਜਾਣ ਤਾਂ ਉਹ ਕਿਸੇ ਹੋਰ ਵਿਅਕਤੀ ਵੱਲ ਤੱਕਦੇ ਵੀ ਨਹੀਂ। ਉਹ ਪਿਆਰ ਦੇ ਪ੍ਰਤੀ ਬਹੁਤ ਵਫ਼ਾਦਾਰ ਹਨ ਤੇ ਆਪਣੇ ਪਾਰਟਨਰ ਨੂੰ ਬਹੁਤ ਪਿਆਰ ਕਰਦੇ ਹਨ।
ਸਿੰਘ (Leo)- ਜੋਤਿਸ਼ ਸ਼ਾਸਤਰ ਦੇ ਮੁਤਾਬਕ, ਸਿੰਘ ਰਾਸ਼ੀ ਦੇ ਲੋਕ ਖੁਸ਼ ਅਤੇ ਚੰਚਲ ਹੁੰਦੇ ਹਨ। ਇਹ ਲੋਕ ਕਿਸੇ ਨਾਲ ਵੀ ਬਹੁਤ ਜਲਦੀ ਦੋਸਤੀ ਕਰ ਲੈਂਦੇ ਹਨ ਤੇ ਜਲਦੀ ਹੀ ਕਿਸੇ ਨਾਲ ਪਿਆਰ 'ਚ ਪੈ ਜਾਂਦੇ ਹਨ। ਪਰ ਕਿਸੇ ਨਾਲ ਜ਼ਿਆਦਾ ਦੇਰ ਤੱਕ ਨਹੀਂ ਰਹਿੰਦੇ ਤੇ ਇਸ ਕਾਰਨ ਇੱਕ ਤੋਂ ਵੱਧ ਰਿਸ਼ਤੇ ਬਣਾ ਲੈਂਦੇ ਹਨ ਹਾਲਾਂਕਿ ਵਿਆਹ ਤੋਂ ਬਾਅਦ ਆਪਣੇ ਪਾਰਟਨਰ ਨਾਲ ਇਮਾਨਦਾਰੀ ਨਾਲ ਰਹਿੰਦੇ ਹਨ।
ਤੁਲਾ (Libra)- ਇਸ ਰਾਸ਼ੀ ਦੇ ਲੋਕ ਰਿਸ਼ਤੇ ਬਣਾਏ ਰੱਖਣ 'ਚ ਕਾਫੀ ਚੰਗੇ ਹੁੰਦੇ ਹਨ ਪਰ ਕੁਝ ਸਮੇਂ ਬਾਅਦ ਉਹ ਉਨ੍ਹਾਂ ਨੂੰ ਵੀ ਨਜ਼ਰਅੰਦਾਜ਼ ਕਰ ਦਿੰਦੇ ਹਨ। ਜਿਸ ਕਾਰਨ ਰਿਸ਼ਤਾ ਕਮਜ਼ੋਰ ਹੋ ਜਾਂਦਾ ਹੈ ਤੇ ਆਸਾਨੀ ਨਾਲ ਕਿਸੇ ਹੋਰ ਵੱਲ ਮੁੜ ਕੇ ਤੇ ਉਸ ਨਾਲ ਰਿਸ਼ਤਾ ਬਣਾ ਲੈਂਦੇ ਹਨ।
ਮੀਨ (Pisces)- ਮੀਨ ਰਾਸ਼ੀ ਦੇ ਲੋਕ ਜ਼ਿਆਦਾ ਦੇਰ ਤੱਕ ਕਿਸੇ ਇਕ ਵਿਅਕਤੀ ਨਾਲ ਬੰਨ੍ਹੇ ਰਹਿਣਾ ਪਸੰਦ ਨਹੀਂ ਕਰਦੇ ਤੇ ਇਸ ਮਾਮਲੇ ਵਿੱਚ, ਬਹੁਤ ਸਾਰੇ ਲੋਕਾਂ ਨਾਲ ਪਿਆਰ ਕਰ ਬੈਠਦੇ ਹਨ। ਇੰਨਾ ਹੀ ਨਹੀਂ, ਜਿੰਨੀ ਜਲਦੀ ਇਹ ਕਿਸੇ ਨਾਲ ਰਿਸ਼ਤਾ ਬਣਾਉਂਦੇ ਹੋ, ਉਨੀ ਹੀ ਜਲਦੀ ਬ੍ਰੇਕਅੱਪ ਹੋ ਜਾਂਦਾ ਹੈ। ਉਹ ਆਪਣੇ ਸਾਥੀ ਨਾਲ ਉਦੋਂ ਹੀ ਬਣਦੇ ਹਨ ਜਦੋਂ ਉਨ੍ਹਾਂ ਦਾ ਸਾਥੀ ਉਨ੍ਹਾਂ ਨੂੰ ਪੂਰੀ ਆਜ਼ਾਦੀ ਦਿੰਦਾ ਹੈ।
Disclaimer: ਇੱਥੇ ਦੱਸੀ ਗਈ ਜਾਣਕਾਰੀ ਸਿਰਫ ਧਾਰਨਾਵਾਂ ਤੇ ਜਾਣਕਾਰੀ 'ਤੇ ਅਧਾਰਤ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ABPLive.com ਕਿਸੇ ਵੀ ਤਰ੍ਹਾਂ ਦੀ ਮਾਨਤਾ, ਜਾਣਕਾਰੀ ਦਾ ਸਮਰਥਨ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਧਾਰਨਾ ਨੂੰ ਲਾਗੂ ਕਰਨ ਤੋਂ ਪਹਿਲਾਂ, ਸਬੰਧਤ ਮਾਹਰ ਨਾਲ ਸਲਾਹ ਕਰੋ।