ਪੜਚੋਲ ਕਰੋ

Naga Sadhu: ਨਾਗਾ ਸਾਧੂ ਬਾਰੇ ਤੁਹਾਨੂੰ ਨਹੀਂ ਪਤਾ ਹੋਣੀਆਂ ਇਹ 5 ਗੱਲਾਂ, ਤੁਸੀਂ ਵੀ ਜਾਣੋ ਇਹ ਰਹਸਮਈ ਤੱਥ

Naga Sadhu Facts: ਨਾਗਾ ਸਾਧੂ ਹਮੇਸ਼ਾ ਨਗਨ ਅਵਸਥਾ ਵਿੱਚ ਹੀ ਨਜ਼ਰ ਆਉਂਦੇ ਹਨ। ਭਾਵੇਂ ਠੰਢ ਹੋਵੇ ਜਾਂ ਗਰਮੀ ਉਨ੍ਹਾਂ ਦੇ ਸਰੀਰ ਤੇ ਕੱਪੜੇ ਨਹੀਂ ਨਜ਼ਰ ਆਉਂਦੇ। ਆਖਰ ਉਨ੍ਹਾਂ ਦਾ ਏਦਾਂ ਨਗਨ ਅਵਸਥਾ ਵਿੱਚ ਰਹਿਣ ਦਾ ਕੀ ਕਾਰਨ ਹੈ?

Naga Sadhu Secret and Life Facts: ਸਨਾਤਨ ਧਰਮ ਵਿੱਚ ਸਾਧੂਆਂ ਤੇ ਸੰਤਾਂ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਦਾ ਸਾਧਨ ਮੰਨਿਆ ਗਿਆ ਹੈ। ਸੰਤਾਂ-ਮਹਾਂਪੁਰਖਾਂ ਦੇ ਪਹਿਰਾਵੇ ਵੱਖੋ-ਵੱਖਰੇ ਹੁੰਦੇ ਹਨ ਤੇ ਉਹ ਪਦਾਰਥਵਾਦੀ ਸੁੱਖਾਂ ਨੂੰ ਤਿਆਗ ਕੇ ਸੱਚ ਤੇ ਧਰਮ ਦੇ ਮਾਰਗ 'ਤੇ ਚੱਲਦੇ ਹਨ। ਆਮ ਤੌਰ 'ਤੇ ਸੰਤਾਂ ਤੇ ਸਾਧੂਆਂ ਨੂੰ ਲਾਲ, ਪੀਲੇ ਜਾਂ ਭਗਵੇਂ ਰੰਗਾਂ ਦੇ ਕੱਪੜਿਆਂ ਵਿਚ ਦੇਖਿਆ ਜਾਂਦਾ ਹੈ।

ਪਰ ਨਾਗਾ ਸਾਧੂ ਹਮੇਸ਼ਾ ਨਗਨ ਕੱਪੜਿਆਂ ਵਿੱਚ ਹੀ ਨਜ਼ਰ ਆਉਂਦੇ ਹਨ, ਉਹ ਹੱਡ ਚੀਰਵੀਂ ਠੰਢ ਵਿੱਚ ਵੀ ਕੱਪੜੇ ਨਹੀਂ ਪਾਉਂਦੇ ਹਨ। ਨਾਗਾ ਦਾ ਅਰਥ ਹੁੰਦਾ ਹੈ 'ਨਗਨ'। ਨਾਗਾ ਸਾਧੂ ਜ਼ਿੰਦਗੀ ਭਰ ਬਿਨਾਂ ਕੱਪੜਿਆਂ ਤੋਂ ਰਹਿੰਦੇ ਹਨ ਅਤੇ ਉਹ ਆਪਣੇ ਆਪ ਨੂੰ ਰੱਬ ਦਾ ਦੂਤ ਮੰਨਦੇ ਹਨ। ਆਓ ਜਾਣਦੇ ਹਾਂ ਨਾਗਾ ਸਾਧੂਆਂ ਦੇ ਨਗਨ ਹੋਣ ਦੇ ਕਾਰਨ ਅਤੇ ਨਾਗਾ ਸਾਧੂ ਦੇ ਜੀਵਨ ਨਾਲ ਜੁੜੇ ਦਿਲਚਸਪ ਤੱਥਾਂ ਬਾਰੇ।

ਤੁਸੀਂ ਵੀ ਪੜ੍ਹੋ ਕਿਹੜੇ ਕਾਰਨਾਂ ਕਰਕੇ ਨਾਗਾ ਸਾਧੂ ਨਹੀਂ ਪਾਉਂਦੇ ਕੱਪੜੇ

⦁ ਨਾਗਾ ਸਾਧੂ ਕੁਦਰਤ ਅਤੇ ਕੁਦਰਤੀ ਅਵਸਥਾ ਨੂੰ ਮਹੱਤਵ ਦਿੰਦੇ ਹਨ। ਇਸ ਲਈ ਉਹ ਕੱਪੜੇ ਨਹੀਂ ਪਾਉਂਦੇ।

⦁ ਨਾਗਾ ਸਾਧੂਆਂ ਦਾ ਮੰਨਣਾ ਹੈ ਕਿ ਮਨੁੱਖ ਨੰਗਾ ਪੈਦਾ ਹੁੰਦਾ ਹੈ, ਭਾਵ ਇਹ ਸਥਿਤੀ ਕੁਦਰਤੀ ਹੈ। ਇਸ ਭਾਵਨਾ ਨੂੰ ਧਾਰਨ ਕਰਕੇ ਨਾਗਾ ਸਾਧੂ ਹਮੇਸ਼ਾ ਨੰਗੇ ਰਹਿੰਦੇ ਹਨ।

⦁ ਨਾਗਾ ਸਾਧੂ ਵੀ ਬਾਹਰੀ ਵਸਤੂਆਂ ਨੂੰ ਅਡੰਬਰ ਸਮਝਦੇ ਹਨ।

⦁ ਸਿਰਫ਼ ਨਗਨ ਅਵਸਥਾ ਹੀ ਨਹੀਂ, ਸਰੀਰ 'ਤੇ ਸੁਆਹ ਅਤੇ ਜਟਾ ਜੂਟ ਵੀ ਨਾਗਾ ਸਾਧੂਆਂ ਦੀ ਪਛਾਣ ਹਨ।

ਕੀ ਨਾਗਾ ਸਾਧੂਆਂ ਨੂੰ ਨਹੀਂ ਲੱਗਦੀ ਠੰਢ?

ਹੱਡ ਚੀਰਵੀਂ ਠੰਢ ਵਿੱਚ ਜਿੱਥੇ ਲੋਕਾਂ ਦਾ ਬੂਰਾ ਹਾਲ ਹੋ ਜਾਂਦਾ ਹੈ, ਉੱਥੇ ਹੀ ਨਾਗਾ ਸਾਧੂ ਹਰ ਮੌਸਮ ਵਿੱਚ ਬਿਨਾਂ ਕੱਪੜਿਆਂ ਤੋਂ ਰਹਿੰਦੇ ਹਨ। ਅਜਿਹੇ ਵਿੱ ਕਈ ਲੋਕਾਂ ਦੇ ਮਨ ਵਿੱਚ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਨਾਗਾ ਸਾਧੂਆਂ ਨੂੰ ਠੰਢ ਨਹੀਂ ਲੱਗਦੀ? ਦਰਅਸਲ ਇਸ ਦੇ ਪਿੱਛੇ ਕੀ  ਰਹੱਸ ਹੈ ਯੋਗ।

ਨਾਗਾ ਸਾਧੂ ਤਿੰਨ ਤਰ੍ਹਾਂ ਦੇ ਯੋਗ ਕਰਦੇ ਹਨ, ਜੋ ਕਿ ਠੰਢ ਤੋਂ ਬਚਣ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਉਹ ਆਪਣੇ ਵਿਚਾਰਾਂ ਤੇ ਭੋਜਨ 'ਤੇ ਵੀ ਸੰਜਮ ਰੱਖਦੇ ਹਨ। ਇਸ ਦੇ ਪਿੱਛੇ ਇਹ ਤੱਥ ਵੀ ਦੱਸਿਆ ਗਿਆ ਹੈ ਕਿ ਮਨੁੱਖ ਦਾ ਸਰੀਰ ਇਸ ਤਰ੍ਹਾਂ ਬਣਿਆ ਹੈ ਕਿ ਜਿਸ ਮਾਹੌਲ ਵਿਚ ਤੁਸੀਂ ਸਰੀਰ ਨੂੰ ਢਾਲੋਗੇ, ਉਸ ਅਨੁਸਾਰ ਸਰੀਰ ਢੱਲ ਜਾਵੇਗਾ। ਇਸਦੇ ਲਈ ਇੱਕ ਚੀਜ਼ ਦੀ ਲੋੜ ਹੈ ਅਤੇ ਉਹ ਹੈ ਅਭਿਆਸ। ਨਾਗਾ ਸਾਧੂਆਂ ਨੇ ਵੀ ਆਪਣਾ ਸਰੀਰ ਅਜਿਹਾ ਬਣਾਇਆ ਹੋਇਆ ਹੈ ਕਿ ਅਭਿਆਸ ਨਾਲ ਉਨ੍ਹਾਂ ਨੂੰ ਠੰਢ ਨਹੀਂ ਲੱਗਦੀ।

ਨਾਗਾ ਸਾਧੂਆਂ ਦੇ ਜੀਵਨ ਨਾਲ ਜੁੜੇ ਰੋਚਕ ਤੱਥ

⦁ ਨਾਗਾ ਸਾਧੂ ਬਣਨ ਦੀ ਪ੍ਰਕਿਰਿਆ ਵਿੱਚ 12 ਸਾਲਾ ਲੱਗ ਜਾਂਦੇ ਹਨ, ਜਿਨ੍ਹਾਂ ਵਿੱਚੋਂ 6 ਸਾਲ ਮਹੱਤਵਪੂਰਣ ਮੰਨੇ ਜਾਂਦੇ ਹਨ। ਇਸ ਦੌਰਾਨ ਉਹ ਨਾਗਾ ਪੰਥ ਵਿੱਚ ਸ਼ਾਮਲ ਹੋਣ ਸਬੰਧੀ ਜ਼ਰੂਰੀ ਜਾਣਕਾਰੀਆਂ ਹਾਸਲ ਕਰਦੇ ਹਨ ਤੇ ਜਾਣਕਾਰੀ ਹਾਸਲ ਕਰਨ ਦੌਰਾਨ ਉਹ ਲੰਗੋਟ ਤੋਂ ਇਲਾਵਾ ਕੁੱਝ ਨਹੀਂ ਪਾਉਂਦੇ। ਕੁੰਭ ਮੇਲੇ ਵਿੱਚ ਸੁੱਖਣਾ ਸੁਖਣ ਤੋਂ ਬਾਅਦ ਉਹ ਲੰਗੋਟ ਨੂੰ ਵੀ ਤਿਆਗ ਦਿੰਦੇ ਹਨ ਤੇ ਜ਼ਿੰਦਗੀ ਭਰ ਨਗਨ ਅਵਸਥਾ ਵਿੱਚ ਹੀ ਰਹਿੰਦੇ ਹਨ। 

⦁ ਨਾਗਾ ਸਾਧੂ ਬਣਨ ਲਈ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਬ੍ਰਹਮਚਾਰਿਆ ਦੀ ਸਿੱਖਿਆ ਲੈਣੀ ਪੈਂਦੀ ਹੈ। ਇਸ ਵਿਚ ਸਫਲ ਹੋਣ ਤੋਂ ਬਾਅਦ, ਉਸ ਨੂੰ ਮਹਾਂਪੁਰਖ ਦਿਕਸ਼ਾ ਦਿੱਤੀ ਜਾਂਦੀ ਹੈ ਅਤੇ ਫਿਰ ਯਗਯੋਪਵਿਤ ਹੁੰਦਾ ਹੈ। ਇਸ ਤੋਂ ਬਾਅਦ ਉਹ ਆਪਣੇ ਅਤੇ ਆਪਣੇ ਪਰਿਵਾਰ ਲਈ ਆਪਣਾ ਪਿਂਡਦਾਨ ਕਰਦੇ ਹਨ। ਇਸ ਪ੍ਰਕਿਰਿਆ ਨੂੰ ‘ਬਿਜਵਾਨ’ ਕਿਹਾ ਜਾਂਦਾ ਹੈ। ਇਹੀ ਕਾਰਨ ਹੈ ਕਿ ਨਾਗਾ ਸਾਧੂਆਂ ਲਈ ਦੁਨਿਆਵੀ ਪਰਿਵਾਰ ਮਹੱਤਵਪੂਰਨ ਨਹੀਂ ਹੈ, ਉਹ ਸਮਾਜ ਨੂੰ ਆਪਣਾ ਪਰਿਵਾਰ ਸਮਝਦੇ ਹਨ।

⦁ ਨਾਗਾ ਸਾਧੂਆਂ ਕੋਲ ਕੋਈ ਖਾਸ ਥਾਂ ਜਾਂ ਘਰ ਵੀ ਨਹੀਂ ਹੁੰਦਾ। ਉਹ ਝੁੱਗੀਆਂ ਬਣਾ ਕੇ ਆਪਣਾ ਜੀਵਨ ਬਤੀਤ ਕਰਦੇ ਹਨ। ਉਹ ਸੌਣ ਲਈ ਵੀ ਕਿਸੇ ਬਿਸਤਰੇ ਦੀ ਵਰਤੋਂ ਨਹੀਂ ਕਰਦੇ, ਸਿਰਫ ਜ਼ਮੀਨ 'ਤੇ ਸੌਂਦੇ ਹਨ।

⦁ ਨਾਗਾ ਸਾਧੂ ਇੱਕ ਦਿਨ ਵਿੱਚ 7​ਘਰਾਂ ਤੋਂ ਭਿਕਸ਼ਾ ਮੰਗ ਸਕਦੇ ਹਨ। ਜੇਕਰ ਇਨ੍ਹਾਂ ਘਰਾਂ ਤੋਂ ਭਿਕਸ਼ਾ ਮਿਲਦੀ ਹੈ ਤਾਂ ਠੀਕ ਹੈ, ਨਹੀਂ ਤਾਂ ਭੁੱਖੇ ਹੀ ਰਹਿਣਾ ਪੈਂਦਾ ਹੈ। ਉਹ ਪੂਰੇ ਦਿਨ ਵਿੱਚ ਸਿਰਫ਼ ਇੱਕ ਵਾਰ ਹੀ ਭੋਜਨ ਲੈਂਦੇ ਹਨ।

⦁ ਨਾਗਾ ਸਾਧੂ ਹਿੰਦੂ ਧਾਰਮਿਕ ਸਾਧੂ ਹਨ ਜੋ ਹਮੇਸ਼ਾ ਨੰਗੇ ਰਹਿਣ ਤੇ ਮਾਰਸ਼ਲ ਆਰਟਸ ਵਿੱਚ ਮਾਹਰ ਹੋਣ ਲਈ ਜਾਣੇ ਜਾਂਦੇ ਹਨ। ਵੱਖ-ਵੱਖ ਅਖਾੜਿਆਂ ਵਿਚ ਉਨ੍ਹਾਂ ਦਾ ਨਿਵਾਸ ਹੈ। ਜ਼ਿਆਦਾਤਰ ਨਾਗਾ ਸਾਧੂ ਜੂਨਾ ਅਖਾੜੇ ਵਿੱਚ ਹਨ। ਨਾਗਾ ਸਾਧੂਆਂ ਦੇ ਅਖਾੜੇ ਵਿੱਚ ਰਹਿਣ ਦੀ ਪਰੰਪਰਾ ਆਦਿਗੁਰੂ ਸ਼ੰਕਰਾਚਾਰੀਆ ਨੇ ਸ਼ੁਰੂ ਕੀਤੀ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
Amritpal Singh News: ਅੰਮ੍ਰਿਤਪਾਲ ਸਿੰਘ ਆਪਣੀ ਮਾਤਾ ਦੇ ਬਿਆਨ ਤੋਂ ਦੁਖੀ, ਬੋਲੇ...ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ...
Amritpal Singh News: ਅੰਮ੍ਰਿਤਪਾਲ ਸਿੰਘ ਆਪਣੀ ਮਾਤਾ ਦੇ ਬਿਆਨ ਤੋਂ ਦੁਖੀ, ਬੋਲੇ...ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ...
Advertisement
ABP Premium

ਵੀਡੀਓਜ਼

Diljit Dosanjh interview Punjab Police | Jatt&Juliet | Neeru Bajwa ਦਿਲਜੀਤ ਦਾ ਪੰਜਾਬ ਪੁਲਿਸ ਨਾਲ ਇੰਟਰਵਿਊGiani Harpreet Singh| 'ਹਿੰਦੂ ਰਾਸ਼ਟਰ' ਜ਼ਿੰਦਾਬਾਦ ਕਿਹਾ ਜਾਂਦਾ ਫਿਰ 'ਸਿੱਖ ਰਾਸ਼ਟਰ' ਦੀ ਗੱਲ 'ਚ ਬੁਰਾ ਕੀ ?Giani Harpreet Singh| 'ਸਿੱਖਾਂ ਨਾਲ ਵਿਤਕਰਾ ਹੋ ਰਿਹਾ, ਸਰਕਾਰ ਧੱਕਾ ਕਰ ਰਹੀ'Karan Aujla | Badshah at Performance at Ambani Sangeet ceremony | ਪੰਜਾਬੀਆਂ ਨੇ ਬਾਲੀਵੁੱਡ ਕੀਤਾ ਕਮਲਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
Amritpal Singh News: ਅੰਮ੍ਰਿਤਪਾਲ ਸਿੰਘ ਆਪਣੀ ਮਾਤਾ ਦੇ ਬਿਆਨ ਤੋਂ ਦੁਖੀ, ਬੋਲੇ...ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ...
Amritpal Singh News: ਅੰਮ੍ਰਿਤਪਾਲ ਸਿੰਘ ਆਪਣੀ ਮਾਤਾ ਦੇ ਬਿਆਨ ਤੋਂ ਦੁਖੀ, ਬੋਲੇ...ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ...
Worrying: ਦੇਸ਼ ਵਿੱਚ ਹਰ ਤੀਜਾ ਵਿਅਕਤੀ ਇਸ ਗੰਭੀਰ ਬਿਮਾਰੀ ਦਾ ਹੈ ਸ਼ਿਕਾਰ, ਜੇਕਰ ਤੁਹਾਡੇ ਵਿੱਚ ਵੀ ਹਨ ਇਹ ਲੱਛਣ ਹੋ ਜਾਓ ਸਾਵਧਾਨ
Worrying: ਦੇਸ਼ ਵਿੱਚ ਹਰ ਤੀਜਾ ਵਿਅਕਤੀ ਇਸ ਗੰਭੀਰ ਬਿਮਾਰੀ ਦਾ ਹੈ ਸ਼ਿਕਾਰ, ਜੇਕਰ ਤੁਹਾਡੇ ਵਿੱਚ ਵੀ ਹਨ ਇਹ ਲੱਛਣ ਹੋ ਜਾਓ ਸਾਵਧਾਨ
Summer Wave : ਨਮੀ ਵਾਲੀ ਗਰਮੀ ਤੋਂ ਬਚਣ ਲਈ ਅਪਣਾਓ ਇਹ ਉਪਾਅ, ਬਹੁਤ ਫਾਇਦੇਮੰਦ ਨੇ ਇਹ ਨੁਸਖੇ!
Summer Wave : ਨਮੀ ਵਾਲੀ ਗਰਮੀ ਤੋਂ ਬਚਣ ਲਈ ਅਪਣਾਓ ਇਹ ਉਪਾਅ, ਬਹੁਤ ਫਾਇਦੇਮੰਦ ਨੇ ਇਹ ਨੁਸਖੇ!
Weather: ਪੰਜਾਬ 'ਚ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਅਲਰਟ ਜਾਰੀ
Weather: ਪੰਜਾਬ 'ਚ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ਭਾਰੀ ਮੀਂਹ ਨਾਲ ਚੱਲਣਗੀਆਂ ਤੇਜ਼ ਹਵਾਵਾਂ, ਅਲਰਟ ਜਾਰੀ
ਨਾਬਾਲਗ ਖਿਡਾਰਣਾਂ ਨਾਲ ਜਿਨਸੀ ਸੋਸ਼ਣ ਕਰਦਾ ਸੀ ਭਾਰਤੀ ਕੋਚ, ਪੁਲਿਸ ਨੇ ਰੰਗੇ ਹੱਥੀਂ ਫੜਿਆ, ਕੁੜੀਆਂ ਨੇ ਦੱਸੀ ਸੱਚਾਈ
ਨਾਬਾਲਗ ਖਿਡਾਰਣਾਂ ਨਾਲ ਜਿਨਸੀ ਸੋਸ਼ਣ ਕਰਦਾ ਸੀ ਭਾਰਤੀ ਕੋਚ, ਪੁਲਿਸ ਨੇ ਰੰਗੇ ਹੱਥੀਂ ਫੜਿਆ, ਕੁੜੀਆਂ ਨੇ ਦੱਸੀ ਸੱਚਾਈ
Embed widget