ਜਾਣੋ Numerology ਦੇ ਭੇਤ : ਇਸ ਤਰੀਕ ਨੂੰ ਜਨਮੇ ਲੋਕਾਂ ਦੇ ਖੁੱਲ੍ਹਣ ਵਾਲੇ ਕਿਸਮਤ ਦੇ ਤਾਲੇ, ਸਾਲ 2022 'ਚ ਬਣ ਰਹੇ ਵਧੀਆ ਯੋਗ
ਬੇਸ਼ੱਕ ਬਹੁਤੇ ਲੋਕ ਵਿਸ਼ਵਾਸ਼ ਨਹੀਂ ਕਰਦੇ ਪਰ ਜੋਤਿਸ਼ ਅਨੁਸਾਰ ਅੰਕ ਸਾਡੇ ਜੀਵਨ ‘ਚ ਬਹੁਤ ਮਹੱਤਵਪੂਰਨ ਭੁਮਿਕਾ ਨਿਭਾਉਂਦੇ ਹਨ। ਇਨ੍ਹਾਂ ਦਾ ਸਾਡੇ ਜੀਵਨ ‘ਚ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈ।
Numerology: ਬੇਸ਼ੱਕ ਬਹੁਤੇ ਲੋਕ ਵਿਸ਼ਵਾਸ਼ ਨਹੀਂ ਕਰਦੇ ਪਰ ਜੋਤਿਸ਼ ਅਨੁਸਾਰ ਅੰਕ ਸਾਡੇ ਜੀਵਨ ‘ਚ ਬਹੁਤ ਮਹੱਤਵਪੂਰਨ ਭੁਮਿਕਾ ਨਿਭਾਉਂਦੇ ਹਨ। ਇਨ੍ਹਾਂ ਦਾ ਸਾਡੇ ਜੀਵਨ ‘ਚ ਬਹੁਤ ਗਹਿਰਾ ਪ੍ਰਭਾਵ ਪੈਂਦਾ ਹੈ। ਕੁਝ ਅੰਕ ਜਿੱਥੇ ਕਿਸੇ ਵਿਅਕਤੀ ਲਈ ਸ਼ੁਭ ਹੁੰਦੇ ਹਨ ਤਾਂ ਕੁਝ ਵਿਅਕਤੀਆਂ ਲਈ ਅਸ਼ੁਭ ਹੁੰਦੇ ਹਨ।
5,14 ਤੇ 23 ਤਰੀਕ ਨੂੰ ਜਨਮੇ ਲੋਕਾਂ ਦਾ ਮੂਲਅੰਕ 5 ਹੈ। ਨਾਲ ਹੀ, 5 ਅੰਮ ‘ਤੇ ਬੁੱਧ ਗ੍ਰਹਿ ਦਾ ਪ੍ਰਭਾਵ ਹੁੰਦਾ ਹੈ। ਉੱਥੇ ਹੀ ਸਾਲਾਨਾ ਅੰਕ 6 ਯਾਨੀ ਸ਼ੁੱਕਰ ਗ੍ਰਹਿ ਨਾਲ ਬੁੱਧ ਗ੍ਰਹਿ ਦਾ ਆਪਸੀ ਮਿੱਤਰਤਾ ਦਾ ਯੋਗ ਬਣ ਰਿਹਾ ਹੈ। ਅਜਿਹੇ ‘ਚ ਮੂਲ ਅੰਕ 5 ਵਾਲੇ ਜਾਤਕਾਂ ਲਈ ਸਾਲ 2022 ਚੰਗਾ ਰਹਿਣ ਵਾਲਾ ਹੈ। ਮੂਲ ਅੰਕ ਦੇ ਨਾਲ ਸਾਲਾਨਾ ਅੰਕ ਦਾ ਤਾਲਮੇਲ ਪੂਰੇ ਸਾਲ ਤੁਹਾਡੀ ਕਿਸਮਤ ਲਈ ਚੰਗਾ ਮੰਨਿਆ ਜਾਵੇਗਾ। ਇੰਨਾ ਹੀ ਨਹੀਂ, ਸਾਲਾਂ ਤੋਂ ਅਟਕੇ ਪਏ ਕੰਮਾਂ ਦੇ ਵੀ ਇਸ ਸਾਲ ਪੂਰੇ ਹੋਣ ਦੇ ਆਸਾਰ ਹਨ।
ਕਰੀਅਰ ਤੇ ਕੰਮ ਦਾ ਖੇਤਰ
ਇਸ ਸਾਲ ਮੂਲ ਅੰਕ 5 ਦੇ ਜਾਤਕਾਂ ਨੂੰ ਕਰੀਅਰ ‘ਚ ਚੰਗੀ ਸਫਲਤਾ ਹੱਥ ਲੱਗੇਗੀ। ਇਨਫੌਰਮੇਸ਼ਨ ਤਕਨੀਕ, ਵਕਾਲਤ ਤੇ ਪ੍ਰਿੰਟਿੰਗ ਪ੍ਰੈੱਸ ਨਾਲ ਜੁੜੇ ਲੋਕਾਂ ਨੂੰ ਇਸ ਸਾਲ ਫਾਇਦਾ ਹੋ ਸਕਦਾ ਹੈ। ਨਾਲ ਹੀ ਜੋ ਜਾਤਕ ਇਸ ਸਾਲ ਨਿਆਇਕ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਨੂੰ ਸਫਲਤਾ ਮਿਲਣ ਦੇ ਆਸਾਰ ਹਨ। ਉੱਥੇ ਹੀ ਜੇਕਰ ਤੁਸੀਂ ਨਵਾਂ ਵਪਾਰ ਸ਼ੁਰੂ ਕਰਨ ਦੀ ਸੋਚ ਰਹੇ ਹੋ ਤਾਂ ਇਹ ਨਵੇਂ ਸਾਲ ਨਿਵੇਸ਼ ਦੇ ਹਿਸਾਬ ਨਾਲ ਅਨੁਕੂਲ ਹੈ। ਜ਼ਮੀਨ ਜਾਂ ਜਾਇਦਾਦ ਖਰੀਦਣ ਦੀ ਸੋਚ ਰਹੇ ਹੋ ਤਾਂ ਇਸ ਸਾਲ ਖਰੀਦ ਸਕਦੇ ਹੋ।
ਵਿਆਹੁਤਾ ਜੀਵਨ ਤੇ ਲਵ ਲਾਈਫ
ਵਿਆਹੁਤਾ ਜੀਵਨ ਲਈ ਇਹ ਸਾਲ ਬਹੁਤ ਅਨੁਕੂਲ ਰਹਿਣ ਵਾਲਾ ਹੈ। ਜੀਵਨ ਸਾਥੀ ਨਾਲ ਨਜ਼ਦੀਕੀਆਂ ਵਧਣਗੀਆਂ। ਸੰਤਾਨ ਸੁੱਖ ਮਿਲਣ ਦੀ ਸੰਭਾਵਨਾ ਵੀ ਰਹੇਗੀ। ਪਾਰਟਨਰ ਨਾਲ ਕੋਈ ਬਿਜ਼ਨਸ ਆਦਿ ਦੀ ਸ਼ੁਰੂਆਤ ਕਰ ਸਕਦੇ ਹੋ। ਇਸ ਸਾਲ ਹਰ ਕੰਮ ‘ਚ ਸਫਲਤਾ ਮਿਲੇਗੀ। ਮਈ ਜੂਨ ਤੇ ਅਕਤੂਬਰ- ਨਵੰਬਰ ਦੇ ਮਹੀਨੇ ‘ਚ ਫਲੈਟ ਜਾਂ ਜਮੀਨ ਖਰੀਦ ਸਕਦੇ ਹੋ।
ਸਿਹਤ ਦੇ ਦ੍ਰਿਸ਼ਟੀ ਤੋਂ
ਮੂਲ ਅੰਕ 5 ਦੇ ਲੋਕਾਂ ਨੂੰ ਸਕਿੱਨ ਨਾਲ ਸਬੰਧਤ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ। ਨਾਲ ਹੀ ਮਾਰਚ ਦੇ ਨੇੜੇ-ਤੇੜੇ ਗਲੇ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ‘ਚ ਨਿਯਮਿਤ ਰੂਪ ‘ਚ ਕਸਰਤ ਕਰੋ, ਤਾਂ ਹੀ ਤੁਸੀਂ ਸਿਹਤਮੰਦ ਰਹਿ ਸਕੋਗੇ। ਉੱਥੇ ਹੀ ਸਾਲ ਦੇ ਵਿਚਕਾਰ ਹੀ ਸਰਦੀ, ਜ਼ੁਕਾਮ ਤੇ ਛਾਤੀ ‘ਚ ਇਨਫੈਕਸ਼ਨ ਜਿਹੀਆਂ ਸਮੱਸਿਆਵਾਂ ਤੁਹਾਨੂੰ ਪ੍ਰੇਸ਼ਾਨ ਕਰ ਸਕਦੀਆਂ ਹਨ।
Disclaimer: ਇੱਥੇ ਮੁਹੱਈਆ ਸੂਚਨਾ ਸਿਰਫ ਵਿਸ਼ਵਾਸ ਤੇ ਜਾਣਕਾਰੀਆਂ ‘ਤੇ ਆਧਾਰਿਤ ਹੈ। ਇੱਥੇ ਇਹ ਦੱਸਣਾ ਜਰੂਰੀ ਹੈ ਕਿ ABPLive.com ਕਿਸੇ ਵੀ ਤਰ੍ਹਾਂ ਦੇ ਵਿਸ਼ਵਾਸ, ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਕਿਸੇ ਵੀ ਜਾਣਕਾਰੀ ਜਾਂ ਮਾਨਤਾ ਨੂੰ ਅਮਲ ‘ਚ ਲਿਆਉਣ ਤੋਂ ਪਹਿਲਾਂ ਸੰਬੰਧਤ ਮਾਹਰ ਦੀ ਸਲਾਹ ਜਰੂਰ ਲੈ ਲਓ।
ਇਹ ਵੀ ਪੜ੍ਹੋ : Punjab Election 2022: ਸੰਯੁਕਤ ਸਮਾਜ ਮੋਰਚਾ ਦਾ ਆਮ ਆਦਮੀ ਪਾਰਟੀ ਨਾਲ ਹੋਏਗਾ ਗਠਜੋੜ? ਬਲਵੀਰ ਰਾਜੇਵਾਲ ਨੇ ਕਹੀ ਵੱਡੀ ਗੱਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490