ਹੁਣ ਹਾਰਨ ਵਜਾਉਣ 'ਤੇ 12000 ਦਾ ਚਲਾਨ, ਕਾਰ-ਮੋਟਰਸਾਈਕਲ ਵਾਲੇ ਹੋ ਜਾਣ ਸਾਵਧਾਨ
ਨਵੇਂ ਟ੍ਰੈਫ਼ਿਕ ਨਿਯਮਾਂ ਮੁਤਾਬਕ ਹੁਣ ਹਾਰਨ ਵਜਾਉਣ 'ਤੇ 12000 ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ। ਇਹ ਕਿਵੇਂ ਹੋ ਸਕਦਾ ਹੈ, ਅੱਜ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ। ਦਰਅਸਲ, ਮੋਟਰ ਵਹੀਕਲ ਐਕਟ ਦੇ ਨਿਯਮ 39/192 ਦੇ ਅਨੁਸਾਰ ਜੇਕਰ
ਨਵੀਂ ਦਿੱਲੀ: ਨਵੇਂ ਟ੍ਰੈਫ਼ਿਕ ਨਿਯਮਾਂ ਮੁਤਾਬਕ ਹੁਣ ਹਾਰਨ ਵਜਾਉਣ 'ਤੇ 12000 ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ। ਇਹ ਕਿਵੇਂ ਹੋ ਸਕਦਾ ਹੈ, ਅੱਜ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ। ਦਰਅਸਲ, ਮੋਟਰ ਵਹੀਕਲ ਐਕਟ ਦੇ ਨਿਯਮ 39/192 ਦੇ ਅਨੁਸਾਰ ਜੇਕਰ ਤੁਸੀਂ ਮੋਟਰਸਾਈਕਲ, ਕਾਰ ਜਾਂ ਕਿਸੇ ਹੋਰ ਕਿਸਮ ਦਾ ਵਾਹਨ ਚਲਾਉਂਦੇ ਸਮੇਂ ਪ੍ਰੈਸ਼ਰ ਹਾਰਨ ਵਜਾਉਂਦੇ ਹੋ ਤਾਂ ਤੁਹਾਡਾ 10000 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ।
ਇਸ ਦੇ ਨਾਲ ਹੀ ਜੇਕਰ ਤੁਸੀਂ ਸਾਈਲੈਂਸ ਜ਼ੋਨ 'ਚ ਹਾਰਨ ਵਜਾਉਂਦੇ ਹੋ ਤਾਂ ਨਿਯਮ 194F ਮੁਤਾਬਕ ਤੁਹਾਨੂੰ 2000 ਰੁਪਏ ਦਾ ਚਲਾਨ ਭਰਨਾ ਪੈ ਸਕਦਾ ਹੈ। ਸਾਡਾ ਮਕਸਦ ਤੁਹਾਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕਰਨਾ ਹੈ, ਤਾਂ ਜੋ ਸੜਕ ਹਾਦਸਿਆਂ ਨੂੰ ਵੀ ਰੋਕਿਆ ਜਾ ਸਕੇ।
ਮੋਟਰ ਵਹੀਕਲ ਐਕਟ ਦੇ ਅਨੁਸਾਰ ਜੇਕਰ ਤੁਸੀਂ ਮੋਟਰਸਾਈਕਲ, ਸਕੂਟਰ ਚਲਾਉਂਦੇ ਸਮੇਂ ਹੈਲਮੇਟ ਦੀ ਸਟ੍ਰਿੱਪ ਨਹੀਂ ਲਗਾਈ ਤਾਂ ਨਿਯਮ 194D MVA ਦੇ ਅਨੁਸਾਰ ਤੁਹਾਡਾ 1000 ਰੁਪਏ ਦਾ ਚਲਾਨ ਅਤੇ ਜੇਕਰ ਤੁਸੀਂ ਘਟੀਆ ਕੁਆਲਿਟੀ ਦਾ ਹੈਲਮੇਟ (ਬਗੈਰ ਬੀਆਈਐਸ ਵਾਲਾ) ਪਾਇਆ ਹੋਇਆ ਹੈ ਤਾਂ 194D MVA ਨਿਯਮ ਤਹਿਤ ਤੁਹਾਡਾ 1000 ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ। ਅਜਿਹੇ 'ਚ ਹੈਲਮੇਟ ਪਹਿਨਣ ਦੇ ਬਾਵਜੂਦ ਨਵੇਂ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਤੁਹਾਨੂੰ 2000 ਰੁਪਏ ਦੇ ਚਲਾਨ ਦਾ ਭਰਨਾ ਪੈ ਸਕਦਾ ਹੈ।
ਚਲਾਨ ਕੱਟਿਆ ਗਿਆ ਜਾਂ ਨਹੀਂ? ਇੰਝ ਲਗਾਓ ਪਤਾ
https://echallan.parivahan.gov.in ਵੈੱਬਸਾਈਟ 'ਤੇ ਜਾਓ। ਚੈੱਕ ਚਲਾਨ ਸਟੇਟਸ ਦਾ ਆਪਸ਼ਨ ਚੁਣੋ। ਤੁਹਾਨੂੰ ਚਲਾਨ ਨੰਬਰ, ਵਾਹਨ ਨੰਬਰ ਅਤੇ ਡਰਾਈਵਿੰਗ ਲਾਇਸੈਂਸ ਨੰਬਰ (DL) ਦਾ ਆਪਸ਼ਨ ਮਿਲੇਗਾ। ਵਾਹਨ ਨੰਬਰ ਦਾ ਆਪਸ਼ਨ ਚੁਣੋ। ਮੰਗੀ ਗਈ ਲੋੜੀਂਦੀ ਜਾਣਕਾਰੀ ਭਰੋ ਅਤੇ 'Get Detail' 'ਤੇ ਕਲਿੱਕ ਕਰੋ। ਹੁਣ ਚਲਾਨ ਦਾ ਸਟੇਟਸ ਦਿਖਾਈ ਦੇਵੇਗਾ।
ਟ੍ਰੈਫ਼ਿਕ ਚਲਾਨ ਆਨਲਾਈਨ ਕਿਵੇਂ ਭਰੀਏ?
https://echallan.parivahan.gov.in/ 'ਤੇ ਜਾਓ। ਚਲਾਨ ਨਾਲ ਸਬੰਧਤ ਲੋੜੀਂਦੀ ਜਾਣਕਾਰੀ ਅਤੇ ਕੈਪਚਾ ਭਰੋ ਅਤੇ Get Detail 'ਤੇ ਕਲਿੱਕ ਕਰੋ। ਇੱਕ ਨਵਾਂ ਪੇਜ਼ ਖੁੱਲ੍ਹੇਗਾ, ਜਿਸ 'ਤੇ ਚਲਾਨ ਦਾ ਵੇਰਵਾ ਦਿਖਾਈ ਦੇਵੇਗਾ। ਉਹ ਚਲਾਨ ਲੱਭੋ, ਜਿਸ ਦਾ ਤੁਸੀਂ ਭੁਗਤਾਨ ਕਰਨਾ ਚਾਹੁੰਦੇ ਹੋ। ਚਲਾਨ ਦੇ ਨਾਲ ਆਨਲਾਈਨ ਭੁਗਤਾਨ ਦਾ ਆਪਸ਼ਨ ਵਿਖਾਈ ਦੇਵੇਗਾ, ਉਸ 'ਤੇ ਕਲਿੱਕ ਕਰੋ। ਭੁਗਤਾਨ ਨੂੰ ਕੰਫਰਮ ਕਰੋ। ਹੁਣ ਤੁਹਾਡਾ ਆਨਲਾਈਨ ਚਲਾਨ ਭਰਿਆ ਗਿਆ ਹੈ।