(Source: ECI/ABP News/ABP Majha)
5G ਤਕਨੀਕ ਨਾਲ ਬਦਲ ਜਾਏਗੀ ਦੁਨੀਆ, ਕਾਰਾਂ ਕਰਨਗੀਆਂ ਗੱਲਾਂ, ਟ੍ਰੈਫਿਕ ਲਾਈਟਾਂ ਹੋਣਗੀਆਂ ਸੈਂਸਰਾਂ ਨਾਲ ਕੰਟਰੋਲ
ਛੇਤੀ ਹੀ ਭਾਰਤ ’ਚ 5G ਨੈੱਟਵਰਕ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਕੰਪਨੀਆਂ ਇਸ ਦੀ ਤਿਆਰੀ ਕਰ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ 5G ਨੈੱਟਵਰਕ ਆਉਣ ਨਾਲ ਮਨੁੱਖੀ ਜੀਵਨ ਵਿੱਚ ਕਈ ਵੱਡੀਆਂ ਤਬਦੀਲੀਆਂ ਆਉਣਗੀਆਂ।
ਨਵੀਂ ਦਿੱਲੀ: ਛੇਤੀ ਹੀ ਭਾਰਤ ’ਚ 5G ਨੈੱਟਵਰਕ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਕੰਪਨੀਆਂ ਇਸ ਦੀ ਤਿਆਰੀ ਕਰ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ 5G ਨੈੱਟਵਰਕ ਆਉਣ ਨਾਲ ਮਨੁੱਖੀ ਜੀਵਨ ਵਿੱਚ ਕਈ ਵੱਡੀਆਂ ਤਬਦੀਲੀਆਂ ਆਉਣਗੀਆਂ। ਵਿਗਿਆਨੀਆਂ ਅਨੁਸਾਰ ਰਤਾ ਸੋਚੋ ਤੁਹਾਨੂੰ ਉਸ ਵੇਲੇ ਕਿਵੇਂ ਮਹਿਸੂਸ ਹੋਵੇਗਾ, ਜਦੋਂ ਤੁਹਾਡੀ ਆਪਣੀ ਕਾਰ ਤੁਹਾਡੇ ਨਾਲ ਗੱਲਾਂ ਕਰੇਗੀ ਤੇ ਸੜਕ ਉੱਤੇ ਲੱਗੀ ਰੈੱਡ ਲਾਈਟ ਨਾਲ ਸੈਂਸਰ ਜ਼ਰੀਏ ਤਾਲਮੇਲ ਬਿਠਾ ਸਕੋਗੇ। ਇਹ ਸੱਚਮੁਚ ਵੱਡੀ ਪ੍ਰਾਪਤੀ ਹੋਵੇਗੀ ਤੇ ਜ਼ਿੰਦਗੀ ਜਿਉਣਾ ਕੁਝ ਆਸਾਨ ਹੋ ਜਾਵੇਗਾ।
ਯੂਕ੍ਰੇਨ ਦੇ ਫਿਟਨੈਸ ਫ੍ਰੀਕ ਨੇ ਉਡਾਇਆ ਸੀ ਕੋਰੋਨਾ ਦਾ ਮਜ਼ਾਕ, ਹੋ ਗਈ ਮੌਤ
ਇਹ ਹੈ 5G ਤਕਨੀਕ: 5G ਦੂਰਸੰਚਾਰ ਤੇ ਟੈਲੀਕਾਮ ਤਕਨੀਕ ਦਾ ਸੁਮੇਲ ਹੈ, ਜੋ ਬਹੁਤ ਘੱਟ ਊਰਜਾ ਦੀ ਵਰਤੋਂ ਕਰਦੀ ਹੈ ਤੇ ਕੁਨੈਕਟੀਵਿਟੀ ਰਾਹੀਂ ਬਹੁਤ ਜ਼ਿਆਦਾ ਡਾਟਾ ਦਿੰਦੀ ਹੈ। ਇਸ ਨਵੇਂ ਨੈੱਟਵਰਕ ਨੂੰ ‘ਇੰਟਰਨੈੱਟ ਆਫ਼ ਥਿੰਗਜ਼’ ਲਈ ਬਣਾਇਆ ਗਿਆ ਹੈ। ਇਸ ਨਾ ਸਿਰਫ਼ ਲੋਕ ਯੂਟੀਲਿਟੀ ਮਸ਼ੀਨ, ਉਦਯੋਗਿਕ ਉਪਕਰਣ, ਆਟੋਮੋਬਾਇਲ, ਸ਼ਹਿਰ ਦਾ ਢਾਂਚਾ, ਜਨਤਕ ਸੁਰੱਖਿਆ ਆਦਿ ਵੀ ਇੱਕ-ਦੂਜੇ ਨਾਲ ਜੁੜੇ ਹੋਣਗੇ। ਇਸ ਦੀ ਪਹੁੰਚ ਮੌਜੂਦਾ ਮੋਬਾਈਲ–ਇੰਟਰਨੈੱਟ ਤੋਂ ਕਿਤੇ ਜ਼ਿਆਦਾ ਬਿਹਤਰ ਹੋਵੇਗੀ। ਇਹ ਤਕਨੀਕ ਪੂਰੀ ਤਰ੍ਹਾਂ ਰੇਡੀਓ ਸਪੈਕਟ੍ਰਮ ਦੀ ਬਿਹਤਰ ਵਰਤੋਂ ਦੀ ਮਿਸਾਲ ਹੋਵੇਗੀ ਤੇ ਇਸ ਨਾਲ ਕਈ ਉਪਕਰਣਾਂ ਨੂੰ ਇੰਟਰਨੈੱਟ ਨਾਲ ਜੋੜਿਆ ਜਾ ਸਕੇਗਾ।
ਜਲੰਧਰ 'ਚ ਬੀਜੇਪੀ ਲੀਡਰਾਂ ਨੂੰ ਲਿਆ ਗਿਆ ਹਿਰਾਸਤ 'ਚ
ਕੁਐਲਕਾਮ ਅਨੁਸਾਰ 5G ਟ੍ਰੈਫ਼ਿਕ ਕੈਪੇਸਿਟੀ ਤੇ ਨੈੱਟਵਰਕ ਐਫ਼ੀਸ਼ੈਂਸੀ ਵਿੱਚ 20 ਜੀਬੀ ਪ੍ਰਤੀ ਸੈਕੰਡ ਦੀ ਸਪੀਡ ਦੇ ਸਕੇਗਾ। ਇਹ ਤਕਨੀਕ ਵਰਚੁਅਲ ਰੀਐਲਿਟੀ, ਆਟੋਮੈਟਿਕ ਡ੍ਰਾਈਵਿੰਗ ਤੇ ਇੰਟਰਨੈੱਟ ਆਫ਼ ਥਿੰਗਜ਼ ਲਈ ਆਧਾਰ ਬਣਨ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904