(Source: ECI/ABP News/ABP Majha)
AC Helmet for Police: ਪੁਲਿਸ ਮੁਲਾਜ਼ਮਾਂ ਲਈ ਚੰਗੀ ਖ਼ਬਰ ! ਕੜਕਦੀ ਧੁੱਪ 'ਚ 'AC ਹੈਲਮੇਟ' ਲੈ ਕੇ ਕਰਨਗੇ ਡਿਊਟੀ
ਟ੍ਰੈਫਿਕ ਪੁਲਿਸ ਵਾਲਿਆਂ ਨੂੰ ਆਮ ਤੌਰ 'ਤੇ ਬਰਸਾਤ 'ਚ ਰੇਨਕੋਟ ਅਤੇ ਸਰਦੀਆਂ 'ਚ ਜੈਕਟ ਦਿੱਤੇ ਜਾਂਦੇ ਹਨ ਪਰ ਗਰਮੀਆਂ 'ਚ ਪੁਲਿਸ ਵਾਲਿਆਂ ਨੂੰ ਕੜਕਦੀ ਧੁੱਪ 'ਚ ਸੜਕ 'ਤੇ ਆਪਣੀ ਡਿਊਟੀ ਕਰਨੀ ਪੈਂਦੀ ਹੈ।
AC Helmet for Ahmedabad Police: ਤਪਦੀ ਗਰਮੀ ਵਿੱਚ ਟ੍ਰੈਫਿਕ ਸਿਗਨਲਾਂ 'ਤੇ ਡਿਊਟੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਲਈ AC ਹੈਲਮੇਟ ਲਈ ਵਿਭਾਗ ਵੱਲੋਂ ਇੱਕ ਨਵਾਂ ਪ੍ਰਯੋਗ ਸ਼ੁਰੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਹੈਲਮੇਟ ਨੂੰ ਪਾਵਰ ਦੇਣ ਲਈ ਇੱਕ ਬੈਟਰੀ ਦੀ ਵਰਤੋਂ ਕੀਤੀ ਗਈ ਹੈ, ਜੋ ਪੁਲਿਸ ਮੁਲਾਜ਼ਮਾਂ ਨੂੰ ਕੜਕਦੀ ਗਰਮੀ ਦੇ ਨਾਲ-ਨਾਲ ਧੂੜ, ਧੁੱਪ ਅਤੇ ਪ੍ਰਦੂਸ਼ਣ ਤੋਂ ਬਚਾਏਗੀ। ਇਸ ਪ੍ਰਯੋਗ ਦੇ ਕਾਰਨ, ਹਾਲ ਹੀ ਵਿੱਚ ਅਹਿਮਦਾਬਾਦ ਵਿੱਚ ਡਿਊਟੀ ਦੌਰਾਨ ਕੁਝ ਪੁਲਿਸ ਕਰਮਚਾਰੀ ਏਸੀ ਹੈਲਮੇਟ ਪਹਿਨੇ ਹੋਏ ਦੇਖੇ ਗਏ ਸਨ।
ਸਰਦੀਆਂ ਅਤੇ ਬਰਸਾਤ ਲਈ ਪ੍ਰਬੰਧ, ਪਰ ਧੁੱਪ ਲਈ ਕੁਝ ਨਹੀਂ
ਟ੍ਰੈਫਿਕ ਪੁਲਿਸ ਵਾਲਿਆਂ ਨੂੰ ਆਮ ਤੌਰ 'ਤੇ ਬਰਸਾਤ 'ਚ ਰੇਨਕੋਟ ਅਤੇ ਸਰਦੀਆਂ 'ਚ ਜੈਕਟ ਦਿੱਤੇ ਜਾਂਦੇ ਹਨ ਪਰ ਗਰਮੀਆਂ 'ਚ ਪੁਲਿਸ ਵਾਲਿਆਂ ਨੂੰ ਕੜਕਦੀ ਧੁੱਪ 'ਚ ਸੜਕ 'ਤੇ ਆਪਣੀ ਡਿਊਟੀ ਕਰਨੀ ਪੈਂਦੀ ਹੈ। ਭਾਵੇਂ ਹੁਣ ਸ਼ਹਿਰ ਵਿੱਚ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਪਰ ਜਦੋਂ ਮੀਂਹ ਨਹੀਂ ਪੈਂਦਾ ਤਾਂ ਦੁਪਹਿਰ ਵੇਲੇ ਸ਼ਹਿਰ ਵਿੱਚ ਬਹੁਤ ਗਰਮੀ ਹੁੰਦੀ ਹੈ। ਇਸ ਤਰ੍ਹਾਂ ਇਸ ਨਵੇਂ ਤਜਰਬੇ ਨਾਲ ਪੁਲਿਸ ਮੁਲਾਜ਼ਮ ਕੜਾਕੇ ਦੀ ਗਰਮੀ ਵਿੱਚ ਵੀ ਆਪਣੀ ਡਿਊਟੀ ਬਿਹਤਰ ਹਾਲਤ ਵਿੱਚ ਕਰ ਰਹੇ ਹਨ।
ਪੂਰੇ ਚਾਰਜ 'ਤੇ ਕਈ ਘੰਟੇ ਕੰਮ ਕਰਦਾ ਹੈ
ਦਿੱਖ 'ਚ ਇਸ ਹੈਲਮੇਟ ਦਾ ਡਿਜ਼ਾਈਨ ਆਮ ਤੌਰ 'ਤੇ ਵਰਤੇ ਜਾਣ ਵਾਲੇ ਹੈਲਮੇਟ ਵਰਗਾ ਹੀ ਹੈ ਪਰ ਇਸ ਦੇ ਅੰਦਰ ਇੱਕ ਪੱਖਾ ਹੈ ਜੋ AC ਵਾਂਗ ਠੰਡੀ ਹਵਾ ਦਿੰਦਾ ਹੈ। ਹੈਲਮੇਟ ਨੂੰ ਚਾਰਜ ਕਰਨ ਤੋਂ ਬਾਅਦ, ਇਸ ਨੂੰ ਕਈ ਘੰਟਿਆਂ ਤੱਕ ਵਰਤਿਆ ਜਾ ਸਕਦਾ ਹੈ। ਬੈਟਰੀ ਅਤੇ ਹੈਲਮੇਟ ਨੂੰ ਇੱਕ ਤਾਰ ਰਾਹੀਂ ਜੋੜਿਆ ਜਾਂਦਾ ਹੈ, ਜਿਸ ਨੂੰ ਇਸ ਹੈਲਮੇਟ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੇ ਕਮਰ ਦੁਆਲੇ ਬੰਨ੍ਹਣਾ ਪੈਂਦਾ ਹੈ। ਹਾਲਾਂਕਿ, ਇਹ ਪ੍ਰਯੋਗ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ। ਕਰਮਚਾਰੀਆਂ ਲਈ ਇਹ ਕਿੰਨਾ ਲਾਭਦਾਇਕ ਹੋਵੇਗਾ, ਇਸ ਦੀ ਜਾਣਕਾਰੀ ਇਸ ਦੇ ਮੁਕੰਮਲ ਹੋਣ ਤੋਂ ਬਾਅਦ ਹੀ ਪਤਾ ਲੱਗੇਗੀ।
ਇਹ ਵੀ ਪੜ੍ਹੋ: Car Paint Care Tips: ਜੇਕਰ ਤੁਸੀਂ ਇਨ੍ਹਾਂ ਟਿਪਸ ਦਾ ਪਾਲਣ ਕਰੋਗੇ ਤਾਂ ਸਾਲਾਂ ਤੱਕ ਚਮਕਦਾ ਰਹੇਗਾ ਕਾਰ ਦਾ ਰੰਗ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।