ਜ਼ਹਾਜ਼ ਵਾਂਗ ਉੱਡਣ ਵਾਲੀ ਕਾਰ ਦਾ ਸਫਲ ਪ੍ਰੀਖਣ, ਅਗਲੇ ਸਾਲ ਖਰੀਦਣ ਲਈ ਰਹੋ ਤਿਆਰ, ਇਹ ਹਨ ਖਾਸ ਖੂਬੀਆਂ
ਇਸ ਨੂੰ 'ਏਅਰ ਕਾਰ' ਦਾ ਨਾਂ ਦਿੱਤਾ ਗਿਆ ਹੈ। ਇਹ ਇਕ ਉੱਡਣ ਵਾਲੀ ਕਾਰ ਦੀ ਲੇਟੈਸਟ ਜੈਨਰੇਸ਼ਨ ਹੈ ਜਿਸ ਨੂੰ ਸਲੋਵਾਕੀਆ ਦੀ ਕੰਪਨੀ ਕਲੇਨਵਿਜਨ ਵੱਲੋਂ ਡਵੈਲਪ ਕੀਤਾ ਗਿਆ ਹੈ।
ਸਲੋਵਾਕੀਆ 'ਚ ਸਿਰਫ ਤਿੰਨ ਮਿੰਟ 'ਚ ਰੋਡ ਤੋਂ ਆਸਮਾਨ 'ਚ ਉੱਡਣ ਵਾਲੀ ਕਾਰ ਦਾ ਟੈਸਟ ਕੀਤਾ ਗਿਆ। ਡਿਵੈਲਪਰ ਨੇ ਇਸ ਦਾ ਸਫਲ ਟੈਸਟ ਕੀਤਾ ਹੈ। 1500 ਫੁੱਟ ਉੱਚੀ ਉਡਾਣ ਭਰਨ ਵਾਲੀ ਇਸ ਫਲਾਇੰਗ ਕਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਕਾਰ ਨੂੰ ਅਗਲੇ ਸਾਲ ਬਜ਼ਾਰ 'ਚ ਉਤਾਰਿਆ ਜਾਵੇਗਾ।
ਕਮਰਸ਼ੀਅਲ ਟੈਕਸੀ ਸੇਵਾਵਾਂ ਲਈ ਲਾਹੇਵੰਦ:
ਇਸ ਨੂੰ 'ਏਅਰ ਕਾਰ' ਦਾ ਨਾਂ ਦਿੱਤਾ ਗਿਆ ਹੈ। ਇਹ ਇਕ ਉੱਡਣ ਵਾਲੀ ਕਾਰ ਦੀ ਲੇਟੈਸਟ ਜੈਨਰੇਸ਼ਨ ਹੈ ਜਿਸ ਨੂੰ ਸਲੋਵਾਕੀਆ ਦੀ ਕੰਪਨੀ ਕਲੇਨਵਿਜਨ ਵੱਲੋਂ ਡਵੈਲਪ ਕੀਤਾ ਗਿਆ ਹੈ। ਵੀਡੀਓ 'ਚ ਟੈਸਟਿੰਗ ਦੌਰਾਨ ਕਾਰ ਜਹਾਜ਼ 'ਚ ਬਦਲਦੀ ਨਜ਼ਰ ਆਉਂਦੀ ਹੈ। ਡਿਵੈਲਪਰਸ ਮੁਤਾਬਕ ਕਾਰ ਸੈਲਫ ਡ੍ਰਾਈਵ ਜਰਨੀ ਤੇ ਕਮਰਸ਼ੀਅਲ ਟੈਕਸੀ ਸਰਵਿਸ ਲਈ ਬਿਹਤਰ ਆਪਸ਼ਨ ਹੈ।
ਹੁਣ ਨਵੇਂ ਅੰਦਾਜ਼ 'ਚ Hyundai i20, ਬੁਕਿੰਗ ਸ਼ੁਰੂ, 5 ਨਵੰਬਰ ਨੂੰ ਹੋਵੇਗੀ ਲਾਂਚ200 ਕਿਲੋਗ੍ਰਾਮ ਤੋਂ ਵੱਧ ਭਾਰ ਚੁੱਕਣ ਦੇ ਸਮਰੱਥ
ਪ੍ਰੋਫੈਸਰ ਸਟੀਫਨ ਕਲੇਨ ਵੱਲੋਂ ਡਿਜ਼ਾਇਨ ਕੀਤੀ ਗਈ ਪੰਜਵੀਂ ਜੈਨਰੇਸ਼ਨ ਦੀ ਫਲਾਇੰਗ ਕਾਰ ਨੇ ਇਸ ਹਫਤੇ ਸਲੋਵਾਕੀਆ ਦੇ ਪਿਏਸਟਨੀ ਹਵਾਈ ਅੱਡੇ 'ਤੇ ਦੋ ਉਡਾਣਾਂ ਮੁਕੰਮਲ ਕੀਤੀਆਂ। ਮਾਡਲ ਨੇ ਦੋ ਟੇਕਆਫ ਅਤੇ ਲੈਂਡਿੰਗ ਸਮੇਤ ਦੋ ਪੂਰਣ ਹਵਾਈ ਅੱਡੇ ਦੇ ਪੈਟਰਨ ਨੂੰ ਪ੍ਰਾਪਤ ਕੀਤਾ। ਬਿਆਨ 'ਚ ਕਿਹਾ ਗਿਆ ਕਿ ਦੋ ਸੀਟਾਂ ਵਾਲੇ ਮਾਡਲ ਦਾ ਵਜ਼ਨ 1100 ਕਿਲੋਗ੍ਰਾਮ ਹੈ ਤੇ ਪ੍ਰਤੀ ਉਡਾਣ 200 ਕਿਲੋਗ੍ਰਾਮ ਦਾ ਭਾਰ ਚੁੱਕ ਸਕਦੀ ਹੈ।
1000 ਕਿਮੀ ਦੀ ਰੇਂਜ
ਬੀਐਮਡਬਲਿਯੂ 1.61 ਇੰਜਣ ਵੱਲੋਂ ਲਿਆਂਦੀ ਇਸ ਕਾਰ-ਪਲੇਨ 'ਚ 140HP ਦਾ ਪ੍ਰਭਾਵੀ ਪਾਵਰ ਆਊਟਪੁੱਟ ਹੈ। ਏਅਰਕਾਰ ਦੀ ਐਸਟੀਮੇਟਡ ਟ੍ਰੈਵਲ ਰੇਜ 1,000 ਕਿਮੀ 'ਤੇ ਉਡਾਣ ਦੀ ਖਪਤ 18 ਲੀਟਰ ਪ੍ਰਤੀ ਘੰਟਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ