Alert! ਇਨ੍ਹਾਂ ਟਾਇਰਾਂ ਵਾਲੀਆਂ ਗੱਡੀਆਂ ਨੂੰ ਚਲਾਉਣ 'ਤੇ ਲੱਗੇਗੀ ਰੋਕ, ਇਸ ਦਿਨ ਤੋਂ ਲਾਗੂ ਹੋ ਰਹੇ ਹਨ ਨਿਯਮ
ਸਰਕਾਰ ਵੱਲੋਂ ਵੱਧ ਰਹੇ ਹਾਦਸਿਆਂ ਨੂੰ ਰੋਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਬਰੇਕ, ਸੈਂਸਰ, ਏਅਰਬੈਗ ਵਰਗੇ ਕਈ ਨਿਯਮ ਬਣਾਉਣ ਤੋਂ ਬਾਅਦ ਹੁਣ ਸਰਕਾਰ ਨੇ ਵਾਹਨਾਂ ਨੂੰ ਸੁਰੱਖਿਅਤ ਬਣਾਉਣ ਲਈ ਟਾਇਰਾਂ ਨਾਲ ਸਬੰਧਤ ਨਿਯਮਾਂ 'ਚ ਵੀ ਬਦਲਾਅ ਕੀਤਾ ਹੈ।
ਸਰਕਾਰ ਵੱਲੋਂ ਵੱਧ ਰਹੇ ਹਾਦਸਿਆਂ ਨੂੰ ਰੋਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਬਰੇਕ, ਸੈਂਸਰ, ਏਅਰਬੈਗ ਵਰਗੇ ਕਈ ਨਿਯਮ ਬਣਾਉਣ ਤੋਂ ਬਾਅਦ ਹੁਣ ਸਰਕਾਰ ਨੇ ਵਾਹਨਾਂ ਨੂੰ ਸੁਰੱਖਿਅਤ ਬਣਾਉਣ ਲਈ ਟਾਇਰਾਂ ਨਾਲ ਸਬੰਧਤ ਨਿਯਮਾਂ 'ਚ ਵੀ ਬਦਲਾਅ ਕੀਤਾ ਹੈ। ਆਓ ਜਾਣਦੇ ਹਾਂ ਇਹ ਬਦਲਾਅ...
ਹੁਣ ਇਸ ਦਿਸ਼ਾ 'ਚ ਕਦਮ ਚੁੱਕਦੇ ਹੋਏ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇੱਕ ਹੋਰ ਅਹਿਮ ਕਦਮ ਚੁੱਕਿਆ ਹੈ। ਟਾਇਰਾਂ ਦੇ ਡਿਜ਼ਾਈਨ 'ਤੇ ਨਵੇਂ ਨਿਯਮ 1 ਅਕਤੂਬਰ 2022 ਤੋਂ ਲਾਗੂ ਹੋਣਗੇ। ਦਰਅਸਲ, ਵਾਹਨ ਦੇ ਟਾਇਰਾਂ ਦੇ ਡਿਜ਼ਾਈਨ 'ਚ ਬਦਲਾਅ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜੋ ਕਿ 1 ਅਕਤੂਬਰ ਤੋਂ ਨਵੇਂ ਡਿਜ਼ਾਇਨ ਅਨੁਸਾਰ ਬਣਾਏ ਜਾਣਗੇ। ਅਗਲੇ ਸਾਲ 1 ਅਪ੍ਰੈਲ ਤੋਂ ਨਵੇਂ ਟਾਇਰਾਂ ਵਾਲੇ ਵਾਹਨਾਂ ਦੀ ਵਿਕਰੀ ਕੀਤੀ ਜਾਵੇਗੀ। ਨਵੇਂ ਮਿਆਰ C1, C2 ਅਤੇ C3 ਕੈਟਾਗਰੀਆਂ ਦੇ ਟਾਇਰਾਂ 'ਤੇ ਲਾਗੂ ਹੋਣਗੇ। ਟਾਇਰ ਦੇ ਡਿਜ਼ਾਈਨ ਦੇ ਨਵੇਂ ਨਿਯਮਾਂ ਤਹਿਤ C1, C2 ਅਤੇ C3 ਕੈਟਾਗਰੀਆਂ ਦੇ ਟਾਇਰ ਲਈ AIS-142:2019 ਸਟੇਜ-2 ਲਾਜ਼ਮੀ ਹੈ।
ਟਾਇਰ ਦਾ ਸਟਾਰ ਰੇਟਿੰਗ ਸਿਸਟਮ
ਸੜਕ ਦੇ ਬਿਹਤਰ ਵੇਟ ਗ੍ਰਿੱਪ, ਗਿੱਲੀਆਂ ਸੜਕਾਂ 'ਤੇ ਪਕੜ ਅਤੇ ਤੇਜ਼ ਰਫ਼ਤਾਰ 'ਤੇ ਕੰਟਰੋਲ ਨੂੰ ਧਿਆਨ 'ਚ ਰੱਖਦਿਆਂ ਟਾਇਰ ਨੂੰ ਸੁਰੱਖਿਅਤ ਬਣਾਇਆ ਜਾਵੇਗਾ। ਇਸ ਨਾਲ ਗਾਹਕ ਇਹ ਜਾਣ ਸਕਣਗੇ ਕਿ ਖਰੀਦਦੇ ਸਮੇਂ ਟਾਇਰ ਕਿੰਨਾ ਸੁਰੱਖਿਅਤ ਹੈ। ਇਸ ਤੋਂ ਇਲਾਵਾ ਟਰਾਂਸਪੋਰਟ ਮੰਤਰਾਲਾ ਅਤੇ ਭਾਰੀ ਉਦਯੋਗ ਮੰਤਰਾਲਾ ਵੀ ਜਲਦੀ ਹੀ ਟਾਇਰਾਂ ਲਈ ਸਟਾਰ ਰੇਟਿੰਗ ਸ਼ੁਰੂ ਕਰਨ ਜਾ ਰਿਹਾ ਹੈ। ਕਿਸੇ ਵੀ ਟਾਇਰ ਦੀ ਰੇਟਿੰਗ ਗਾਹਕ ਨੂੰ ਖਰੀਦਦੇ ਸਮੇਂ ਸੁਰੱਖਿਆ ਦਾ ਅਹਿਸਾਸ ਵੀ ਦੇਵੇਗੀ।
ਕੈਟਾਗਰੀ C1, C2 ਅਤੇ C3
3 ਕੈਟਾਗਰੀਆਂ ਨੂੰ C1, C2 ਅਤੇ C3 ਟਾਇਰ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਯਾਤਰੀ ਕਾਰ ਦੇ ਟਾਇਰਾਂ ਦੀ ਕੈਟਾਗਰੀ ਨੂੰ C1 ਕਿਹਾ ਜਾਂਦਾ ਹੈ। C2 ਦਾ ਮਤਲਬ ਹੈ ਛੋਟੇ ਵਪਾਰਕ ਵਾਹਨ ਅਤੇ C3 ਦਾ ਮਤਲਬ ਹੈ ਭਾਰੀ ਵਪਾਰਕ ਵਾਹਨਾਂ ਦੇ ਟਾਇਰ ਦੀ ਕੈਟਾਗਰੀ। ਹੁਣ ਤੋਂ ਇਨ੍ਹਾਂ ਸਾਰੇ ਕੈਟਾਗਰੀਆਂ ਦੇ ਟਾਇਰਾਂ 'ਤੇ ਆਟੋਮੋਟਿਵ ਇੰਡੀਅਨ ਸਟੈਂਡਰਡ (AIS) ਦੇ ਦੂਜੇ ਸਟੇਜ਼ ਦੇ ਕੁਝ ਨਿਯਮ ਅਤੇ ਮਾਪਦੰਡ ਲਾਜ਼ਮੀ ਤੌਰ 'ਤੇ ਲਾਗੂ ਹੋਣਗੇ। ਇਨ੍ਹਾਂ ਪੈਰੀਮੀਟਰਸ 'ਚ ਰੋਲਿੰਗ ਰੈਜਿਸਟੈਂਸ, ਵੇਟ ਗ੍ਰਿੱਪ ਅਤੇ ਰੋਲਿੰਗ ਸਾਊਂਡ ਐਮੀਸ਼ੰਸ ਵਰਗੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇਗਾ। ਆਟੋਮੋਟਿਵ ਇੰਡੀਅਨ ਸਟੈਂਡਰਡ (AIS) ਦੇ ਅਨੁਸਾਰ ਵਾਹਨ ਦੇ ਟਾਇਰਾਂ ਦੀ ਗੁਣਵੱਤਾ ਅਤੇ ਡਿਜ਼ਾਈਨ ਹੁਣ AIS-142:2019 ਦੇ ਅਨੁਸਾਰ ਹੋਵੇਗਾ।