Bird Flu ਦਾ ਖੌਫ! ਬਰਡ ਫਲੂ ਕਾਰਨ ਕਾਂਵਾਂ ਦੀ ਮੌਤ ਤੋਂ ਬਾਅਦ ਹੁਣ ਪੋਲਟਰੀ ਫਾਰਮ ਵੀ ਹੋਏ ਪ੍ਰਭਾਵਿਤ! 4200 ਚੂਚਿਆਂ ਦੀ ਮੌਤ ਨਾਲ ਹੜਕੰਪ
ਦੇਸ਼ 'ਚ ਇੱਕ ਵਾਰ ਫਿਰ ਤੋਂ Bird Flu ਪੈਰ ਪਸਾਰ ਰਿਹਾ ਹੈ। ਜੀ ਹਾਂ Bird Flu ਨੇ ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਵਿੱਚ ਘਾਤਕ ਦਸਤਕ ਦਿੱਤੀ ਹੈ। ਜਿਸ ਕਰਕੇ ਵੱਡੀ ਗਿਣਤੀ ਦੇ ਵਿੱਚ ਕਾਵਾਂ ਦੀ ਮੌਤ ਹੋ ਗਈ ਅਤੇ ਹੁਣ ਹਜ਼ਾਰਾਂ ਦੀ ਗਿਣਤੀ 'ਚ ਚੂਚੇ

Bird Flu ; ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਵਿੱਚ ਇੱਕ ਪੋਲਟਰੀ ਫਾਰਮ ਵਿੱਚ ਕਰੀਬ 4,200 ਚੂਚੇ ਮਰੇ ਹੋਏ ਪਾਏ ਗਏ ਹਨ। ਜਿਸ ਤੋਂ ਬਾਅਦ ਦੇਸ਼ ਦੇ ਵਿੱਚ ਤਰਥੱਲੀ ਮੱਚ ਗਈ। ਇਕ ਅਧਿਕਾਰੀ ਨੇ ਵੀਰਵਾਰ (23 ਜਨਵਰੀ) ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਕੁਝ ਦਿਨ ਪਹਿਲਾਂ ਜ਼ਿਲ੍ਹੇ ਵਿੱਚ ਬਰਡ ਫਲੂ ਕਾਰਨ 60 ਦੇ ਕਰੀਬ ਕਾਂਵਾਂ ਦੀ ਮੌਤ ਹੋ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਅਹਿਮਦਪੁਰ ਤਹਿਸੀਲ ਦੇ ਧਲੇਗਾਂਵ 'ਚ 5 ਤੋਂ 6 ਦਿਨਾਂ ਦੇ ਚੂਚਿਆਂ ਦੀ ਮੌਤ ਹੋ ਗਈ ਸੀ ਅਤੇ ਬੁੱਧਵਾਰ ਨੂੰ ਲਾਸ਼ਾਂ ਦੇ ਨਮੂਨੇ ਆਂਧ, ਪੁਣੇ ਸਥਿਤ ਰਾਜ ਪਸ਼ੂ ਰੋਗ ਨਿਦਾਨ ਪ੍ਰਯੋਗਸ਼ਾਲਾ 'ਚ ਭੇਜੇ ਗਏ ਸਨ।
ਟੀਮ ਵੱਲੋਂ ਘਟਨਾ ਸਥਾਨ ਦਾ ਦੌਰ
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਕਮਿਸ਼ਨਰ ਡਾ.ਸ਼੍ਰੀਧਰ ਸ਼ਿੰਦੇ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋ-ਤਿੰਨ ਦਿਨਾਂ ਵਿੱਚ ਚੂਚਿਆਂ ਦੀ ਮੌਤ ਹੋ ਗਈ ਅਤੇ ‘ਪੋਲਟਰੀ ਫਾਰਮ’ ਦੇ ਮਾਲਕ ਨੇ ਤੁਰੰਤ ਇਸ ਸਬੰਧੀ ਅਧਿਕਾਰੀਆਂ ਨੂੰ ਸੂਚਿਤ ਨਹੀਂ ਕੀਤਾ, ਜਿਸ ਕਾਰਨ ਇਨਫੈਕਸ਼ਨ ਫੈਲ ਗਈ ਅਤੇ 4,500 ਵਿੱਚੋਂ 4200 ਚੂਚਿਆਂ ਦੀ ਮੌਤ ਹੋ ਗਈ।
ਪੋਲਟਰੀ ਫਾਰਮ ਮਾਲਕਾਂ ਨੂੰ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ
ਅਹਿਮਦਪੁਰ ਵੈਟਰਨਰੀ ਹਸਪਤਾਲ ਦੇ ਡਿਪਟੀ ਕਮਿਸ਼ਨਰ ਡਾ: ਸ਼ਿਵਾਜੀ ਕਸ਼ੀਰਸਾਗਰ ਨੇ ਪੋਲਟਰੀ ਫਾਰਮਾਂ ਦੇ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਕੇਂਦਰਾਂ ਨੂੰ ਰਜਿਸਟਰ ਕਰਵਾਉਣ ਅਤੇ ਅਜਿਹੀਆਂ ਘਟਨਾਵਾਂ ਬਾਰੇ ਸਥਾਨਕ ਅਧਿਕਾਰੀਆਂ ਨੂੰ ਸੂਚਿਤ ਕਰਨ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਜ਼ਿਲ੍ਹੇ ਦੇ ਉਦਗੀਰ ਸ਼ਹਿਰ ਵਿੱਚ ਕਰੀਬ 60 ਕਾਂ ਮਰੇ ਹੋਏ ਪਾਏ ਗਏ ਸਨ। ਪੁਣੇ ਸਥਿਤ ਖੇਤਰੀ ਰੋਗ ਨਿਦਾਨ ਪ੍ਰਯੋਗਸ਼ਾਲਾ ਅਤੇ ICAR-ਨੈਸ਼ਨਲ ਇੰਸਟੀਚਿਊਟ ਆਫ ਹਾਈ ਸਕਿਓਰਿਟੀ ਐਨੀਮਲ ਡਿਜ਼ੀਜ਼, ਭੋਪਾਲ ਦੁਆਰਾ ਕਰਵਾਏ ਗਏ ਟੈਸਟਾਂ ਨੇ ਪੁਸ਼ਟੀ ਕੀਤੀ ਕਿ ਇਨ੍ਹਾਂ ਮੌਤਾਂ ਦਾ ਕਾਰਨ ਬਰਡ ਫਲੂ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















