(Source: ECI/ABP News/ABP Majha)
10 ਲੱਖ ਤੋਂ ਘੱਟ ਬਜ਼ਟ 'ਚ ਇਹ ਸ਼ਾਨਦਾਰ ਤੇ ਕਿਫਾਇਤੀ ਕਾਰਾਂ ਬਣ ਸਕਦੀਆਂ ਤੁਹਾਡੀ ਪਸੰਦ, ਇਸ ਦਿਵਾਲੀ ਬਣ ਜਾਓ ਕਾਰ ਦੇ ਮਾਲਕ
ਦੀਵਾਲੀ 'ਤੇ ਤੁਸੀਂ ਨਵੀਂ ਕਾਰ ਖਰੀਦਣ ਦੀ ਸੋਚ ਰਹੇ ਹੋ ਪਰ ਤਹਾਡਾ ਬਜ਼ਟ 10 ਲੱਖ ਤੋਂ ਘੱਟ ਹੈ ਤਾਂ ਬਜ਼ਾਰ 'ਚ ਤੁਹਾਡੇ ਲਈ ਕਈ ਬਿਹਤਰ ਆਪਸ਼ਨ ਹਨ। ਬਜ਼ਾਰ 'ਚ ਕਈ ਅਜਿਹੀਆਂ ਕਾਰਾਂ ਹਨ ਜੋ ਨਾ ਸਿਰਫ ਤੁਹਾਡੇ ਬਜ਼ਟ 'ਚ ਹਨ ਬਲਕਿ ਕਾਫੀ ਸਟਾਇਲਿਸ਼ ਤੇ ਕਿਫਾਇਤੀ ਵੀ ਹਨ।
ਦਿਵਾਲੀ ਦੇ ਤਿਉਹਾਰ 'ਤੇ ਲੋਕ ਅਕਸਰ ਕੋਈ ਨਵੀਂ ਚੀਜ਼ ਲੈਕੇ ਆਉਂਦੇ ਹਨ। ਜੇਕਰ ਇਸ ਦੀਵਾਲੀ 'ਤੇ ਤੁਸੀਂ ਨਵੀਂ ਕਾਰ ਖਰੀਦਣ ਦੀ ਸੋਚ ਰਹੇ ਹੋ ਪਰ ਤਹਾਡਾ ਬਜ਼ਟ 10 ਲੱਖ ਤੋਂ ਘੱਟ ਹੈ ਤਾਂ ਬਜ਼ਾਰ 'ਚ ਤੁਹਾਡੇ ਲਈ ਕਈ ਬਿਹਤਰ ਆਪਸ਼ਨ ਹਨ। ਬਜ਼ਾਰ 'ਚ ਕਈ ਅਜਿਹੀਆਂ ਕਾਰਾਂ ਹਨ ਜੋ ਨਾ ਸਿਰਫ ਤੁਹਾਡੇ ਬਜ਼ਟ 'ਚ ਹਨ ਬਲਕਿ ਕਾਫੀ ਸਟਾਇਲਿਸ਼ ਤੇ ਕਿਫਾਇਤੀ ਵੀ ਹਨ।
Maruti Suzuki Swift
ਮਾਰੂਤੀ ਸੁਜ਼ੂਕੀ ਦੀ ਸਵਿਫਟ ਸ਼ਾਨਦਾਰ ਕਾਰਾਂ 'ਚੋਂ ਇਕ ਹੈ। ਇਸ ਕਾਰ ਦੀ ਕੀਮਤ 5.19 ਲੱਖ ਰੁਪਏ ਤੋਂ ਸ਼ੁਰੂ ਹੈ। ਇਸ ਦਾ ਟੌਪ ਮਾਡਲ 8.02 ਲੱਖ ਰੁਪਏ ਤਕ ਖਰੀਦਿਆ ਜਾ ਸਕਦਾ ਹੈ। ਮਾਇਲੇਜ ਦੇ ਹਿਸਾਬ ਨਾਲ ਇਹ ਕਾਰ ਕਾਫੀ ਕਿਫਾਇਤੀ ਹੈ।
Renault Kwid
ਇਹ ਦੇਸ਼ ਦੀ ਸਭ ਤੋਂ ਸਸਤੀਆਂ ਤੇ ਕਿਫਾਇਤੀ ਕਾਰਾਂ 'ਚ ਸ਼ਾਮਲ ਹੈ। ਇਸ ਕਾਰ ਦੀ ਕੀਮਤ 2.94 ਲੱਖ ਰੁਪਏ ਤੋਂ ਲੈਕੇ 5.07 ਲੱਖ ਰੁਪਏ ਤਕ ਹੈ। ਜੇਕਰ ਤੁਹਾਡਾ ਬਜਟ ਪੰਜ ਲੱਖ ਤਕ ਹੈ ਤਾਂ ਤੁਸੀਂ ਇਹ ਕਾਰ ਆਪਣੇ ਘਰ ਲਿਆ ਸਕਦੇ ਹੋ।
Tata Altroz
ਇਸ ਕਾਰ ਦਾ ਡਿਜ਼ਾਇਨ ਤੇ ਦਿਖ ਤਹਾਨੂੰ ਆਕਰਸ਼ਿਤ ਕਰ ਦੇਵੇਗਾ। ਟਾਟਾ ਦੀ ਇਸ ਕਾਰ ਦੀ ਕੀਮਤ 5.29 ਲੱਖ ਰੁਪਏ ਤੋਂ ਸ਼ੁਰੂ ਹੈ। ਉੱਥੇ ਹੀ ਇਸ ਹੈਚਬੈਕ ਕਾਰ ਦਾ ਟੌਪ ਮਾਡਲ 9.34 ਲੱਖ ਰੁਪਏ ਦਾ ਹੈ।
Tata Nexon
ਲੱਖ ਰੁਪਏ ਤੋਂ ਘੱਟ ਬਜ਼ਟ 'ਚ ਇਹ ਵੀ ਇਕ ਚੰਗੀ ਆਪਸ਼ਨ ਹੈ। ਟਾਟਾ ਦੀ ਇਹ ਕਰਵ ਲੁਕ ਵਾਲੀ ਸਭ ਚਾਰ ਮੀਟਰ SUV ਹੈ। ਇਸ ਕਾਰ ਦੀ ਕੀਮਤ 6.99 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ।
Ford Ecosports
ਕੁਝ ਸਮਾਂ ਪਹਿਲਾਂ ਹੀ ਕੰਪਨੀ ਨੇ ਇਕਸਪੌਰਟਸ ਦਾ ਫੇਸਲਿਫਟ ਮਾਡਲ ਲੌਂਚ ਕੀਤਾ ਸੀ। ਇਸ ਸ਼ਾਨਦਾਰ ਕਾਰ ਦੀ ਸ਼ੁਰੂਆਤੀ ਕੀਮਤ 8.17 ਲੱਖ ਰੁਪਏ ਹੈ। ਦਸ ਲੱਖ ਤੋਂ ਘੱਟ ਬਜ਼ਟ 'ਚ ਇਹ ਇਕ ਵਧੀਆ ਆਪਸ਼ਨ ਸਾਬਿਤ ਹੋ ਸਕਦੀ ਹੈ।
ਖੇਤੀ ਕਾਨੂੰਨਾਂ ਖਿਲਾਫ ਦੇਸ਼ਵਿਆਪੀ ਅੰਦੋਲਨ ਦੀ ਤਿਆਰੀ, ਦੇਸ਼ ਭਰ ਦੀਆਂ ਗੈਰ-ਸਿਆਸੀ ਕਿਸਾਨ ਜਥੇਬੰਦੀਆਂ ਘੜਣਗੀਆਂ ਰਣਨੀਤੀ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ