Best 7 Seater Car: ਦੀਵਾਲੀ 'ਤੇ ਪਰਿਵਾਰ ਲਈ ਚਾਹੁੰਦੇ ਹੋ ਬੈਸਟ 7-ਸੀਟਰ ਕਾਰ? ਸਿਰਫ 6 ਲੱਖ ਰੁਪਏ 'ਚ ਇਹ ਰਿਹਾ ਵਧੀਆ ਆਪਸ਼ਨ
ਜੇਕਰ ਤੁਸੀਂ ਵੀ ਇਸ ਦੀਵਾਲੀ ਮੌਕੇ ਆਪਣੇ ਪਰਿਵਾਰ ਦੇ ਲਈ ਇੱਕ ਸ਼ਾਨਦਾਰ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਆਰਟੀਕਲ ਤੁਹਾਡੇ ਲਈ ਲਾਹੇਵੰਦ ਸਾਬਿਤ ਹੋ ਸਕਦਾ ਹੈ। ਜੀ ਹਾਂ ਜੇਕਰ ਤੁਹਾਡੇ ਬਜਟ 6 ਲੱਖ ਤੱਕ ਦਾ ਹੈ ਤਾਂ 7 ਸੀਟਰ ਕਾਰ ਤੁਸੀਂ ਘਰ..
Best Under Budget 7 Seater Car for Family: ਜੇਕਰ ਤੁਸੀਂ ਦੀਵਾਲੀ ਦੇ ਮੌਕੇ 'ਤੇ ਆਪਣੇ ਪਰਿਵਾਰ ਲਈ ਇੱਕ ਸ਼ਾਨਦਾਰ ਤੇ ਲਗਜ਼ਰੀ ਕਾਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਹ ਮੌਕਾ ਤੁਹਾਡੇ ਲਈ ਸਭ ਤੋਂ ਵਧੀਆ ਹੈ। ਇੱਥੇ ਅਸੀਂ ਤੁਹਾਨੂੰ ਅਜਿਹੀ 7 ਸੀਟਰ ਕਾਰ (7 seater car) ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਸੀਂ ਸਿਰਫ 6 ਲੱਖ ਰੁਪਏ ਦੇ ਬਜਟ ਵਿੱਚ ਘਰ ਲਿਆ ਸਕਦੇ ਹੋ। ਇਹ ਕਾਰ ਸਪੇਸ ਵਿੱਚ ਇੰਨੀ ਵੱਡੀ ਹੈ ਕਿ ਤੁਹਾਡਾ ਪਰਿਵਾਰ ਇਸ ਵਿੱਚ ਪੂਰੀ ਤਰ੍ਹਾਂ ਫਿੱਟ ਹੋ ਜਾਵੇਗਾ।
ਜਿਸ ਕਾਰ ਬਾਰੇ ਅਸੀਂ ਗੱਲ ਕਰ ਰਹੇ ਹਾਂ ਉਸ ਦਾ ਨਾਮ ਰੇਨੋ ਟ੍ਰਾਈਬਰ ਹੈ, ਜੋ ਕਿ ਇੱਕ ਸ਼ਾਨਦਾਰ ਮਲਟੀ ਪਰਪਜ਼ ਵਹੀਕਲ (MPV) ਹੈ। ਇਸ ਕਾਰ ਨੂੰ ਵੱਡੇ ਪਰਿਵਾਰ ਲਈ ਤਿਆਰ ਕੀਤਾ ਗਿਆ ਹੈ। ਆਓ ਜਾਣਦੇ ਹਾਂ ਰੇਨੋ ਟ੍ਰਾਈਬਰ ਦੀ ਕੀਮਤ ਅਤੇ ਵਿਸ਼ੇਸ਼ਤਾਵਾਂ ਕੀ ਹਨ।
Renault Triber ਦੀ ਕੀਮਤ ਅਤੇ ਵਿਸ਼ੇਸ਼ਤਾਵਾਂ
Renault Triber ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 5 ਲੱਖ 99 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ। ਘੱਟ ਬਜਟ 'ਚ ਆਉਣ ਵਾਲੀ ਇਸ 7 ਸੀਟਰ ਕਾਰ 'ਚ ਸ਼ਾਨਦਾਰ ਫੀਚਰਸ ਹਨ। ਇਹ ਕਾਰ 1.0-ਲੀਟਰ ਨੈਚੁਰਲੀ-ਐਸਪੀਰੇਟਿਡ ਪੈਟਰੋਲ ਇੰਜਣ ਦੇ ਨਾਲ ਆਉਂਦੀ ਹੈ ਜੋ 72 PS ਦੀ ਪਾਵਰ ਅਤੇ 96 Nm ਦਾ ਟਾਰਕ ਜਨਰੇਟ ਕਰ ਸਕਦੀ ਹੈ। ਇਸ ਕਾਰ ਵਿੱਚ 5-ਸਪੀਡ ਮੈਨੂਅਲ ਗਿਅਰਬਾਕਸ ਅਤੇ ਆਟੋਮੈਟਿਕ ਟਰਾਂਸਮਿਸ਼ਨ ਦਾ ਵਿਕਲਪ ਹੈ।
Renault Triber 'ਚ 14-ਇੰਚ ਦਾ ਫਲੈਕਸ ਵ੍ਹੀਲ ਦੇਖਿਆ ਗਿਆ ਹੈ। ਇਸ ਵਿੱਚ ਪਿਆਨੋ ਬਲੈਕ ਫਿਨਿਸ਼ ਦੇ ਨਾਲ ਇੱਕ ਡੁਅਲ-ਟੋਨ ਡੈਸ਼ਬੋਰਡ, ਐਪਲ ਕਾਰਪਲੇ ਅਤੇ ਐਂਡਰਾਇਡ ਆਟੋ ਲਈ ਸਪੋਰਟ ਵਾਲਾ ਇੱਕ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, ਇੱਕ ਫੁੱਲ ਡਿਜੀਟਲ ਵ੍ਹਾਈਟ LED ਇੰਸਟਰੂਮੈਂਟ ਕਲੱਸਟਰ, ਨਾਲ ਨਵੀਂ ਸਟਾਈਲਿਸ਼ ਫੈਬਰਿਕ ਅਪਹੋਲਸਟ੍ਰੀ, ਦੇ ਨਾਲ HVAC ਨੌਬਸ ਵਿਦ ਕ੍ਰੋਮ ਰਿੰਗਾਂ, black inner door handle ਵਰਗੇ ਫੀਚਰਸ ਦੇਖਣ ਨੂੰ ਮਿਲ ਰਹੇ ਹਨ।
ਇਹ ਕਾਰ ਇੰਨੀ ਜ਼ਿਆਦਾ ਮਾਈਲੇਜ ਦਿੰਦੀ ਹੈ
ਇਸ ਤੋਂ ਇਲਾਵਾ ਟ੍ਰਾਈਬਰ ਕਾਰ 'ਚ ਪੁਸ਼-ਬਟਨ ਸਟਾਰਟ/ਸਟਾਪ, ਸਿਕਸ-ਵੇਅ ਐਡਜਸਟੇਬਲ ਡਰਾਈਵਰ ਸੀਟ, LED DRL ਦੇ ਨਾਲ ਪ੍ਰੋਜੈਕਟਰ ਹੈੱਡਲੈਂਪਸ, ਸਟੀਅਰਿੰਗ 'ਤੇ ਆਡੀਓ ਕੰਟਰੋਲ ਵਰਗੇ ਫੀਚਰਸ ਵੀ ਮੌਜੂਦ ਹਨ। ਕਾਰ ਦੇ ਮੈਨੂਅਲ ਵੇਰੀਐਂਟ ਨਾਲ 19 kmpl ਤੱਕ ਦੀ ਮਾਈਲੇਜ ਹਾਸਲ ਕੀਤੀ ਜਾ ਸਕਦੀ ਹੈ। ਇਹ MPV ਕਾਰ ਕੁੱਲ 10 ਵੇਰੀਐਂਟਸ ਵਿੱਚ ਬਾਜ਼ਾਰ ਵਿੱਚ ਉਪਲਬਧ ਹੈ। ਇਹ ਕਾਰ 20 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ। ਕਾਰ ਵਿੱਚ 84 ਲੀਟਰ ਦੀ ਬੂਟ ਸਪੇਸ ਹੈ। Third Row Sealed Fold ਕਰਕੇ ਇਸ ਨੂੰ 625 ਲੀਟਰ ਤੱਕ ਵਧਾਇਆ ਜਾ ਸਕਦਾ ਹੈ।