ਦੁਰਘਟਨਾ ਹੋਣ 'ਤੇ ਫੈਮਿਲੀ ਅਤੇ ਐਮਰਜੈਂਸੀ ਸਰਵਿਸ ਨੂੰ ਕਰੇਗਾ ਅਲਰਟ, Bosch ਨੇ ਬਣਾਇਆ ਖਾਸ ਸਿਸਟਮ
ਬੌਸ਼ ਦੀ ਇਹ ਐਮਰਜੈਂਸੀ ਕਾਲ ਸਿਸਟਮ ਹਾਦਸੇ ਦੇ ਸਮੇਂ ਐਮਰਜੈਂਸੀ ਸਰਵਿਸ ਨੂੰ ਇੱਕ ਅਲਰਟ ਭੇਜੇਗਾ। ਅਸਲ ਵਿੱਚ ਇਹ ਸਿਸਟਮ ਸਿਰਫ ਜਰਮਨੀ ਦੇ ਲੋਕਾਂ ਲਈ ਉਪਲਬਧ ਹੈ।
ਨਵੀਂ ਦਿੱਲੀ: ਮਸ਼ਹੂਰ ਆਟੋ ਟੈਕ ਕੰਪਨੀ ਬੌਸ਼ ਨੇ ਇੱਕ ਆਟੋਮੈਟਿਕ ਐਮਰਜੈਂਸੀ ਕਾਲ ਸਿਸਟਮ ਬਣਾਇਆ ਹੈ ਜੋ ਮੋਟਰ-ਸਾਈਕਲ ਦੇ ਹਾਦਸੇ ਵੇਲੇ ਐਮਰਜੈਂਸੀ ਸਿਸਟਮ ਨੂੰ ਸੁਚੇਤ ਕਰੇਗਾ। ਕੰਪਨੀ ਨੇ ਇਸ ਸਿਸਟਮ ਨੂੰ ਹੈਲਪ ਕੁਨੈਕਟ ਦਾ ਨਾਂ ਦਿੱਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਸਿਸਟਮ ਦੀ ਮਦਦ ਨਾਲ ਬਾਈਕ ਚਾਲਕ ਦੀ ਜਲਦੀ ਮਦਦ ਕੀਤੀ ਜਾ ਸਕਦੀ ਹੈ ਜੇਕਰ ਕੋਈ ਹਾਦਸਾ ਹੁੰਦਾ ਹੈ। ਇਹ ਸਿਸਟਮ ਇਸ ਸਮੇਂ ਜਰਮਨੀ ਵਿਚ ਲਾਂਚ ਕੀਤਾ ਗਿਆ ਹੈ।
ਇਸ ਸਿਸਟਮ ਵਿਚ ਡਰਾਈਵਰ ਆਪਣਾ ਡਾਕਟਰੀ ਇਤਿਹਾਸ ਅਤੇ ਐਮਰਜੈਂਸੀ ਸੰਪਰਕ ਵੀ ਰੱਖ ਸਕਦੇ ਹਨ। ਇਸ ਕਾਲ ਸਿਸਟਮ ਵਿਚ ਇੱਕ ਅੰਦਰੂਨੀ ਸੈਂਸਰ ਯੂਨਿਟ ਦਿੱਤੀ ਗਈ ਹੈ। ਇਹ ਪ੍ਰਣਾਲੀ ਐਮਐਸਸੀ ‘ਤੇ ਕੰਮ ਕਰਦੀ ਹੈ ਜੋ ਕਿ ਐਕਸਾਲੇਰੇਸ਼ਨ ਅਤੇ ਐਂਗੁਲਰ ਵੇਲੋਸਿਟੀ ਦਾ ਇੱਕ ਸਕਿੰਟ ਵਿੱਚ 100 ਗੁਣਾ ਤੱਕ ਦਾ ਪਤਾ ਲਗਾਉਂਦੀ ਹੈ।
ਕਿਵੇਂ ਕਰਦਾ ਹੈ ਕੰਮ: ਜਦੋਂ ਬਾਈਕ ਹਾਦਸੇ ਹਾਦਸੇ ਦਾ ਸ਼ਿਕਾਰ ਹੁੰਦੀ ਹੈ, ਤਾਂ ਇਹ ਕਾਲ ਸਿਸਟਮ ਆਪਣੇ ਆਪ ਹੀ ਬਾਈਕ ਦੀ ਗਤੀ ਅਤੇ ਐਂਗੁਲਰ ਸਥਿਤੀ ਵਿੱਚ ਅਚਾਨਕ ਹੋਏ ਬਦਲਾਅ ਦਾ ਪਤਾ ਲਗਾ ਲੈਂਦਾ ਹੈ ਅਤੇ ਆਪਣੇ ਆਪ ਵਿੱਚ ਐਮਰਜੈਂਸੀ ਸੇਵਾ ਨੂੰ ਬੌਸ਼ ਵਿਵਾਟਰ ਦੀ ਮਦਦ ਨਾਲ ਅਲਰਟ ਕਰਦਾ ਹੈ। ਇਹ ਸਿਸਟਮ ਬੌਸ਼ ਸਰਵਿਸ ਸੈਂਟਰ ਨਾਲ ਜੁੜੀ ਐਮਰਜੈਂਸੀ ਸੇਵਾਵਾਂ ਨੂੰ ਸਹੀ ਜੀਪੀਐਸ ਸਥਾਨ ਅਤੇ ਹੋਰ ਵੇਰਵੇ ਭੇਜਦੀ ਹੈ।
ਨਾਲ ਹੀ, ਜੇ ਇਸ ‘ਚ ਪਰਿਵਾਰਕ ਮੈਂਬਰਾਂ ਦੇ ਨੰਬਰ ਹੋਣਗੇ ਤਾਂ ਇਹ ਉਨ੍ਹਾਂ ਨੂੰ ਵੀ ਅਲਰਟ ਭੇਜੇਗੀ। ਇਹ ਪ੍ਰਣਾਲੀਆਂ ਨੂੰ ਬਲੂਟੁੱਥ ਦੁਆਰਾ ਬੌਸ਼ ਦੇ ਐਪ ਨਾਲ ਜੋੜਿਆ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਐਲਗੋਰਿਦਮ ਸੜਕ ਹਾਦਸੇ ਅਤੇ ਖੜ੍ਹੀ ਬਾਈਕ ਦੇ ਵਿਚ ਅੰਤਰ ਨੂੰ ਪਛਾਣ ਸਕੇਗਾ। ਇਸ ਵਿੱਚ ਖਾਸ ਗੱਲ ਇਹ ਹੈ ਕਿ ਸਿਸਟਮ ਲਈ ਕਿਸੇ ਵੱਖਰੇ ਕੰਟਰੋਲ ਸਿਸਟਮ ਦੀ ਜ਼ਰੂਰਤ ਨਹੀਂ ਪਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin