Car Features: ਗੱਡੀਆਂ 'ਚ ਕਿਉਂ ਹੁੰਦੀ ਹੈ ਸਨਰੂਫ, ਅਸਲ ਕਾਰਨ ਜਾਣ ਕੇ ਤੁਸੀਂ ਹੋ ਜਾਓਗੇ ਹੈਰਾਨ
ਸਨਰੂਫ ਤੁਹਾਡੀ ਗੱਡੀ ਨੂੰ ਕੁਦਰਤੀ ਰੌਸ਼ਨੀ ਦੇਣ ਲਈ ਦਿੱਤੀ ਜਾਂਦੀ ਹੈ। ਇਹ ਗੱਡੀ ਦੇ ਅੰਦਰ ਇਕ ਵੱਖਰਾ ਆਨੰਦ ਦਿੰਦੀ ਹੈ। ਖੁੱਲ੍ਹੇ ਸਨਰੂਫ ਨਾਲ ਸਫ਼ਰ ਕਰਦੇ ਹੋ ਤਾਂ ਤੁਸੀਂ ਇੱਕ ਖੁੱਲ੍ਹੇ ਕਮਰੇ 'ਚ ਬੈਠਣ ਵਾਂਗ ਮਹਿਸੂਸ ਕਰਦੇ ਹੋ।
Real Use of Sunroof : ਨਵੇਂ ਜਮਾਨੇ ਦੀਆਂ ਕਾਰਾਂ 'ਚ ਕੰਪਨੀਆਂ ਗਾਹਕਾਂ ਨੂੰ ਇੱਕ ਤੋਂ ਵੱਧ ਕੇ ਇਕ ਫੀਚਰਸ ਦੇਣ 'ਚ ਲੱਗੀਆਂ ਹੋਈਆਂ ਹਨ, ਜਿਸ 'ਚ ਗੱਡੀਆਂ ਵਿੱਚ ਮਿਲਣ ਵਾਲਾ ਸਨਰੂਫ ਬਹੁਤ ਹੀ ਕਾਮਨ ਫੀਚਰ ਹੋ ਗਿਆ ਹੈ। ਇਹ ਫੀਚਰ ਗੱਡੀ ਦੇ ਆਪਣੇ ਖ਼ਾਸ ਫ਼ਾਇਦੇ ਦੇ ਨਾਲ ਹੀ ਗੱਡੀ ਦੀ ਲੁੱਕ ਨੂੰ ਬਹੁਤ ਆਕਰਸ਼ਕ ਵੀ ਬਣਾਉਂਦਾ ਹੈ। ਆਧੁਨਿਕ ਕਾਰਾਂ 'ਚ ਫੀਚਰਸ ਦੀ ਇੱਕ ਲੰਬੀ-ਚੌੜੀ ਲਿਸਟ ਮਿਲਦੀ ਹੈ। ਪਰ ਗੱਡੀਆਂ 'ਚ ਸਨਰੂਫ ਕਿਉਂ ਦਿੱਤੇ ਜਾਂਦੇ ਹਨ, ਇਸ ਦਾ ਸਹੀ ਜਵਾਬ ਬਹੁਤ ਘੱਟ ਲੋਕ ਜਾਣਦੇ ਹਨ। ਸਨਰੂਫ ਤੁਹਾਡੀ ਗੱਡੀ 'ਚ ਇੱਕ ਵਿਸ਼ੇਸ਼ ਫੀਚਰਸ ਵਜੋਂ ਦਿੱਤੀ ਗਈ ਹੈ, ਨਾ ਕਿ ਡਰਾਈਵਿੰਗ ਦੌਰਾਨ ਇਸ ਤੋਂ ਬਾਹਰ ਨਿਕਲਣ ਲਈ। ਚਲਦੇ ਵਾਹਨ 'ਚ ਇਸ ਵਿੱਚੋਂ ਨਿਕਲਣਾ ਤੁਹਾਡੇ ਲਈ ਖ਼ਤਰਨਾਕ ਹੋ ਸਕਦਾ ਹੈ। ਤਾਂ ਆਓ ਜਾਣਦੇ ਹਾਂ ਗੱਡੀਆਂ 'ਚ ਸਨਰੂਫ ਕਿਉਂ ਦਿੱਤੀ ਜਾਂਦੀ ਹੈ?
ਸਨਰੂਫ ਦੇ ਕੀ ਫ਼ਾਇਦੇ ਹਨ?
ਸਨਰੂਫ ਤੁਹਾਡੀ ਗੱਡੀ ਨੂੰ ਕੁਦਰਤੀ ਰੌਸ਼ਨੀ ਦੇਣ ਲਈ ਦਿੱਤੀ ਜਾਂਦੀ ਹੈ। ਇਹ ਗੱਡੀ ਦੇ ਅੰਦਰ ਇਕ ਵੱਖਰਾ ਆਨੰਦ ਦਿੰਦੀ ਹੈ। ਇਸ ਦਾ ਇਕ ਹੋਰ ਫ਼ਾਇਦਾ ਇਹ ਹੈ ਕਿ ਜਦੋਂ ਵੀ ਤੇਜ਼ ਧੁੱਪ 'ਚ ਵਾਹਨ ਪਾਰਕ ਕੀਤਾ ਜਾਂਦਾ ਹੈ ਤਾਂ ਇਸ ਦਾ ਕੈਬਿਨ ਕਾਫੀ ਗਰਮ ਹੋ ਜਾਂਦਾ ਹੈ। ਸਨਰੂਫ ਨੂੰ ਖੋਲ੍ਹ ਕੇ ਇਸ ਗਰਮੀ ਨੂੰ ਬਹੁਤ ਜਲਦੀ ਬਾਹਰ ਕੱਢਿਆ ਜਾ ਸਕਦਾ ਹੈ। ਨਾਲ ਹੀ ਜਦੋਂ ਤੁਸੀਂ ਖੁੱਲ੍ਹੇ ਸਨਰੂਫ ਨਾਲ ਸਫ਼ਰ ਕਰਦੇ ਹੋ ਤਾਂ ਤੁਸੀਂ ਇੱਕ ਖੁੱਲ੍ਹੇ ਕਮਰੇ 'ਚ ਬੈਠਣ ਵਾਂਗ ਮਹਿਸੂਸ ਕਰਦੇ ਹੋ, ਜਿਸ ਨਾਲ ਸਫ਼ਰ ਦੌਰਾਨ ਹੋਣ ਵਾਲੀ ਥਕਾਵਟ ਘੱਟ ਜਾਂਦੀ ਹੈ। ਇਸ ਦੇ ਨਾਲ ਹੀ ਇਹ ਵਾਹਨ ਦੀ ਦਿੱਖ ਨੂੰ ਵੀ ਕਾਫੀ ਸਟਾਈਲਿਸ਼ ਬਣਾਉਂਦਾ ਹੈ।
ਭਾਰੀ ਪੈ ਸਕਦੀ ਹੈ ਇਹ ਗਲਤੀ
ਅਕਸਰ ਹੀ ਸੜਕ 'ਤੇ ਚੱਲਦੀ ਗੱਡੀ 'ਚੋਂ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੂੰ ਸਨਰੂਫ 'ਚੋਂ ਬਾਹਰ ਨਿਕਲੇ ਵੇਖਿਆ ਜਾ ਸਕਦਾ ਹੈ। ਪਰ ਅਜਿਹੀ ਗਲਤੀ ਕਰਨਾ ਬਹੁਤ ਮਹਿੰਗਾ ਪੈ ਸਕਦਾ ਹੈ। ਜੇਕਰ ਕਿਸੇ ਚੱਲਦੀ ਗੱਡੀ 'ਚ ਐਮਰਜੈਂਸੀ ਬ੍ਰੇਕ ਲਗਾਈ ਜਾਵੇ ਤਾਂ ਬਾਹਰ ਨਿਕਲਣ ਵਾਲੇ ਵਿਅਕਤੀ ਨੂੰ ਗੰਭੀਰ ਸੱਟਾਂ ਲੱਗ ਸਕਦੀਆਂ ਹਨ ਅਤੇ ਬੱਚਿਆਂ ਨੂੰ ਤਾਂ ਗੰਭੀਰ ਸੱਟ ਲੱਗਣ ਦਾ ਖ਼ਤਰਾ ਦੋਗੁਣਾ ਵੱਧ ਜਾਂਦਾ ਹੈ।