ਪੜਚੋਲ ਕਰੋ
ਇਸ ਸਾਲ ਕਾਰਾਂ ਦੀ ਵਿਕਰੀ ਨੂੰ ਮਿਲੇਗੀ ਰਫ਼ਤਾਰ, ਹੋਣਗੀਆਂ ਨਵੀਆਂ ਕਾਰਾਂ ਲਾਂਚ
ਦੇਸ਼ 'ਚ ਪੈਸੇਂਜਰ ਗੱਡੀਆਂ ਦੀ ਵਿਕਰੀ ਦੀ ਰਫਤਾਰ ਪਿਛਲੇ ਸਾਲ ਦੇ ਸਾਰੇ ਰਿਕਾਰਡ ਤੋੜ ਸਕਦੀ ਹੈ। ਲਗਾਤਾਰ ਦੋ ਸਾਲਾਂ ਤੋਂ ਵਾਹਨਾਂ ਦੀ ਵਿਕਰੀ ਵਿੱਚ ਗਿਰਾਵਟ ਕਾਰਨ 2021 ਵਿੱਚ ਵਾਹਨਾਂ ਦੀ ਵਿਕਰੀ ਨੂੰ ਲੋਅ ਬੇਸ ਦਾ ਲਾਭ ਮਿਲੇਗਾ।

ਨਵੀਂ ਦਿੱਲੀ: ਦੇਸ਼ 'ਚ ਪੈਸੇਂਜਰ ਗੱਡੀਆਂ ਦੀ ਵਿਕਰੀ ਦੀ ਰਫਤਾਰ ਪਿਛਲੇ ਸਾਲ ਦੇ ਸਾਰੇ ਰਿਕਾਰਡ ਤੋੜ ਸਕਦੀ ਹੈ। ਲਗਾਤਾਰ ਦੋ ਸਾਲਾਂ ਤੋਂ ਵਾਹਨਾਂ ਦੀ ਵਿਕਰੀ ਵਿੱਚ ਗਿਰਾਵਟ ਕਾਰਨ 2021 ਵਿੱਚ ਵਾਹਨਾਂ ਦੀ ਵਿਕਰੀ ਨੂੰ ਲੋਅ ਬੇਸ ਦਾ ਲਾਭ ਮਿਲੇਗਾ। ਦਰਅਸਲ, ਕੋਰੋਨਾਵਾਇਰਸ ਕਾਰਨ ਹੋਈ ਤਾਲਾਬੰਦੀ ਨੇ ਪੂਰੀ ਦੁਨੀਆ ਦੇ ਟੌਪ ਦੇ 10 ਪੈਸੇਂਜਰ ਵਹੀਕਲ ਮਾਰਕੀਟ ਨੂੰ ਪ੍ਰਭਾਵਤ ਕੀਤਾ ਹੈ। ਭਾਰਤ ਵੀ ਇਸ ਤੋਂ ਅਛੂਤਾ ਨਹੀਂ ਪਰ ਕੋਵਿਡ-19 ਤੋਂ ਬਾਅਦ ਪੈਸੇਂਜਰ ਵਹੀਕਲਸ ਦੀ ਵਿਕਰੀ ਦੇ ਮਾਮਲੇ 'ਚ ਭਾਰਤ ਟੌਪ ਮਾਰਕੀਟਸ 'ਚ ਸ਼ਾਮਲ ਹੋ ਸਕਦਾ ਹੈ। ਭਾਰਤ ਵਿੱਚ ਇਸ ਸਾਲ ਨਵੇਂ ਪ੍ਰੋਡਕਟਸ ਦੀ ਲਾਂਚਿੰਗ ਹੋ ਸਕਦੀ ਹੈ। ਆਰਥਿਕ ਸੁਧਾਰ, ਕੋਵਿਡ ਵੈਕਸੀਨੇਸ਼ਨ ਤੇ ਪਰਸਨਲ ਮੋਬਿਲਿਟੀ 'ਚ ਰਫਤਾਰ ਕਾਰਨ ਇਸ ਸਾਲ ਭਾਰਤ ਦਾ ਪੈਸੇਂਜਰ ਵ੍ਹੀਕਲਸ ਬਾਜ਼ਾਰ 'ਚ ਗ੍ਰੋਥ ਦੀ ਸੰਭਾਵਨਾ ਜਾਪਦੀ ਹੈ। ਆਈਐਚਐਸ ਮਾਰਕੀਟ, ਜੇਈਟੀਓ ਡਾਇਨਾਮਿਕਸ, ਕ੍ਰੈਡਿਟ ਸੂਇਸ ਤੇ ਨੂਮੁਰਾ ਦੇ ਵਿਸ਼ਲੇਸ਼ਕਾਂ ਦੇ ਅਨੁਸਾਰ ਪੈਸੇਂਜਰ ਵਹੀਕਲ ਮਾਰਕੀਟ ਵਿੱਚ 2021 ਵਿੱਚ 23 ਤੋਂ 32 ਪ੍ਰਤੀਸ਼ਤ ਦੇ ਵਾਧੇ ਦੀ ਉਮੀਦ ਹੈ। ਜੇਟੋ ਡਾਇਨਾਮਿਕਸ ਦਾ ਕਹਿਣਾ ਹੈ ਕਿ ਇਹ ਬਾਜ਼ਾਰ 28 ਤੋਂ 31 ਪ੍ਰਤੀਸ਼ਤ ਦੀ ਰਫਤਾਰ ਨਾਲ ਵਧ ਸਕਦਾ ਹੈ। 26 ਜਨਵਰੀ ਦੀ ਟਰੈਕਟਰ ਪਰੇਡ 'ਤੇ ਸਵਾਲ, ਸੁਪਰੀਮ ਕੋਰਟ ਨੇ ਕਿਸਾਨਾਂ ਨੂੰ ਭੇਜਿਆ ਨੋਟਿਸ ਮਾਰਕੀਟ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਸਾਲ ਨਵੀਂ ਲਾਂਚਿੰਗ ਕਾਰਨ ਯਾਤਰੀ ਵਾਹਨਾਂ ਦੀ ਵਿਕਰੀ ਵਿੱਚ ਲਾਭ ਹੋ ਸਕਦਾ ਹੈ। ਵਾਹਨ ਨਿਰਮਾਤਾ ਇਸ ਸਾਲ 56 ਨਵੇਂ ਉਤਪਾਦਾਂ ਦੀ ਸ਼ੁਰੂਆਤ ਕਰ ਸਕਦੇ ਹਨ। ਇਸ ਵਾਰ ਵੋਲਕਸਵੈਗਨ ਸਮੇਤ ਦੇਸ਼ ਦੇ ਚੋਟੀ ਦੇ ਸੱਤ ਵਾਹਨ ਨਿਰਮਾਤਾ ਆਪਣੇ ਮਾਡਲਾਂ ਨੂੰ ਲਾਂਚ ਕਰ ਸਕਦੇ ਹਨ। ਇਸ ਦੌਰਾਨ ਦਸੰਬਰ 2020 'ਚ ਪਹਿਲੀ ਵਾਰ (ਪਿਛਲੇ ਇਕ ਸਾਲ ਦੇ ਦੌਰਾਨ) ਵਾਹਨਾਂ ਦੀ ਪ੍ਰਚੂਨ ਵਿਕਰੀ 'ਚ ਵਾਧਾ ਹੋਇਆ ਹੈ। ਵਿਕਰੀ 'ਚ ਇਹ ਵਾਧਾ ਫੈਸਟਿਵ ਸੀਜ਼ਨ ਅਤੇ ਰੁਕੀ ਹੋਈ ਡਿਮਾਂਡ ਕਾਰਨ ਦਰਜ ਕੀਤਾ ਗਿਆ ਹੈ।
Follow ਆਟੋ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















