Car Tyre: ਕਿਤੇ ਤੁਸੀਂ ਵੀ ਪੁਰਾਣੇ ਟਾਇਰਾਂ ਨੂੰ ਨਵਾਂ ਸਮਝ ਕੇ ਤਾਂ ਨਹੀਂ ਖਰੀਦ ਰਹੇ, ਇਸ ਤਰ੍ਹਾਂ ਚੈੱਕ ਕਰੋ
Car Tyre Buying Tips : ਲੰਬੇ ਸਮੇਂ ਤੱਕ ਕਾਰ ਵਰਤਣ ਤੋਂ ਬਾਅਦ ਉਸ ਦੇ ਟਾਇਰ ਘਿਸ ਕੇ ਕਮਜ਼ੋਰ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਟਾਇਰਾਂ ਨੂੰ ਬਦਲਣ ਦੀ ਲੋੜ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਕੰਪਨੀ ਵੱਲੋਂ ਦਿੱਤੇ ਟਾਇਰ ਪਸੰਦ ਨਹੀਂ ਆਉਂਦੇ। ਉਹ ਉਨ੍ਹਾਂ ਨੂੰ ਮੋਡੀਫਿਕੇਸ਼ਨ ਲਈ ਬਦਲ ਦਿੰਦੇ ਹਨ। ਕਾਰ ਮੋਡੀਫ਼ਿਕੇਸ਼ਨ ਦਾ ਇਹ ਰੁਝਾਨ ਇਨ੍ਹੀਂ ਦਿਨੀਂ ਵੱਧ ਰਿਹਾ ਹੈ। ਪਰ ਡੀਲਰ ਲੋਕਾਂ ਦੇ ਇਸ ਸ਼ੌਕ ਦਾ ਫਾਇਦਾ ਚੁੱਕ ਕੇ ਗਾਹਕਾਂ ਨੂੰ ਨਵੇਂ ਦੱਸ ਕੇ ਪੁਰਾਣੇ ਟਾਇਰ ਵੀ ਗੱਡੀ ਵਿੱਚ ਪਾ ਦਿੰਦੇ ਹਨ। ਅਜਿਹੇ 'ਚ ਤੁਹਾਨੂੰ ਬਾਅਦ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Car Tyre Buying Tips: ਲੰਬੇ ਸਮੇਂ ਤੱਕ ਕਾਰ ਵਰਤਣ ਤੋਂ ਬਾਅਦ ਉਸ ਦੇ ਟਾਇਰ ਘਿਸ ਕੇ ਕਮਜ਼ੋਰ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਟਾਇਰਾਂ ਨੂੰ ਬਦਲਣ ਦੀ ਲੋੜ ਹੁੰਦੀ ਹੈ। ਨਾਲ ਹੀ, ਬਹੁਤ ਸਾਰੇ ਲੋਕਾਂ ਨੂੰ ਕੰਪਨੀ ਵੱਲੋਂ ਦਿੱਤੇ ਟਾਇਰ ਪਸੰਦ ਨਹੀਂ ਆਉਂਦੇ। ਉਹ ਉਨ੍ਹਾਂ ਨੂੰ ਮੋਡੀਫਿਕੇਸ਼ਨ ਲਈ ਬਦਲ ਦਿੰਦੇ ਹਨ। ਕਾਰ ਮੋਡੀਫ਼ਿਕੇਸ਼ਨ ਦਾ ਇਹ ਰੁਝਾਨ ਇਨ੍ਹੀਂ ਦਿਨੀਂ ਵੱਧ ਰਿਹਾ ਹੈ। ਪਰ ਡੀਲਰ ਲੋਕਾਂ ਦੇ ਇਸ ਸ਼ੌਕ ਦਾ ਫਾਇਦਾ ਚੁੱਕ ਕੇ ਗਾਹਕਾਂ ਨੂੰ ਨਵੇਂ ਦੱਸ ਕੇ ਪੁਰਾਣੇ ਟਾਇਰ ਵੀ ਗੱਡੀ ਵਿੱਚ ਪਾ ਦਿੰਦੇ ਹਨ। ਅਜਿਹੇ 'ਚ ਤੁਹਾਨੂੰ ਬਾਅਦ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਟਾਇਰ ਲਗਾਉਂਦੇ ਸਮੇਂ ਧਿਆਨ ਰੱਖੋ
ਅਕਸਰ ਕਈ ਲੋਕ ਇਸ ਤਰ੍ਹਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ 'ਚ ਜੇਕਰ ਤੁਸੀਂ ਵੀ ਆਪਣੀ ਕਾਰ ਦੇ ਟਾਇਰ ਬਦਲਣ ਜਾ ਰਹੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਸੜਕ 'ਤੇ ਵਾਹਨ ਨੂੰ ਸੁਰੱਖਿਅਤ ਢੰਗ ਨਾਲ ਚਲਾਉਣ ਲਈ ਟਾਇਰਾਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਅਤੇ ਪੁਰਾਣੇ ਟਾਇਰ ਕਦੇ ਵੀ ਤੁਹਾਨੂੰ ਧੋਖਾ ਦੇ ਸਕਦੇ ਹਨ। ਇਸ ਲਈ ਤੁਹਾਨੂੰ ਟਾਇਰ ਬਦਲਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ।
ਕੰਪਨੀਆਂ ਵੀ ਸੁਚੇਤ ਹੋ ਗਈਆਂ ਹਨ
ਇਸ ਧੋਖਾਧੜੀ ਦੇ ਮੱਦੇਨਜ਼ਰ ਟਾਇਰ ਕੰਪਨੀਆਂ ਨੇ ਆਪਣੇ ਟਾਇਰਾਂ 'ਤੇ ਉੱਚੇ ਅੱਖਰਾਂ ਵਿੱਚ ਕੰਪਨੀ ਦੀ ਬ੍ਰਾਂਡਿੰਗ ਦੇਣੀ ਸ਼ੁਰੂ ਕਰ ਦਿੱਤੀ ਹੈ। ਇਸ ਵਿੱਚ ਟਾਇਰ ਦੇ ਸਾਈਡ ਅਤੇ ਹੇਠਾਂ ਕੰਪਨੀ ਦਾ ਨਾਮ ਲਿਖਿਆ ਹੁੰਦਾ ਹੈ, ਜਿਸ ਨਾਲ ਜੇਕਰ ਕੋਈ ਟਾਇਰ ਪਹਿਲਾਂ ਵਰਤਿਆ ਗਿਆ ਹੈ ਤਾਂ ਇਹ ਬ੍ਰਾਂਡਿੰਗ ਘਿਸ ਕੇ ਖਤਮ ਹੋ ਜਾਵੇਗੀ, ਜਿਸ ਨਾਲ ਗਾਹਕ ਆਸਾਨੀ ਨਾਲ ਪਤਾ ਲਗਾ ਸਕਦਾ ਹੈ ਕਿ ਟਾਇਰ ਨਵਾਂ ਹੈ ਜਾਂ ਪੁਰਾਣਾ। ਇਸ ਲਈ, ਟਾਇਰ ਖਰੀਦਣ ਤੋਂ ਪਹਿਲਾਂ, ਉਸਦੀ ਬ੍ਰਾਂਡਿੰਗ ਦੀ ਜਾਂਚ ਕਰੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।