ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਵੰਡੀਆਂ ਮੁਫਤ ਕਾਰਾਂ, 10 ਸਾਲ ਤੋਂ ਵੱਧ ਸਮੇਂ ਤੋਂ ਕੰਮ ਕਰਨ ਵਾਲਿਆਂ ਨੂੰ ਤੋਹਫਾ
Chennai-Based IT Firm Gifts Cars: ਚੇਨਈ-ਆਧਾਰਿਤ ਦੂਜੀ ਆਈਟੀ ਕੰਪਨੀ Ideas2IT ਹੈ ਜੋ ਆਪਣੇ ਕਰਮਚਾਰੀਆਂ ਨੂੰ ਕਾਰਾਂ ਗਿਫਟ ਕਰਦੀ ਹੈ।
ਚੇਨਈ: ਇੱਥੇ ਸਥਿਤ ਇੱਕ ਆਈਟੀ ਕੰਪਨੀ ਆਈਡੀਆ 2 ਆਈਟੀ ਨੇ ਆਪਣੇ 100 ਕਰਮਚਾਰੀਆਂ ਨੂੰ ਕਾਰਾਂ ਗਿਫਟ ਕੀਤੀਆਂ ਹਨ। ਕੰਪਨੀ ਨੇ ਕਰਮਚਾਰੀਆਂ ਦੇ ਕੰਮ ਤੋਂ ਖੁਸ਼ ਹੋ ਕੇ ਇਹ ਫੈਸਲਾ ਲਿਆ ਹੈ। Ideas2IT CEO ਗਾਇਤਰੀ ਵਿਵੇਕਾਨੰਦਨ ਨੇ 100 ਕਰਮਚਾਰੀਆਂ ਨੂੰ ਮਾਰੂਤੀ ਸੁਜ਼ੂਕੀ ਕਾਰਾਂ ਤੋਹਫੇ ਵਿੱਚ ਦਿੱਤੀਆਂ ਹਨ।
Ideas2IT ਦੇ ਮਾਰਕੀਟਿੰਗ ਹੈੱਡ ਸੁਬਰਾਮਨੀਅਮ ਅਨੁਸਾਰ, ਇਹ ਕਾਰਾਂ ਉਨ੍ਹਾਂ ਕਰਮਚਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਹਨ ਜੋ ਸਾਡੇ ਨਾਲ 10 ਸਾਲਾਂ ਤੋਂ ਵੱਧ ਸਮੇਂ ਤੋਂ ਜੁੜੇ ਹੋਏ ਹਨ। ਇਸ ਕੰਪਨੀ ਵਿੱਚ 500 ਕਰਮਚਾਰੀ ਕੰਮ ਕਰਦੇ ਹਨ। ਸਾਡੀ ਕੋਸ਼ਿਸ਼ ਹੈ ਕਿ ਮੁਲਾਜ਼ਮਾਂ ਤੋਂ ਕਮਾਇਆ ਮੁਨਾਫਾ ਮੁਲਾਜ਼ਮਾਂ ਵਿੱਚ ਵੰਡਿਆ ਜਾਵੇ।
ਆਈਡੀਆਜ਼ 2IT ਦੇ ਸੰਸਥਾਪਕ ਤੇ ਪ੍ਰਧਾਨ ਮੁਰਲੀ ਵਿਵੇਕਾਨੰਦਨ ਨੇ ਕਿਹਾ ਕਿ ਕਰਮਚਾਰੀਆਂ ਨੇ ਕੰਪਨੀ ਨੂੰ ਬਿਹਤਰ ਬਣਾਉਣ ਲਈ ਬਹੁਤ ਕੰਮ ਕੀਤਾ ਹੈ। ਉਨ੍ਹਾਂ ਨੂੰ ਇਹ ਕਾਰਾਂ ਕੰਪਨੀ ਤੋਂ ਨਹੀਂ ਮਿਲ ਰਹੀਆਂ ਸਗੋਂ ਉਨ੍ਹਾਂ ਆਪਣੀ ਮਿਹਨਤ ਨਾਲ ਹਾਸਲ ਕੀਤੀਆਂ ਹਨ।
ਵਿਵੇਕਾਨੰਦਨ ਨੇ ਕਿਹਾ ਕਿ ਸੱਤ-ਅੱਠ ਸਾਲ ਪਹਿਲਾਂ ਅਸੀਂ ਵਾਅਦਾ ਕੀਤਾ ਸੀ ਕਿ ਜਦੋਂ ਅਸੀਂ ਟੀਚਾ ਹਾਸਲ ਕਰ ਲਵਾਂਗੇ ਤਾਂ ਅਸੀਂ ਆਪਣੀ ਕਮਾਈ ਦਾ ਹਿੱਸਾ ਕਰਮਚਾਰੀਆਂ ਨਾਲ ਸਾਂਝਾ ਕਰਾਂਗੇ। ਇਨ੍ਹਾਂ ਕਰਮਚਾਰੀਆਂ ਨੂੰ ਕਾਰਾਂ ਦੇਣਾ ਕੰਪਨੀ ਦਾ ਪਹਿਲਾ ਕਦਮ ਹੈ। ਜਲਦੀ ਹੀ ਕੰਪਨੀ ਭਵਿੱਖ ਵਿੱਚ ਕਰਮਚਾਰੀਆਂ ਲਈ ਅਜਿਹੇ ਹੋਰ ਕਦਮ ਚੁੱਕੇਗੀ। ਤੋਹਫ਼ਾ ਪ੍ਰਾਪਤ ਕਰਨ ਤੋਂ ਬਾਅਦ ਕਰਮਚਾਰੀਆਂ ਨੇ ਦੱਸਿਆ ਕਿ ਕੰਪਨੀ ਤੋਂ ਤੋਹਫ਼ਾ ਲੈਣਾ ਹਮੇਸ਼ਾ ਚੰਗਾ ਲੱਗਦਾ ਹੈ। ਕੰਪਨੀ ਹਰ ਮੌਕੇ 'ਤੇ ਸੋਨੇ ਦੇ ਸਿੱਕੇ, ਆਈਫੋਨ ਵਰਗੇ ਤੋਹਫੇ ਦੇ ਕੇ ਖੁਸ਼ੀਆਂ ਵੰਡਦੀ ਹੈ। ਕਾਰ ਸਾਡੇ ਲਈ ਵੱਡੀ ਚੀਜ਼ ਹੈ।
Ideas 2IT ਦਾ ਚੇਨਈ ਵਿੱਚ ਮੁੱਖ ਦਫ਼ਤਰ ਹੈ। ਕੰਪਨੀ ਉੱਚ ਪੱਧਰੀ ਇੰਜਨੀਅਰਿੰਗ ਉਤਪਾਦਾਂ ਦਾ ਨਿਰਮਾਣ ਕਰਨ ਵਾਲੀ ਇੱਕ ਫਰਮ ਹੈ। Ideas2IT ਨੇ 100 ਕਰਮਚਾਰੀਆਂ ਨੂੰ 100 ਮਾਰੂਤੀ ਸੁਜ਼ੂਕੀ ਕਾਰਾਂ ਉਨ੍ਹਾਂ ਦੇ ਨਾਲ ਰਹਿਣ ਤੇ ਕੰਪਨੀ ਦੀ ਲਗਾਤਾਰ ਸਫਲਤਾ ਵਿੱਚ ਯੋਗਦਾਨ ਪਾਉਣ ਲਈ ਗਿਫਟ ਕੀਤੀਆਂ ਹਨ।
ਕੰਪਨੀ ਫੇਸਬੁੱਕ, ਬਲੂਮਬਰਗ ਤੇ ਮਾਈਕ੍ਰੋਸਾਫਟ ਲਈ ਕੰਮ ਕਰਦੀ
ਕੰਪਨੀ ਬਾਰੇ ਦੱਸਿਆ ਹੈ ਕਿ ਉਹ ਫੇਸਬੁੱਕ, ਬਲੂਮਬਰਗ, ਮਾਈਕ੍ਰੋਸਾਫਟ, ਓਰੇਕਲ, ਮੋਟੋਰੋਲਾ, ਰੋਸ਼ੇ, ਮੇਡਟ੍ਰੋਨਿਕ ਤੇ ਹੋਰ ਕਈ ਕੰਪਨੀਆਂ ਨੂੰ ਨਵੀਨਤਮ ਸਾਫਟਵੇਅਰ ਪ੍ਰੋਜੈਕਟਾਂ ਨੂੰ ਪਹੁੰਚਾਉਣ ਦਾ ਕੰਮ ਕਰਦੀ ਹੈ।
ਕੰਪਨੀ ਸਾਲ 2009 ਵਿੱਚ ਸ਼ੁਰੂ ਹੋਈ ਸੀ
Ideas2IT ਨੇ 2009 ਵਿੱਚ ਸਿਲੀਕਾਨ ਵੈਲੀ ਵਿੱਚ ਇੱਕ ਚੀਫ ਟੈਕਨਾਲੋਜੀ ਅਫਸਰ (CTO) ਸਲਾਹਕਾਰ ਫਰਮ ਵਜੋਂ ਕੰਮ ਸ਼ੁਰੂ ਕੀਤਾ, ਜਿਸ ਵਿੱਚ 6 ਇੰਜਨੀਅਰਾਂ ਨੇ ਆਪਣੀ ਸ਼ੁਰੂਆਤ ਕੀਤੀ। ਹੁਣ ਕੰਪਨੀ ਕੋਲ ਅਮਰੀਕਾ, ਮੈਕਸੀਕੋ ਤੇ ਭਾਰਤ ਸਮੇਤ ਕਈ ਥਾਵਾਂ 'ਤੇ ਟੈਕਨਾਲੋਜਿਸਟ ਹਨ।
ਇਹ ਵੀ ਪੜ੍ਹੋ: ਰਾਘਵ ਚੱਢਾ ਨੇ ਚੰਡੀਗੜ੍ਹ 'ਚ ਦੋ ਕੋਠੀਆਂ ਕਿੱਥੋਂ ਖਰੀਦ ਲਈਆ ਤੇ ਕਿਵੇਂ ਖਰੀਦੀਆਂ, ਬੀਜੇਪੀ ਨੇ ਲਾਏ ਗੰਭੀਰ ਇਲਜ਼ਾਮ