ਕੀ ਤੁਸੀਂ ਜਾਣਦੇ ਹੋ? ਐਕਸੀਡੈਂਟ ਹੋਣ 'ਤੇ ਮਿਲਦਾ 7.5 ਲੱਖ ਰੁਪਏ ਤੱਕ ਮੁਆਵਜ਼ਾ
ਜਦ ਕਿਸੇ ਵਿਅਕਤੀ ਦੇ ਵਾਹਨ ਨਾਲ ਹਾਦਸਾ ਹੋ ਜਾਂਦਾ ਹੈ ਤਾਂ ਸਾਹਮਣੇ ਵਾਲਾ ਪੱਖ ਜਿਸ ਦਾ ਨੁਕਸਾਨ ਹੋਇਆ ਹੈ, ਉਹ ਹਰਜ਼ਾਨਾ ਵਸੂਲਣ ਲਈ ਕੋਰਟ 'ਚ ਤੁਹਾਡੇ ਖ਼ਿਲਾਫ਼ ਮਾਮਲਾ ਦਰਜ ਕਰ ਦਿੰਦਾ ਹੈ।

ਨਵੀਂ ਦਿੱਲੀ: ਬਹੁਤੇ ਲੋਕ ਥਰਡ ਪਾਰਟੀ ਇੰਸ਼ੋਰੈਂਸ ਸਿਰਫ ਚਲਾਨ ਤੋਂ ਬਚਣ ਲਈ ਕਰਾਉਂਦੇ ਹਨ। ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਥਰਡ ਪਾਰਟੀ ਇੰਸ਼ੋਰੈਂਸ ਉਨ੍ਹਾਂ ਲਈ ਬੇਹੱਦ ਫਾਇਦੇਮੰਦ ਹੈ। ਐਕਸੀਡੈਂਟ ਹੋਣ ਦੀ ਸੂਰਤ ਵਿੱਚ ਇੰਸ਼ੋਰੈਂਸ ਕੰਪਨੀ ਮੁਆਵਜ਼ੇ ਦੇ ਦੇਣਦਾਰ ਹੁੰਦੀ ਹੈ। ਆਓ ਜਾਣਦੇ ਹਾਂ ਇਹ ਕਿਵੇਂ ਤੁਹਾਡੇ ਕੰਮ ਆਉਂਦਾ ਹੈ-
ਜਦ ਕਿਸੇ ਵਿਅਕਤੀ ਦੇ ਵਾਹਨ ਨਾਲ ਹਾਦਸਾ ਹੋ ਜਾਂਦਾ ਹੈ ਤਾਂ ਸਾਹਮਣੇ ਵਾਲਾ ਪੱਖ ਜਿਸ ਦਾ ਨੁਕਸਾਨ ਹੋਇਆ ਹੈ, ਉਹ ਹਰਜ਼ਾਨਾ ਵਸੂਲਣ ਲਈ ਕੋਰਟ 'ਚ ਤੁਹਾਡੇ ਖ਼ਿਲਾਫ਼ ਮਾਮਲਾ ਦਰਜ ਕਰ ਦਿੰਦਾ ਹੈ। ਸਬੂਤਾਂ ਦੇ ਆਧਾਰ 'ਤੇ ਮੁਆਵਜ਼ਾ ਰਾਸ਼ੀ ਤੈਅ ਕੀਤੀ ਜਾਂਦੀ ਹੈ। ਅਜਿਹੀ ਸਥਿਤੀ 'ਚ ਥਰਡ ਪਾਰਟੀ ਇੰਸ਼ਓਰੈਂਸ ਤੁਹਾਡੇ ਕੰਮ ਆਉਂਦਾ ਹੈ। ਇੰਸ਼ਓਰੈਂਸ ਕੰਪਨੀ ਤੁਹਾਨੂੰ ਵੱਧ ਤੋਂ ਵੱਧ 7 ਲੱਖ 50 ਹਜ਼ਾਰ ਰੁਪਏ ਤੱਕ ਦਾ ਮੁਆਵਜ਼ਾ ਦੇ ਸਕਦੀ ਹੈ।
ਜੇਕਰ ਜ਼ਿਆਦਾ ਰਾਸ਼ੀ ਹੁੰਦੀ ਹੈ ਤਾਂ ਬਾਕੀ ਤੁਹਾਨੂੰ ਆਪਣੀ ਜੇਬ 'ਚੋਂ ਖਰਚਣੇ ਪੈਣਗੇ। ਹਾਲਾਂਕਿ ਮੌਤ ਜਾਂ ਸੰਭੀਰ ਸੱਟ ਦੇ ਮਾਮਲੇ 'ਚ ਮੁਆਵਜ਼ਾ ਸੀਮਾ ਤੈਅ ਨਹੀਂ ਹੈ। ਅਜਿਹੇ ਮਾਮਲੇ 'ਚ ਜਿੰਨਾ ਕੋਰਟ ਤੈਅ ਕਰਦੀ ਹੈ, ਓਨਾ ਮੁਆਵਜ਼ਾ ਦੇਣ ਲਈ ਬੀਮਾ ਕੰਪਨੀ ਮਜਬੂਰ ਹੁੰਦੀ ਹੈ। ਨੁਕਸਾਨ ਦੇ ਮੁਆਵਜ਼ੇ ਦਾ ਦਾਅਵਾ ਇੱਕ ਵਾਰ ਤੋਂ ਜ਼ਿਆਦਾ ਨਹੀਂ ਕੀਤਾ ਜਾ ਸਕਦਾ।
ਨਵੇਂ ਨਿਯਮ ਮੁਤਾਬਕ ਵਾਹਨ ਮਾਲਕ ਦਾ ਵਿਅਕਤੀਗਤ ਦੁਰਘਟਨਾ ਬੀਮਾ ਵੀ ਕਵਰ ਹੁੰਦਾ ਹੈ। ਅਜਿਹੀਆਂ ਕਈ ਬੀਮਾ ਕੰਪਨੀਆਂ ਹਨ ਜੋ ਵਾਧੂ ਪ੍ਰੀਮੀਅਮ ਭੁਗਤਾਨ ਕਰਨ 'ਤੇ ਵੱਡੀ ਰਾਸ਼ੀ ਵਾਲਾ ਵਿਅਕਤੀਗਤ ਦੁਰਘਟਨਾ ਕਵਰ ਦਿੰਦੀਆਂ ਹਨ। ਇਸ ਦੇ ਇਲਾਵਾ ਪਿਛਲੀ ਸੀਟ 'ਤੇ ਬੈਠੀ ਸਵਾਰੀ ਲਈ ਵੀ ਦੁਰਘਟਨਾ ਕਵਰ ਲੈ ਸਕਦੇ ਹੋ, ਇਸ ਲਈ ਵਾਧੂ ਪ੍ਰੀਮੀਅਮ ਦਾ ਭੁਗਤਾਨ ਕਰਨਾ ਹੋਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :






















