ਇਸ ਤਰੀਕ ਤੋਂ ਕਾਰ ਖਰੀਦਣਾ ਹੋ ਜਾਵੇਗਾ ਮਹਿੰਗਾ, ਸਾਲ ਦੇ ਅਖੀਰਲੇ ਮਹੀਨੇ ਇਨ੍ਹਾਂ EVs 'ਤੇ ਮਿਲ ਰਿਹਾ ਭਾਰੀ Discount
Electric Cars Discount: ਇਹ ਸਾਲ ਖਤਮ ਹੋਣ ਜਾ ਰਿਹਾ ਹੈ ਤਾਂ ਉੱਥੇ ਹੀ ਅਗਲੇ ਦੀ ਸ਼ੁਰੂਆਤ ਵਿੱਚ ਕਈ ਕੰਪਨੀਆਂ ਨੇ ਕੀਮਤ ਵਧਾਉਣ ਦੀ ਗੱਲ ਕੀਤੀ ਹੈ। ਉੱਥੇ ਹੀ ਕੁਝ ਇਲੈਕਟ੍ਰਿਕ ਕਾਰਾਂ 'ਤੇ ਡਿਸਕਾਊਂਟ ਵੀ ਮਿਲ ਰਿਹਾ ਹੈ।
Electric Cars Discount on December 2024: ਪਿਛਲੇ ਕੁਝ ਸਮੇਂ ਤੋਂ ਭਾਰਤੀ ਗਾਹਕਾਂ ਵਿੱਚ ਇਲੈਕਟ੍ਰਿਕ ਕਾਰਾਂ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ। ਜੇਕਰ ਤੁਸੀਂ ਵੀ ਨਵੀਂ EV ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ। ਦਰਅਸਲ, Tata Motors ਦਸੰਬਰ 2024 ਵਿੱਚ ਆਪਣੇ ਕਈ EV ਮਾਡਲਾਂ 'ਤੇ ਬੰਪਰ ਡਿਸਕਾਊਂਟ ਦੇ ਰਿਹਾ ਹੈ, ਜਿਸ ਨਾਲ ਤੁਸੀਂ 3 ਲੱਖ ਰੁਪਏ ਤੱਕ ਦੀ ਬਚਤ ਕਰ ਸਕਦੇ ਹੋ।
Tata Tiago EV ਅਤੇ Tigor EV 'ਤੇ 1.15 ਲੱਖ ਰੁਪਏ ਤੱਕ ਦਾ ਡਿਸਕਾਊਂਟ ਮਿਲ ਰਿਹਾ ਹੈ। ਇਸ ਤੋਂ ਇਲਾਵਾ ਕੁਝ ਵੇਰੀਐਂਟਸ 'ਤੇ ਐਕਸਚੇਂਜ ਬੋਨਸ ਵੀ ਸ਼ਾਮਲ ਹੈ। MY23 ਲਈ Tiago ਅਤੇ Tigor EV 'ਤੇ ਇਨਵੈਂਟਰੀ ਦੇ ਆਧਾਰ 'ਤੇ 1 ਲੱਖ ਰੁਪਏ ਤੱਕ ਦੇ ਐਡੀਸ਼ਨਲ ਐਕਚੇਨਜ ਬੋਨਸ ਦੇ ਨਾਲ 2 ਲੱਖ ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ।
ਇਸ ਦੇ ਨਾਲ ਹੀ ਟਾਟਾ ਪੰਚ ਈਵੀ ਬੇਸ ਵੇਰੀਐਂਟ 'ਤੇ 25 ਹਜ਼ਾਰ ਰੁਪਏ ਤੋਂ ਲੈ ਕੇ ਟਾਪ ਵੇਰੀਐਂਟ 'ਤੇ 70 ਹਜ਼ਾਰ ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। MY2024 Tata Nexon EV 'ਤੇ ਕੋਈ ਡਿਸਕਾਊਂਟ ਨਹੀਂ ਮਿਲ ਰਿਹਾ ਹੈ। ਜਦਕਿ MY2023 ਪ੍ਰੀ-ਫੇਸਲਿਫਟ Tata Nexon EV Prime ਅਤੇ Max ਵੇਰੀਐਂਟ 'ਤੇ 3 ਲੱਖ ਰੁਪਏ ਦੀ ਛੋਟ ਮਿਲ ਰਹੀ ਹੈ। ਹੁਣ ਇਹ ਤਾਂ ਟਾਟਾ ਮੋਟਰਜ਼ ਦੀ ਡਿਸਕਾਉਂਟ ਦੀ ਗੱਲ ਸੀ... ਇਸ ਤੋਂ ਇਲਾਵਾ ਮਹਿੰਦਰਾ ਅਤੇ ਐਮਜੀ ਮੋਟਰਸ ਨੇ ਵੀ ਆਪਣੀਆਂ ਇਲੈਕਟ੍ਰਿਕ ਕਾਰਾਂ 'ਤੇ ਡਿਸਕਾਊਂਟ ਦੇਣ ਦੀ ਗੱਲ ਕਹੀ ਹੈ।
ਸਾਲ ਦੇ ਆਖਰੀ ਮਹੀਨੇ ਮਹਿੰਦਰਾ ਦੀ ਇਲੈਕਟ੍ਰਿਕ SUV XUV400 'ਤੇ ਕਈ ਫਾਇਦੇ ਦਿੱਤੇ ਜਾ ਰਹੇ ਹਨ। ਕਾਰ ਦੇ ਦੋਵੇਂ ਬੈਟਰੀ ਪੈਕ ਆਪਸ਼ਨ 3.10 ਲੱਖ ਰੁਪਏ 'ਚ ਦਿੱਤੇ ਜਾ ਰਹੇ ਹਨ। ਇਸ ਤੋਂ ਇਲਾਵਾ MG Comet EV 'ਤੇ 75 ਹਜ਼ਾਰ ਰੁਪਏ ਤੱਕ ਦੇ ਫਾਇਦੇ ਮਿਲਦੇ ਹਨ। MG ਦੀ ਇਲੈਕਟ੍ਰਿਕ ਕਾਰ ZS EV 'ਤੇ 1.5 ਲੱਖ ਰੁਪਏ ਤੋਂ ਲੈ ਕੇ 2.25 ਲੱਖ ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।